CBI summons Arvind Kejriwa: ਦਿੱਲੀ ਦੇ ਸ਼ਰਾਬ ਘੁਟਾਲੇ ਮਾਮਲੇ 'ਚ ਸੀਬੀਆਈ ਵੱਲੋਂ ਸੰਮਨ ਜਾਰੀ ਕੀਤੇ ਜਾਣ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਸਵਾਲ ਕੀਤਾ ਹੈ ਕਿ ਸੀਬੀਆਈ ਦੀ ਜਾਂਚ ਵਿੱਚ ਹੁਣ ਕੀ ਪਾਇਆ ਗਿਆ ਹੈ, ਝੂਠ ਬੋਲ ਕੇ ਸਿਸੋਦੀਆ ਨੂੰ ਫਸਾਇਆ ਗਿਆ। ਹੁਣ ਸੀਬੀਆਈ ਸਾਡੇ ਪਿੱਛੇ ਹੈ। ਪਿਛਲੇ ਇੱਕ ਸਾਲ ਤੋਂ ਭਾਜਪਾ ਇਹ ਕਹਿ ਰਹੀ ਹੈ ਕਿ ਦਿੱਲੀ ਵਿੱਚ ਸ਼ਰਾਬ ਦਾ ਘੁਟਾਲਾ ਹੋਇਆ ਹੈ। ਜਾਂਚ ਏਜੰਸੀਆਂ ਸਭ ਕੁਝ ਛੱਡ ਕੇ ਜਾਂਚ ਕਰ ਰਹੀਆਂ ਹਨ। ਉਮੀਦ ਹੈ ਸਬੂਤ ਮਿਲ ਜਾਵੇਗਾ।


ਮਨੀਸ਼ ਸਿਸੋਦੀਆ ਦੇ 14 'ਚੋਂ 5 ਫੋਨ ਜਾਂਚ ਏਜੰਸੀਆਂ ਕੋਲ ਹਨ। ਕੋਈ ਇਹਨਾਂ ਦੀ ਵਰਤੋਂ ਕਰ ਰਿਹਾ ਹੈ। ਇਹ ਈਡੀ ਅਤੇ ਸੀਬੀਆਈ ਦੋਵੇਂ ਜਾਣਦੇ ਹਨ। ਦੋਵੇਂ ਜਾਂਚ ਏਜੰਸੀਆਂ ਨੇ ਅਦਾਲਤ ਨੂੰ ਗੁੰਮਰਾਹ ਕੀਤਾ ਹੈ। ਮਨੀਸ਼ ਸਿਸੋਦੀਆ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਅਤੇ ਅਦਾਲਤ ਵਿੱਚ ਝੂਠ ਬੋਲਿਆ।