Arvind Kejriwal Latest News: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਐਤਵਾਰ ਨੂੰ ਭਾਜਪਾ ਦਫਤਰ ਜਾਣਗੇ ਤਾਂ ਜੋ ਪ੍ਰਧਾਨ ਮੰਤਰੀ ਜਿਸ ਨੂੰ ਚਾਹੁਣ ਜੇਲ੍ਹ ਭੇਜ ਸਕਣ। ਉਨ੍ਹਾਂ ਨੇ ਆਪਣੀ ਪਾਰਟੀ ਦੀ ਸੰਸਦ ਮੈਂਬਰ ਸਵਾਤੀ ਮਾਲੀਵਾਲ 'ਤੇ ਕਥਿਤ ਹਮਲੇ ਦੇ ਸਬੰਧ 'ਚ ਆਪਣੇ ਸਹਿਯੋਗੀ ਬਿਭਵ ਕੁਮਾਰ ਦੀ ਗ੍ਰਿਫਤਾਰੀ ਤੋਂ ਕੁਝ ਘੰਟਿਆਂ ਬਾਅਦ ਇਕ ਪ੍ਰੈੱਸ ਕਾਨਫਰੰਸ 'ਚ ਦਾਅਵਾ ਕੀਤਾ ਕਿ ਭਾਜਪਾ ਇਹ ਕਹਿ ਰਹੀ ਹੈ ਕਿ ਉਹ ਹਾਲ ਹੀ 'ਚ ਬ੍ਰਿਟੇਨ ਤੋਂ ਪਰਤੇ 'ਆਪ' ਦੇ ਸੰਸਦ ਮੈਂਬਰ ਰਾਘਵ ਚੱਢਾ ਅਤੇ ਦਿੱਲੀ ਦੇ ਮੰਤਰੀਆਂ ਸੌਰਭ ਭਾਰਦਵਾਜ ਅਤੇ ਆਤਿਸ਼ੀ ਨੂੰ ਵੀ ਜੇਲ੍ਹ ਭੇਜਣਗੇ। 


‘ਆਪ’ ਦੇ ਕੌਮੀ ਕੋਆਰਡੀਨੇਟਰ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਆਗੂਆਂ ਨੂੰ ਜੇਲ੍ਹ ਭੇਜ ਕੇ ਦਬਾਇਆ ਨਹੀਂ ਜਾ ਸਕਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ 'ਆਪ' ਆਗੂਆਂ ਮਨੀਸ਼ ਸਿਸੋਦੀਆ, ਸਤੇਂਦਰ ਜੈਨ ਅਤੇ ਸੰਜੇ ਸਿੰਘ ਨੂੰ ਜੇਲ੍ਹ ਭੇਜਣ ਦੀ 'ਖੇਡ' ਖੇਡਣ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ, 'ਮੈਂ ਕੱਲ੍ਹ ਦੁਪਹਿਰ 12 ਵਜੇ ਆਪਣੇ ਸਾਰੇ ਵੱਡੇ ਆਗੂਆਂ, ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨਾਲ ਭਾਜਪਾ ਦੇ ਮੁੱਖ ਦਫ਼ਤਰ ਆ ਰਿਹਾ ਹਾਂ। "ਜਿਸਨੂੰ ਵੀ ਜੇਲ੍ਹ 'ਚ ਵਿੱਚ ਭੇਜਣਾ ਹੈ, ਇੱਕ ਵਾਰ 'ਚ ਭੇਜ ਦਿਓ।"


ਇਹ ਵੀ ਪੜ੍ਹੋ: Jammu Kashmir: ਜੰਮੂ ਕਸ਼ਮੀਰ 'ਚ 2 ਅੱਤਵਾਦੀ ਹਮਲੇ, ਭਾਜਪਾ ਦੇ ਸਾਬਕਾ ਸਰਪੰਚ ਦਾ ਕਤਲ, ਸੈਲਾਨੀ ਹੋਏ ਜ਼ਖ਼ਮੀ


ਸੀਐਮ ਕੇਜਰੀਵਾਲ ਨੇ ਕਿਹਾ, “ਤੁਸੀਂ ਸੋਚਦੇ ਹੋ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਜੇਲ੍ਹ ਵਿੱਚ ਪਾ ਕੇ ਦਬਾ ਦਿਓਗੇ, ਆਮ ਆਦਮੀ ਪਾਰਟੀ ਇਦਾਂ ਦਬਣ ਵਾਲੀ ਨਹੀਂ ਹੈ। ਤੁਸੀਂ ਇੱਕ ਵਾਰ ਕੋਸ਼ਿਸ਼ ਕਰਕੇ ਦੇਖੋ।” ਉਨ੍ਹਾਂ ਕਿਹਾ ਕਿ ‘ਆਪ’ ਇੱਕ ਵਿਚਾਰ ਹੈ, ਜਿਸ ਦੀਆਂ ਤਾਰਾਂ ਦੇਸ਼ ਭਰ ਦੇ ਲੋਕਾਂ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ, "ਤੁਸੀਂ ਆਮ ਆਦਮੀ ਪਾਰਟੀ ਦੇ ਜਿੰਨੇ ਲੀਡਰਾਂ ਨੂੰ ਜੇਲ੍ਹ ਵਿੱਚ ਭੇਜੋਗੇ ਹੈ, ਉਸ ਤੋਂ 100 ਗੁਣਾ ਵੱਧ ਨੇਤਾ ਇਹ ਦੇਸ਼ ਪੈਦਾ ਕਰੇਗਾ।"


ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ 'ਆਪ' ਦੀ 'ਗਲਤੀ' ਇਹ ਸੀ ਕਿ ਦਿੱਲੀ ਵਿੱਚ ਉਨ੍ਹਾਂ ਦੀ ਸਰਕਾਰ ਨੇ ਚੰਗੇ ਸਕੂਲ ਬਣਾਏ, ਮੁਹੱਲਾ ਕਲੀਨਿਕ ਬਣਾਏ, ਮੁਫ਼ਤ ਇਲਾਜ ਕੀਤਾ ਅਤੇ ਸ਼ਹਿਰ ਵਿੱਚ 24 ਘੰਟੇ ਮੁਫ਼ਤ ਬਿਜਲੀ ਸਪਲਾਈ ਯਕੀਨੀ ਬਣਾਈ, ਜੋ ਭਾਜਪਾ ਨਹੀਂ ਕਰ ਸਕੀ। ਸੁਪਰੀਮ ਕੋਰਟ ਨੇ ਦਿੱਲੀ ਆਬਕਾਰੀ ਨੀਤੀ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਅਰਵਿੰਦ ਕੇਜਰੀਵਾਲ ਨੂੰ ਲੋਕ ਸਭਾ ਚੋਣਾਂ ਵਿੱਚ ਪ੍ਰਚਾਰ ਕਰਨ ਲਈ 1 ਜੂਨ ਤੱਕ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਉਨ੍ਹਾਂ ਨੂੰ ਆਮ ਚੋਣਾਂ ਵਿਚ ਆਖਰੀ ਪੜਾਅ ਦੀ ਵੋਟਿੰਗ ਤੋਂ ਇਕ ਦਿਨ ਬਾਅਦ 2 ਜੂਨ ਨੂੰ ਆਤਮ ਸਮਰਪਣ ਕਰਕੇ ਵਾਪਸ ਜੇਲ੍ਹ ਜਾਣਾ ਪਵੇਗਾ।


ਇਹ ਵੀ ਪੜ੍ਹੋ: Lok Sabha Elections 2024: 8 ਸੂਬਿਆਂ ਦੀਆਂ 49 ਸੀਟਾਂ 'ਤੇ ਰੁਕਿਆ ਚੋਣ ਪ੍ਰਚਾਰ, ਪੰਜਵੇਂ ਪੜਾਅ 'ਚ ਇਨ੍ਹਾਂ ਦਿੱਗਜਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ