ਨਵੀਂ ਦਿੱਲੀ: ਦਿੱਲੀ ਦੇ ਅਤਿ ਸੁਰੱਖਿਅਤ ਇਲਾਕੇ 'ਚ ਹੋਏ ਬੰਬ ਧਮਾਕੇ ਨੇ ਇਕ ਵਾਰ ਫਿਰ ਦਿੱਲੀ ਦੀ ਸੁਰੱਖਿਆ ਤੇ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ। ਦਿੱਲੀ ਪੁਲਿਸ ਹੁਣ ਜਿੱਥੇ ਇਕ ਪਾਸੇ ਇਸ ਮਾਮਲੇ 'ਚ ਸ਼ਾਮਲ ਕਥਿਤ ਮੁਲਜ਼ਮਾਂ ਦੇ ਸਕੈੱਚ ਬਣਵਾਉਣ ਦੀ ਤਿਆਰੀ 'ਚ ਹੈ ਤੇ ਉੱਥੇ ਹੀ ਦੂਜੇ ਪਾਸੇ ਇਸ ਬੰਬ ਧਮਾਕੇ ਨਾਲ ਕਿਸਾਨ ਅੰਦੋਲਨ ਦੀ ਸੁਰੱਖਿਆ ਨੂੰ ਵੀ ਵੱਡਾ ਖਤਰਾ ਪੈਦਾ ਹੋ ਗਿਆ ਹੈ। ਦੇਰ ਰਾਤ ਤਕ ਦਿੱਲੀ ਪੁਲਿਸ ਦੀਆਂ ਟੀਮਾਂ ਵੱਖ-ਵੱਖ ਥਾਵਾਂ 'ਤੇ ਤਲਾਸ਼ੀ ਤੇ ਛਾਪੇਮਾਰੀ ਦਾ ਕੰਮ ਕਰ ਰਹੀਆਂ ਸੀ।


ਰਾਜਧਾਨੀ ਦੇ ਅਅਤਿ ਸੁਰੱਖਿਅਤ ਸਮਝੇ ਜਾਣ ਵਾਲੇ ਵੀਆਈਪੀ ਜ਼ੋਨ 'ਚ ਸ਼ੁੱਕਰਵਾਰ ਦੀ ਸ਼ਾਮ 5 ਵੱਜ ਕੇ 5 ਮਿੰਟ 'ਤੇ ਹੋਏ ਧਮਾਕੇ ਨੇ ਇਕ ਵਾਰ ਫਿਰ ਸੁਰੱਖਿਆ ਵਿਵਸਥਾ ਦੀ ਪੋਲ ਖੋਲ੍ਹ ਦਿੱਤੀ ਹੈ। ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਧਮਾਕੇ ਤੋਂ ਸਿਰਫ਼ ਇਕ ਕਿਲੋਮੀਟਰ ਦੀ ਦੂਰੀ 'ਤੇ ਬੀਟਿੰਗ ਦ ਰਿਟਰੀਟ ਦਾ ਪ੍ਰੋਗਰਾਮ ਚੱਲ ਰਿਹਾ ਸੀ। ਇਸ ਪ੍ਰੋਗਰਾਮ ਤੋਂ ਪਹਿਲਾਂ ਸੁਰੱਖਿਆ ਏਜੰਸੀਆਂ ਨੇ ਆਸਪਾਸ ਦੇ ਇਲਾਕਿਆਂ ਦੀ ਤਲਾਸ਼ੀ ਤਾਂ ਲਈ ਸੀ ਤੇ ਨਾਲ ਹੀ ਚੱਪੇ-ਚੱਪੇ 'ਤੇ ਸੁਰੱਖਿਆ ਬਲ ਤਾਇਨਾਤ ਸਨ ਜਿੱਥਤੇ ਪਰਿੰਦਾ ਵੀ ਪਰ ਨਾ ਮਾਰ ਸਕੇ।

ਚੱਲਦੀ ਕਾਰ 'ਚੋਂ ਸੁੱਟਿਆ ਗਿਆ ਪੈਕੇਟ

ਹੁਣ ਤਕ ਦੀ ਜਾਣਕਾਰੀ ਦੇ ਮੁਤਾਬਕ ਇਕ ਚੱਲਦੀ ਕਾਰ ਤੋਂ ਇਜ਼ਰਾਇਲ ਅੰਬੈਸੀ ਤੋਂ ਸਿਰਫ਼ 150 ਮੀਟਰ ਦੀ ਦੂਰੀ 'ਤੇ ਇਕ ਪੈਕੇਟ ਸੁੱਟਿਆ ਗਿਆ ਤੇ ਉਸ ਤੋਂ ਬਾਅਦ ਉਸ ਪੈਕੇਟ 'ਚ ਬੰਬ ਧਮਾਕਾ ਹੋਇਆ। ਸ਼ੁਰੂਆਤੀ ਜਾਂਚ ਵਿਚ ਕਿਹਾ ਗਿਆ ਹੈ ਕਿ ਇਬ ਬੰਬ ਮਾਰਕਿਟ 'ਚ ਮਿਲਣ ਵਾਲੀਆਂ ਚੀਜ਼ਾਂ ਨਾਲ ਤਿਆਰ ਕੀਤਾ ਗਿਆ ਸੀ। ਦੇਰ ਰਾਤ ਦਿੱਲੀ ਪੁਲਿਸ ਕਮਿਸ਼ਨਰ ਵੀ ਘਟਨਾ ਸਥਾਨ 'ਤੇ ਪਹੁੰਚੇ ਤੇ ਉਨ੍ਹਾਂ ਆਪਣੇ ਸੀਨੀਅਰ ਅਧਿਕਾਰੀਆਂ ਤੋਂ ਦੇਰ ਰਾਤ ਤਕ ਚੱਲੀ ਜਾਂਚ ਦਾ ਬਿਓਰਾ ਲਿਆ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ