Delhi Man Dragged : ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਇੱਕ ਵਾਰ ਫਿਰ ਇੱਕ ਵਿਅਕਤੀ ਨੂੰ ਕਾਰ ਨਾਲ ਤਿੰਨ ਕਿਲੋਮੀਟਰ ਤੱਕ ਘਸੀਟਣ ਦਾ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਬੀਤੀ ਰਾਤ ਯਾਨੀ 30 ਅਪ੍ਰੈਲ ਦੀ ਰਾਤ ਨੂੰ ਆਸ਼ਰਮ ਚੌਕ 'ਤੇ ਇਕ ਕਾਰ ਚਾਲਕ ਇੰਨਾ ਅੱਗ ਬਬੂਲਾ ਹੋ ਗਿਆ ਕਿ ਉਹ ਪੀੜਤ ਵਿਅਕਤੀ ਨੂੰ ਤਿੰਨ ਕਿਲੋਮੀਟਰ ਤੱਕ ਘਸੀਟਦਾ ਲੈ ਗਿਆ। ਜਦੋਂ ਕਿ ਬੋਨਟ 'ਤੇ ਖਤਰੇ 'ਚ ਲਟਕਿਆ ਵਿਅਕਤੀ ਕਾਰ ਨੂੰ ਰੋਕਣ ਲਈ ਵਾਰ-ਵਾਰ ਰੌਲਾ ਪਾਉਂਦਾ ਰਿਹਾ ਪਰ ਕਾਰ ਚਾਲਕ ਨੇ ਉਸ ਦੀ ਇਕ ਵੀ ਨਹੀਂ ਸੁਣੀ। ਕਾਰ ਚਾਲਕ ਇੱਕ ਵਿਅਕਤੀ ਨੂੰ ਬੋਨਟ 'ਤੇ ਉਦੋਂ ਤੱਕ ਘਸੀਟਦਾ ਰਿਹਾ ਜਦੋਂ ਤੱਕ ਦਿੱਲੀ ਪੁਲਿਸ ਨੇ ਕਾਰ ਦਾ ਪਿੱਛਾ ਕਰਕੇ ਉਸਨੂੰ ਰੋਕਣ ਲਈ ਮਜਬੂਰ ਨਹੀਂ ਕੀਤਾ।

ਦਿੱਲੀ ਪੁਲਿਸ ਦੀ ਕਾਰਵਾਈ ਤੋਂ ਪਹਿਲਾਂ ਯਾਨੀ ਕਿ ਕਾਰ ਨੂੰ ਰੋਕਣ ਤੋਂ ਪਹਿਲਾਂ ਇੱਕ ਕਾਰ ਆਸ਼ਰਮ ਚੌਂਕ ਤੋਂ ਦਿੱਲੀ ਦੇ ਨਿਜ਼ਾਮੂਦੀਨ ਦਰਗਾਹ ਵੱਲ ਚੱਲੀ, ਜਿਸ ਵਿੱਚ ਇੱਕ ਵਿਅਕਤੀ ਗੱਡੀ ਦੇ ਬੋਨਟ ਨਾਲ ਚਿਪਕਿਆ ਹੋਇਆ ਸੀ। ਉਸਦੀ ਜਾਨ ਖਤਰੇ ਵਿੱਚ ਸੀ। ਜੇਕਰ ਉਹ ਗੱਡੀ ਦੇ ਹੇਠਾਂ ਆ ਜਾਂਦਾ ਤਾਂ ਉਸਦੀ ਮੌਤ ਹੋ ਸਕਦੀ ਸੀ। ਇਹ ਘਟਨਾ ਬੀਤੀ ਰਾਤ ਕਰੀਬ 11 ਵਜੇ ਵਾਪਰੀ। ਕਾਰ ਨਾਲ ਇਕ ਵਿਅਕਤੀ ਨੂੰ ਘਸੀਟਣ ਦਾ ਮਾਮਲਾ ਕੈਮਰੇ 'ਚ ਕੈਦ ਹੋ ਗਿਆ।

ਪੀੜਤ ਚੇਤਨ ਨੇ ਘਟਨਾ ਬਾਰੇ ਏਐਨਆਈ ਨੂੰ ਦੱਸਿਆ ਕਿ ਉਹ ਡਰਾਈਵਰ ਵਜੋਂ ਕੰਮ ਕਰਦਾ ਹੈ। ਉਹ ਇੱਕ ਯਾਤਰੀ ਨੂੰ ਆਸ਼ਰਮ ਵਿੱਚ ਉਤਾਰ ਕੇ ਵਾਪਸ ਆ ਰਿਹਾ ਸੀ। ਚੇਤਨ ਦਾ ਦੋਸ਼ ਹੈ ਕਿ ਦੋਸ਼ੀ ਡਰਾਈਵਰ ਦੀ ਕਾਰ ਨੇ ਉਸ ਦੇ ਵਾਹਨ ਟੱਚ ਕੀਤਾ। ਇਸ ਤੋਂ ਬਾਅਦ ਉਹ ਬਾਹਰ ਨਿਕਲ ਕੇ ਆਪਣੀ ਕਾਰ ਦੇ ਅੱਗੇ ਖੜ੍ਹਾ ਹੋ ਗਿਆ, ਜਿਸ ਤੋਂ ਬਾਅਦ ਦੋਸ਼ੀ ਨੇ ਕਾਰ ਭਜਾਉਣੀ ਸ਼ੁਰੂ ਕਰ ਦਿੱਤੀ। ਉਸ ਦੀ ਇਸ ਹਰਕਤ ਕਾਰਨ ਮੈਂ ਬੋਨਟ 'ਤੇ ਲਟਕ ਗਿਆ। ਵਾਰ-ਵਾਰ ਕਾਰ ਰੋਕਣ ਲਈ ਕਹਿਣ ਦੇ ਬਾਵਜੂਦ ਉਹ ਮੈਨੂੰ ਆਸ਼ਰਮ ਚੌਕ ਤੋਂ ਨਿਜ਼ਾਮੂਦੀਨ ਤੱਕ ਬੋਨਟ 'ਤੇ ਘਸੀਟਦਾ ਰਿਹਾ। ਦੋਸ਼ੀ ਕਾਰ ਚਾਲਕ ਪੂਰੀ ਤਰ੍ਹਾਂ ਸ਼ਰਾਬੀ ਸੀ। ਆਪਣੀ ਜਾਨ ਨੂੰ ਖਤਰੇ ਵਿੱਚ ਦੇਖ ਕੇ ਮੈਂ ਪੀਸੀਆਰ ਦੀ ਗੱਡੀ ਖੜ੍ਹੀ ਦੇਖ ਕੇ ਬਚਾਉਣ ਦੀ ਗੁਹਾਰ ਲਗਾਈ। ਕਾਰ ਰੁਕਣ ਤੱਕ ਉਹ ਸਾਡਾ ਪਿੱਛਾ ਕਰਦੇ ਰਹੇ।

  





ਆਰੋਪੀ ਨੇ ਲਗਾਏ ਇਹ ਇਲਜ਼ਾਮ 

ਇਸ ਦੇ ਉਲਟ ਦੋਸ਼ੀ ਕਾਰ ਚਾਲਕ ਰਾਮਚੰਦ ਕੁਮਾਰ ਨੇ ਪੀੜਤ ਦੇ ਆਰੋਪਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਦੋਸ਼ੀ ਕਾਰ ਚਾਲਕ ਦਾ ਕਹਿਣਾ ਹੈ ਕਿ ਉਸ ਦੀ ਕਾਰ ਨੇ ਚੇਤਨ ਦੀ ਗੱਡੀ ਨੂੰ ਟੱਚ ਨਹੀਂ ਕੀਤਾ ਸੀ। ਇਸ ਦੇ ਬਾਵਜੂਦ ਚੇਤਨ ਨੇ ਉਸਦੀ ਕਾਰ ਦੇ ਬੋਨਟ 'ਤੇ ਛਾਲ ਮਾਰ ਦਿੱਤੀ। ਮੈਂ ਉਸਨੂੰ ਹੇਠਾਂ ਉਤਰਨ ਲਈ ਕਿਹਾ ਪਰ ਉਸਨੇ ਇੱਕ ਨਾ ਸੁਣੀ। ਫਿਰ ਮੈਂ ਆਪਣੀ ਕਾਰ ਰੋਕੀ ਅਤੇ ਉਸਨੂੰ ਪੁੱਛਿਆ ਕਿ ਉਹ ਕੀ ਕਰ ਰਿਹਾ ਹੈ।