Schools Bomb Threat: ਤੜਕ ਸਵੇਰੇ ਮੱਚਿਆ ਹਾਹਾਕਾਰ, ਖਾਲੀ ਕਰਵਾਏ ਗਏ 9 ਵੱਡੇ ਸਕੂਲ; ਪੁਲਿਸ, ਫਾਇਰ ਬ੍ਰਿਗੇਡ ਅਤੇ ਬੰਬ ਸਕੁਐਡ ਦੀਆਂ ਟੀਮਾਂ ਨੇ ਸਕੂਲਾਂ ਨੂੰ ਪਾਇਆ ਘੇਰਾ...
Delhi Schools Bomb Threat: ਦਿੱਲੀ ਦੇ ਕਈ ਇਲਾਕਿਆਂ ਵਿੱਚ ਸੋਮਵਾਰ ਸਵੇਰੇ ਦਹਿਸ਼ਤ ਫੈਲ ਗਈ। ਜਦੋਂ ਸ਼ਹਿਰ ਦੇ ਨੌਂ ਵੱਡੇ ਸਕੂਲਾਂ ਨੂੰ ਸਵੇਰੇ 8:30 ਤੋਂ 9:00 ਵਜੇ ਦੇ ਵਿਚਕਾਰ ਬੰਬ ਦੀ ਧਮਕੀ ਵਾਲੇ ਫੋਨ ਆਏ। ਸਕੂਲਾਂ ਨੇ ਤੁਰੰਤ ਪੁਲਿਸ...

Delhi Schools Bomb Threat: ਦਿੱਲੀ ਦੇ ਕਈ ਇਲਾਕਿਆਂ ਵਿੱਚ ਸੋਮਵਾਰ ਸਵੇਰੇ ਦਹਿਸ਼ਤ ਫੈਲ ਗਈ। ਜਦੋਂ ਸ਼ਹਿਰ ਦੇ ਨੌਂ ਵੱਡੇ ਸਕੂਲਾਂ ਨੂੰ ਸਵੇਰੇ 8:30 ਤੋਂ 9:00 ਵਜੇ ਦੇ ਵਿਚਕਾਰ ਬੰਬ ਦੀ ਧਮਕੀ ਵਾਲੇ ਫੋਨ ਆਏ। ਸਕੂਲਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ, ਦਿੱਲੀ ਪੁਲਿਸ, ਫਾਇਰ ਬ੍ਰਿਗੇਡ ਅਤੇ ਬੰਬ ਸਕੁਐਡ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਬੱਚਿਆਂ ਅਤੇ ਸਟਾਫ ਨੂੰ ਸੁਰੱਖਿਆ ਲਈ ਬਾਹਰ ਕੱਢ ਲਿਆ ਗਿਆ ਅਤੇ ਸਕੂਲ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ ਗਈ।
ਇਨ੍ਹਾਂ ਸਕੂਲਾਂ ਨੂੰ ਮਿਲੀ ਧਮਕੀ: ਜਿਨ੍ਹਾਂ 9 ਸਕੂਲਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਉਨ੍ਹਾਂ 'ਚ ਹੇਠ ਲਿਖੇ ਸਕੂਲਾਂ ਦੇ ਨਾਮ ਸ਼ਾਮਲ ਹਨ:
ਲਾਰੇਟੋ ਕਾਨਵੈਂਟ ਸਕੂਲ, ਦਿੱਲੀ ਕੈਂਟ
ਕੈਂਬਰਿਜ ਸਕੂਲ, ਸ੍ਰੀਨਿਵਾਸਪੁਰੀ ਅਤੇ ਨਿਊ ਫ੍ਰੈਂਡਸ ਕਾਲੋਨੀ
ਵੈਂਕਟੇਸ਼ਵਰ ਸਕੂਲ, ਰੋਹਿਣੀ
ਇੰਡੀਅਨ ਸਕੂਲ, ਸਾਦਿਕ ਨਗਰ
CM ਸ਼੍ਰੀ ਸਕੂਲ, ਰੋਹਿਣੀ
DTA ਸਕੂਲ, ਆਈ.ਐਨ.ਏ. (INA)
ਬਾਲ ਭਾਰਤੀ ਸਕੂਲ, ਰੋਹਿਣੀ
ਵਨਸਥਲੀ ਸਕੂਲ, ਨਿਊ ਰਾਜੇਂਦਰ ਨਗਰ
ਸੁਰੱਖਿਆ ਏਜੰਸੀਆਂ ਵਲੋਂ ਜਾਂਚ ਤੇਜ਼
ਸੂਚਨਾ ਮਿਲਦੇ ਹੀ ਦਿੱਲੀ ਪੁਲਿਸ, ਫਾਇਰ ਬ੍ਰਿਗੇਡ ਅਤੇ ਬੰਬ ਸਕੁਐਡ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ। ਸੁਰੱਖਿਆ ਦੇ ਮੱਦੇਨਜ਼ਰ ਬੱਚਿਆਂ ਅਤੇ ਸਟਾਫ ਨੂੰ ਤੁਰੰਤ ਸਕੂਲਾਂ ਤੋਂ ਬਾਹਰ ਕੱਢ ਲਿਆ ਗਿਆ ਅਤੇ ਪੂਰੇ ਸਕੂਲ ਪਰਿਸਰ ਦੀ ਬਾਰੀਕੀ ਨਾਲ ਤਲਾਸ਼ੀ ਲਈ ਜਾ ਰਹੀ ਹੈ। ਪੁਲਸ ਅਨੁਸਾਰ, ਇਹ ਸਾਰੀਆਂ ਕਾਲਾਂ ਲਗਭਗ ਇਕੋ ਸਮੇਂ ਆਈਆਂ ਸਨ, ਜਿਸ ਕਾਰਨ ਸੁਰੱਖਿਆ ਏਜੰਸੀਆਂ ਕਾਫੀ ਚੌਕਸ ਹਨ। ਫਿਲਹਾਲ ਕਾਲ ਕਰਨ ਵਾਲੇ ਵਿਅਕਤੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜੇ ਤੱਕ ਕਿਸੇ ਵੀ ਸ਼ੱਕੀ ਵਸਤੂ ਦੇ ਮਿਲਣ ਦੀ ਪੁਸ਼ਟੀ ਨਹੀਂ ਹੋਈ ਹੈ, ਪਰ ਜਾਂਚ ਜਾਰੀ ਹੈ।
ਈਮੇਲ ਵਿੱਚ ਕੀ ਲਿਖਿਆ ਹੈ?
ਧਮਕੀ ਭਰੇ ਈਮੇਲ ਵਿੱਚ ਭੜਕਾਊ ਸੰਦੇਸ਼ ਲਿਖਿਆ ਗਿਆ ਹੈ, ਜਿਸ ਵਿੱਚ "ਦਿੱਲੀ ਬਣੇਗਾ ਖਾਲਿਸਤਾਨ" ਅਤੇ "ਅਫਜ਼ਲ ਗੁਰੂ ਦੀ ਯਾਦ ਵਿੱਚ" ਵਰਗੇ ਸ਼ਬਦ ਵਰਤੇ ਗਏ ਹਨ। ਈਮੇਲ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਕਿ 13 ਫਰਵਰੀ ਨੂੰ ਦੁਪਹਿਰ 1:11 ਵਜੇ ਇੱਕ ਸਕੂਲ ਵਿੱਚ ਇੱਕ ਬੰਬ ਫਟੇਗਾ ਅਤੇ ਅੰਤ ਵਿੱਚ ਆਪਣੀ ਪਛਾਣ "ਖਾਲਿਸਤਾਨ ਨੈਸ਼ਨਲ ਆਰਮੀ" ਵਜੋਂ ਕੀਤੀ ਗਈ। ਹਾਲਾਂਕਿ, ਸੁਰੱਖਿਆ ਏਜੰਸੀਆਂ ਅਜਿਹੇ ਸੰਦੇਸ਼ਾਂ ਨੂੰ ਬਹੁਤ ਗੰਭੀਰਤਾ ਨਾਲ ਲੈਂਦੀਆਂ ਹਨ ਅਤੇ ਉਨ੍ਹਾਂ ਦੀ ਜਾਂਚ ਕਰਦੀਆਂ ਹਨ, ਅਤੇ ਲੋਕਾਂ ਨੂੰ ਆਮ ਤੌਰ 'ਤੇ ਅਜਿਹੇ ਦਾਅਵਿਆਂ ਤੋਂ ਘਬਰਾਉਣ ਦੀ ਬਜਾਏ ਅਧਿਕਾਰਤ ਜਾਣਕਾਰੀ ਦੀ ਉਡੀਕ ਕਰਨ ਦੀ ਅਪੀਲ ਕੀਤੀ ਜਾਂਦੀ ਹੈ।























