Delhi news: ਦਿੱਲੀ ਦੇ ਮੁੱਖ ਸਕੱਤਰ ਨਰੇਸ਼ ਕੁਮਾਰ ਦੇ ਪੁੱਤਰ ਦਾ ਨਾਂ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਸਾਹਮਣੇ ਆਇਆ ਹੈ। ਇਹ ਮਾਮਲਾ ਜ਼ਮੀਨ ਘੁਟਾਲੇ ਨਾਲ ਜੁੜਿਆ ਹੋਇਆ ਹੈ।ਦੁਆਰਕਾ ਐਕਸਪ੍ਰੈਸ ਵੇਅ 'ਤੇ NHAI ਵੱਲੋਂ ਜ਼ਮੀਨ ਐਕਵਾਇਰ ਕਰਨ ਦੀ ਰਿਪੋਰਟ ਸਾਹਮਣੇ ਆਈ ਹੈ, ਜਿਸ 'ਚ ਵੱਡਾ ਖੁਲਾਸਾ ਹੋਇਆ ਹੈ।


ਰਿਪੋਰਟ ਮੁਤਾਬਕ ਦੁਆਰਕਾ ਐਕਸਪ੍ਰੈਸਵੇਅ ਰੋਡ ਪ੍ਰਾਜੈਕਟ ਲਈ ਪਿੰਡ ਬਾਮਨੋਲੀ ਦੀ 19 ਏਕੜ ਜ਼ਮੀਨ ਲਈ ਪ੍ਰਤੀ ਏਕੜ 18.54 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਦਿੱਲੀ ਦੇ ਮੁੱਖ ਸਕੱਤਰ ਨਰੇਸ਼ ਕੁਮਾਰ ਦੇ ਪੁੱਤਰ ਦਾ ਨਾਂ ਸਾਹਮਣੇ ਆਇਆ ਹੈ। ਇਹ ਮਾਮਲਾ ਜ਼ਮੀਨ ਘੁਟਾਲੇ ਨਾਲ ਸਬੰਧਤ ਹੈ। ਦੁਆਰਕਾ ਐਕਸਪ੍ਰੈਸ ਵੇਅ 'ਤੇ NHAI ਵੱਲੋਂ ਜ਼ਮੀਨ ਐਕਵਾਇਰ ਕਰਨ ਦੀ ਰਿਪੋਰਟ ਸਾਹਮਣੇ ਆਈ ਹੈ, ਜਿਸ 'ਚ ਵੱਡਾ ਖੁਲਾਸਾ ਹੋਇਆ ਹੈ।


ਰਿਪੋਰਟ ਮੁਤਾਬਕ ਦੁਆਰਕਾ ਐਕਸਪ੍ਰੈਸਵੇਅ ਰੋਡ ਪ੍ਰਾਜੈਕਟ ਲਈ ਪਿੰਡ ਬਾਮਨੋਲੀ ਦੀ 19 ਏਕੜ ਜ਼ਮੀਨ ਲਈ ਪ੍ਰਤੀ ਏਕੜ 18.54 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ। ਇਹ ਰਕਮ ਦੋ ਵਿਅਕਤੀਆਂ ਨੂੰ ਦਿੱਤੀ ਗਈ ਹੈ। ਇਸ ਜ਼ਮੀਨ ਲਈ ਕੁੱਲ 353 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ, ਪਰ 2018 ਵਿੱਚ ਇਸ ਜ਼ਮੀਨ ਦੀ ਕੀਮਤ ਸਿਰਫ਼ 41 ਕਰੋੜ ਰੁਪਏ ਸੀ। 


ਇਹ ਵੀ ਪੜ੍ਹੋ: Manish sisodia: ਜੇਲ 'ਚ ਬੰਦ ਮਨੀਸ਼ ਸਿਸੋਦੀਆ ਭਲਕੇ ਆਪਣੀ ਪਤਨੀ ਨਾਲ ਕਰ ਸਕਣਗੇ ਮੁਲਾਕਾਤ, ਅਦਾਲਤ ਨੇ ਦਿੱਤੀ ਇਜਾਜ਼ਤ 


ਪਰ ਇਸ ਜ਼ਮੀਨ ਦੇ ਲਈ ਦਿੱਲੀ ਦੇ ਡੀਐਮ ਆਈਏਐਸ ਹੇਮੰਤ ਕੁਮਾਰ ਨੇ ਇਸ ਜ਼ਮੀਨ ਲਈ 343 ਕਰੋੜ ਰੁਪਏ ਦਾ ਮੁਆਵਜ਼ਾ ਜਾਰੀ ਕੀਤਾ ਸੀ। ਵੱਡੀ ਗੱਲ ਇਹ ਹੈ ਕਿ ਜਿਸ ਨੂੰ ਇਸ ਮੁਆਵਜ਼ੇ ਦਾ ਫਾਇਦਾ ਹੋਇਆ ਹੈ, ਉਸ ਕੰਪਨੀ ਵਿੱਚ ਨਰੇਸ਼ ਕੁਮਾਰ ਦੇ ਪੁੱਤਰ ਦਾ ਕੁਨੈਕਸ਼ਨ ਹੈ। ਦਿੱਲੀ ਦੇ ਮੁੱਖ ਸਕੱਤਰ ਦੇ ਪੁੱਤਰ ਕਰਨ ਚੌਹਾਨ ਅਨੰਤਰਾਜ ਕੰਪਨੀ ਦੇ ਕਰਮਚਾਰੀ ਹਨ। ਇਸ ਦੇ ਨਾਲ ਹੀ ਉਹ ਤਿੰਨ ਕੰਪਨੀਆਂ ਦੇ ਡਾਇਰੈਕਟਰ ਹਨ।


ਅਨੰਤਰਾ ਵਾਟਰ ਲਿਮਟਿਡ ਗਰੁੱਪ ਦੇ ਬੁਲਾਰੇ ਨੇ ਦੱਸਿਆ ਕਿ ਕਰਨ ਸਾਡੀ ਕੰਪਨੀ ਦੇ ਹਰ ਦੂਜੇ ਕਰਮਚਾਰੀ ਦੀ ਤਰ੍ਹਾਂ ਹੈ। ਉਹ 1 ਜੂਨ 2019 ਤੋਂ ਸਾਡੇ ਨਾਲ ਜੁੜੇ ਹੋਏ ਹਨ। ਉਹ ਮੁੱਖ ਤੌਰ 'ਤੇ ਡਾਟਾ ਸੈਂਟਰਾਂ ਦੇ ਵਿਕਾਸ ਵਿੱਚ ਕੰਮ ਕਰਦੇ ਹਨ। 


ਇਹ ਵੀ ਪੜ੍ਹੋ: Flying Squads: ਪੰਜਾਬ ਹਰਿਆਣਾ 'ਚ ਪਰਾਲੀ ਸਾੜਨ ਵਾਲਿਆਂ ਦੀ ਹੁਣ ਖ਼ੈਰ ਨਹੀਂ, ਕੇਂਦਰ ਨੇ ਭੇਜੀ ਫਲਾਇੰਗ ਸਕੁਐਡ, ਨਾਲ ਦੀ ਨਾਲ ਹੋਵੇਗਾ ਐਕਸ਼ਨ