Delhi Exit Poll Results LIVE: ਦਿੱਲੀ ਵਿਧਾਨ ਸਭਾ ਚੋਣਾਂ ਦੇ ਐਗਜ਼ਿਟ ਪੋਲ ਦੇ ਨਤੀਜਿਆਂ ਨੇ ਕੀਤਾ ਹੈਰਾਨ, AAP ਨੂੰ ਝਟਕਾ, ਭਾਜਪਾ ਬਣਾ ਸਕਦੀ ਸਰਕਾਰ
ਦਿੱਲੀ ਵਿਧਾਨ ਸਭਾ ਚੋਣਾਂ 2025 ਲਈ ਅੱਜ ਵੋਟਿੰਗ ਹੋਈ ਹੈ। ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ 'ਤੇ ਚੋਣ ਲੜ ਰਹੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਈਵੀਐਮ ਵਿੱਚ ਕੈਦ ਹੋ ਗਿਆ ਹੈ ਜਿਸ ਦੇ ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ।
Delhi Exit Poll: ਡੀਵੀ ਰਿਸਰਚ ਦੇ ਐਗਜ਼ਿਟ ਪੋਲ ਅਨੁਸਾਰ ਦਿੱਲੀ 'ਚ ਇਸ ਵਾਰ ਭਾਜਪਾ ਸਰਕਾਰ ਬਣਾਉਣ ਦੀ ਸੰਭਾਵਨਾ ਹੈ। ਇਸ ਪੋਲ ਮੁਤਾਬਕ ਭਾਜਪਾ ਨੂੰ 36 ਤੋਂ 44 ਸੀਟਾਂ ਮਿਲ ਸਕਦੀਆਂ ਹਨ ਜਦਕਿ ਆਮ ਆਦਮੀ ਪਾਰਟੀ ਨੂੰ 26 ਤੋਂ 34 ਸੀਟਾਂ ਮਿਲਣ ਦਾ ਅਨੁਮਾਨ ਹੈ। ਇਸ ਤੋਂ ਇਲਾਵਾ ਕਾਂਗਰਸ ਨੂੰ 2 ਤੋਂ 3 ਸੀਟਾਂ ਮਿਲ ਸਕਦੀਆਂ ਹਨ।
JVC ਦੇ ਐਗਜ਼ਿਟ ਪੋਲ ਦੇ ਅਨੁਸਾਰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ 39 ਤੋਂ 45 ਸੀਟਾਂ ਮਿਲਣ ਦਾ ਅਨੁਮਾਨ ਹੈ। ਵਧੇਰੇ, ਆਮ ਆਦਮੀ ਪਾਰਟੀ ਨੂੰ 22 ਤੋਂ 31 ਸੀਟਾਂ ਮਿਲ ਸਕਦੀਆਂ ਹਨ ਜਦਕਿ ਕਾਂਗਰਸ ਨੂੰ ਜ਼ੀਰੋ ਤੋਂ ਦੋ ਸੀਟਾਂ ਮਿਲਣ ਦੀ ਸੰਭਾਵਨਾ ਹੈ।
ਦਿੱਲੀ ਚੋਣਾਂ ਲਈ ਕੀਤੇ ਗਏ WeePriside ਦੇ ਐਗਜ਼ਿਟ ਪੋਲ ਦੇ ਅਨੁਸਾਰ ਦਿੱਲੀ 'ਚ AAP ਦੀ ਸਰਕਾਰ ਬਣ ਸਕਦੀ ਹੈ। ਇਸ ਮੁਤਾਬਕ ਆਮ ਆਦਮੀ ਪਾਰਟੀ ਨੂੰ 46 ਤੋਂ 52 ਸੀਟਾਂ ਮਿਲਣ ਦੀ ਸੰਭਾਵਨਾ ਹੈ, ਜਦਕਿ ਭਾਜਪਾ ਦੇ ਖਾਤੇ ਵਿੱਚ 18 ਤੋਂ 23 ਸੀਟਾਂ ਆ ਸਕਦੀਆਂ ਹਨ। ਇਸਦੇ ਨਾਲ ਕਾਂਗਰਸ ਨੂੰ ਜ਼ੀਰੋ ਤੋਂ ਇੱਕ ਸੀਟ ਮਿਲਣ ਦਾ ਅਨੁਮਾਨ ਹੈ।
Delhi Exit Poll: ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੀ ਮਾਰਕ ਦਾ ਸਰਵੇਖਣ ਸਾਹਮਣੇ ਆਇਆ ਹੈ। ਇਸ ਦੇ ਅਨੁਸਾਰ ਭਾਜਪਾ ਨੂੰ 39 ਤੋਂ 49 ਸੀਟਾਂ ਮਿਲਣ ਦਾ ਅਨੁਮਾਨ ਹੈ, ਜਦਕਿ AAP ਨੂੰ 21 ਤੋਂ 31 ਸੀਟਾਂ ਮਿਲ ਸਕਦੀਆਂ ਹਨ। ਇਸਦੇ ਨਾਲ ਨਾਲ ਕਾਂਗਰਸ ਦੇ ਖਾਤੇ ਵਿੱਚ ਇੱਕ ਸੀਟ ਆਉਣ ਦੀ ਸੰਭਾਵਨਾ ਹੈ।
Delhi Exit Poll: ਪੀਪਲਜ਼ ਇਨਸਾਈਡ ਦੇ ਐਗਜ਼ਿਟ ਪੋਲ ਅਨੁਸਾਰ ਭਾਜਪਾ ਨੂੰ 40 ਤੋਂ 44 ਸੀਟਾਂ ਮਿਲਣ ਦਾ ਅਨੁਮਾਨ ਹੈ। ਆਮ ਆਦਮੀ ਪਾਰਟੀ ਨੂੰ 25 ਤੋਂ 29 ਸੀਟਾਂ ਮਿਲਣ ਦੀ ਸੰਭਾਵਨਾ ਹੈ ਜਦਕਿ ਕਾਂਗਰਸ ਨੂੰ ਇੱਕ ਸੀਟ ਮਿਲ ਸਕਦੀ ਹੈ।
Exit Poll Delhi 2025 Live: ਦਿੱਲੀ ਚੋਣਾਂ ਨੂੰ ਲੈ ਕੇ ਪੋਲ ਡਾਇਰੀ ਦੇ ਐਗਜ਼ਿਟ ਪੋਲ ਮੁਤਾਬਕ ਭਾਜਪਾ ਨੂੰ ਬੰਪਰ ਜਿੱਤ ਮਿਲਦੀ ਨਜ਼ਰ ਆ ਰਹੀ ਹੈ। ਇਸ ਵਿੱਚ ਭਾਜਪਾ ਨੂੰ 42 ਤੋਂ 50 ਸੀਟਾਂ ਮਿਲਣ ਦਾ ਅੰਦਾਜ਼ਾ ਹੈ, ਜਦਕਿ ਆਮ ਆਦਮੀ ਪਾਰਟੀ ਨੂੰ 18 ਤੋਂ 25 ਸੀਟਾਂ ਅਤੇ ਕਾਂਗਰਸ ਨੂੰ 0 ਤੋਂ 2 ਸੀਟਾਂ ਮਿਲਣ ਦੀ ਸੰਭਾਵਨਾ ਹੈ।
Delhi exit poll LIVE: ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਚਾਣਕਯਾ ਸਟ੍ਰੈਟਜੀਜ਼ ਦੇ ਐਗਜ਼ਿਟ ਪੋਲ ਮੁਤਾਬਕ ਭਾਜਪਾ ਨੂੰ 39 ਤੋਂ 44 ਸੀਟਾਂ, ਆਮ ਆਦਮੀ ਪਾਰਟੀ ਨੂੰ 25 ਤੋਂ 28 ਸੀਟਾਂ ਜਦਕਿ ਕਾਂਗਰਸ ਨੂੰ 2 ਤੋਂ 3 ਸੀਟਾਂ ਮਿਲਣ ਦਾ ਅੰਦਾਜ਼ਾ ਲਗਾਇਆ ਗਿਆ ਹੈ।
Exit Poll Delhi 2025: ਦਿੱਲੀ ਵਿਧਾਨ ਸਭਾ ਚੋਣਾਂ ਦੇ ਐਗਜ਼ਿਟ ਪੋਲ ਦੇ ਪਹਿਲੇ ਨਤੀਜੇ 'ਚ ਆਮ ਆਦਮੀ ਪਾਰਟੀ ਨੂੰ ਝਟਕਾ ਲੱਗਿਆ ਹੈ। Matrice ਦੇ ਸਰਵੇਖਣ ਮੁਤਾਬਕ ਆਮ ਆਦਮੀ ਪਾਰਟੀ ਨੂੰ 32 ਤੋਂ 37 ਸੀਟਾਂ, ਭਾਜਪਾ ਨੂੰ 35 ਤੋਂ 40 ਸੀਟਾਂ ਜਦਕਿ ਕਾਂਗਰਸ ਨੂੰ 0 ਤੋਂ 1 ਸੀਟ ਮਿਲਣ ਦੀ ਸੰਭਾਵਨਾ ਹੈ।
Delhi Assembly Election Exit Polls LIVE: ਦਿੱਲੀ ਸੱਟਾ ਬਜ਼ਾਰ ਦੇ ਮੁਤਾਬਕ ਦਿੱਲੀ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ 38 ਤੋਂ 40 ਸੀਟਾਂ, ਭਾਜਪਾ ਨੂੰ 30 ਤੋਂ 32 ਸੀਟਾਂ ਜਦਕਿ ਕਾਂਗਰਸ ਨੂੰ ਇੱਕ ਵੀ ਸੀਟ ਨਹੀਂ ਮਿਲਦੀ ਨਜ਼ਰ ਆ ਰਹੀ।
Delhi Assembly Election Exit Polls: EC ਦੇ ਮੁਤਾਬਿਕ ਦਿੱਲੀ ਵਿੱਚ ਸ਼ਾਮ 5 ਵਜੇ ਤੱਕ 57.70 ਫੀਸਦੀ ਵੋਟਿੰਗ ਦਰਜ ਕੀਤੀ ਗਈ। ਇਸ ਵਿੱਚ ਸਭ ਤੋਂ ਵੱਧ ਵੋਟਿੰਗ ਮੁਸਤਫਾਬਾਦ ਸੀਟ 'ਤੇ ਹੋਈ ਹੈ। ਵੋਟਿੰਗ ਦਾ ਸਮਾਂ ਖਤਮ ਹੋ ਚੁੱਕਿਆ ਹੈ।
Delhi Assembly Election Exit Polls: ਪਿਛਲੀ ਵਾਰੀ ਸਾਲ 2020 ਦੇ ਐਗਜ਼ਿਟ ਪੋਲ ਦੇ ਨਤੀਜੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਆਏ ਸਨ, ਜੋ ਕਿ ਨਤੀਜਿਆਂ ਵਿੱਚ ਬਦਲ ਗਏ। ਪਿਛਲੀ ਵਾਰੀ ਏਬੀਪੀ ਨਿਊਜ਼ ਨੇ ਸੀ ਵੋਟਰ ਨਾਲ ਐਗਜ਼ਿਟ ਪੋਲ ਕੀਤਾ ਸੀ, ਜਿਸ ਵਿੱਚ ਆਮ ਆਦਮੀ ਪਾਰਟੀ ਨੂੰ 49 ਤੋਂ 63 ਸੀਟਾਂ ਮਿਲਣ ਦਾ ਅੰਦਾਜ਼ਾ ਲਾਇਆ ਗਿਆ ਸੀ। ਇਸ ਤੋਂ ਬਾਅਦ ਜਦੋਂ ਨਤੀਜੇ ਆਏ ਤਾਂ ਉਸ ਵਿੱਚ ਆਮ ਆਦਮੀ ਪਾਰਟੀ ਨੇ 70 ਵਿੱਚੋਂ 62 ਸੀਟਾਂ ਆਪਣੇ ਨਾਮ ਕੀਤੀਆਂ। ਇਸ ਤੋਂ ਇਲਾਵਾ ਇੰਡੀਆ ਟੁਡੇ-ਐਕਸਿਸ ਮਾਈ ਇੰਡੀਆ ਨੇ ਆਮ ਆਦਮੀ ਪਾਰਟੀ ਨੂੰ 59 ਤੋਂ 68 ਸੀਟਾਂ ਮਿਲਣ ਦੀ ਸੰਭਾਵਨਾ ਜਤਾਈ ਸੀ, ਜਦਕਿ ਨਿਊਜ਼ ਐਕਸ-ਪੋਲਸਟਰਟ ਨੇ 50 ਤੋਂ 56 ਅਤੇ ਰਿਪਬਲਿਕ-ਜਨ ਕੀ ਬਾਤ ਨੇ 48-61 ਸੀਟਾਂ ਜਿੱਤਣ ਦਾ ਅੰਦਾਜਾ ਲਾਇਆ ਸੀ।
Delhi exit poll LIVE: ਪਿਛਲੀ ਵਾਰੀ ਸਾਲ 2020 ਵਿੱਚ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਬੰਪਰ ਜਿੱਤ ਮਿਲੀ ਸੀ। ਇਸ ਵਿੱਚ 70 ਸੀਟਾਂ ਵਿੱਚੋਂ ਪਾਰਟੀ ਨੂੰ 62 ਸੀਟਾਂ 'ਤੇ ਜਿੱਤ ਮਿਲੀ ਸੀ, ਜਦਕਿ ਅੱਠ ਸੀਟਾਂ 'ਤੇ ਭਾਜਪਾ ਨੇ ਕਬਜ਼ਾ ਜਮਾਇਆ ਸੀ। ਕਾਂਗਰਸ ਦਾ ਪਿਛਲੇ ਚੋਣ ਵਿੱਚ ਖਾਤਾ ਵੀ ਨਹੀਂ ਖੁੱਲਿਆ ਸੀ।
ਪਿਛੋਕੜ
Delhi Assembly Election Exit Polls LIVE: ਦਿੱਲੀ ਵਿਧਾਨ ਸਭਾ ਚੋਣਾਂ 2025 ਲਈ ਅੱਜ ਵੋਟਿੰਗ ਹੋਈ ਹੈ। ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ 'ਤੇ ਚੋਣ ਲੜ ਰਹੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਈਵੀਐਮ ਵਿੱਚ ਕੈਦ ਹੋ ਗਿਆ ਹੈ ਜਿਸ ਦੇ ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ। ਇਸ ਤੋਂ ਪਹਿਲਾਂ ਐਗਜ਼ਿਟ ਪੋਲ ਦੇ ਨਤੀਜੇ ਆ ਰਹੇ ਹਨ ਜਿਸ ਵਿੱਚ ਇਹ ਅੰਦਾਜ਼ਾ ਲਾਇਆ ਗਿਆ ਹੈ ਕਿ ਦਿੱਲੀ ਵਿੱਚ ਕਿਹੜੀ ਪਾਰਟੀ ਸਰਕਾਰ ਬਣਾਏਗੀ? ਅਜਿਹੀ ਸਥਿਤੀ ਵਿੱਚ ਇਹ ਜਾਣਨਾ ਵੀ ਮਹੱਤਵਪੂਰਨ ਹੈ ਕਿ 2015 ਤੇ 2020 ਵਿੱਚ ਆਖਰੀ ਵਾਰ ਐਗਜ਼ਿਟ ਪੋਲ ਕਿੰਨੇ ਸਹੀ ਸਾਬਤ ਹੋਏ ਸਨ।
ਦੱਸ ਦਈਏ ਕਿ 2020 ਦੇ ਜ਼ਿਆਦਾਤਰ ਐਗਜ਼ਿਟ ਪੋਲ ਨਤੀਜਿਆਂ ਨੇ ਆਮ ਆਦਮੀ ਪਾਰਟੀ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਸੀ। ਇੰਡੀਆ ਟੂਡੇ-ਐਕਸਿਸ ਮਾਈ ਇੰਡੀਆ ਨੇ ਅਰਵਿੰਦ ਕੇਜਰੀਵਾਲ ਦੀ ਪਾਰਟੀ ਲਈ ਵੱਧ ਤੋਂ ਵੱਧ 59 ਤੋਂ 68 ਸੀਟਾਂ ਦੀ ਭਵਿੱਖਬਾਣੀ ਕੀਤੀ ਸੀ। ਟਾਈਮਜ਼ ਨਾਓ ਨੇ 47 ਸੀਟਾਂ 'ਤੇ ਜਿੱਤ ਦੀ ਭਵਿੱਖਬਾਣੀ ਕੀਤੀ ਸੀ। ਉਸ ਸਮੇਂ, ਜ਼ਿਆਦਾਤਰ ਐਗਜ਼ਿਟ ਪੋਲਾਂ ਨੇ 'ਆਪ' ਨੂੰ 50 ਤੋਂ ਵੱਧ ਸੀਟਾਂ ਜਿੱਤਣ ਦੀ ਭਵਿੱਖਬਾਣੀ ਕੀਤੀ ਸੀ, ਜੋ ਕਾਫ਼ੀ ਹੱਦ ਤੱਕ ਸਹੀ ਸੀ ਕਿਉਂਕਿ ਆਮ ਆਦਮੀ ਪਾਰਟੀ ਨੇ 70 ਵਿੱਚੋਂ 62 ਸੀਟਾਂ ਜਿੱਤੀਆਂ ਸਨ।
ਕਿਸ ਐਗਜ਼ਿਟ ਦੇ ਨਤੀਜੇ ਕੀ ਸਨ?
ਆਖਰੀ ਵਾਰ 2020 ਵਿੱਚ ਏਬੀਪੀ ਨਿਊਜ਼ ਨੇ ਸੀ ਵੋਟਰ ਨਾਲ ਇੱਕ ਐਗਜ਼ਿਟ ਪੋਲ ਕੀਤਾ ਸੀ ਜਿਸ ਵਿੱਚ ਆਮ ਆਦਮੀ ਪਾਰਟੀ ਨੂੰ 49 ਤੋਂ 63 ਸੀਟਾਂ ਮਿਲਣ ਦਾ ਅਨੁਮਾਨ ਸੀ ਤੇ ਪਾਰਟੀ ਨੇ 62 ਸੀਟਾਂ ਜਿੱਤੀਆਂ ਵੀ ਸਨ। ਇਸੇ ਤਰ੍ਹਾਂ ਇੰਡੀਆ ਟੂਡੇ-ਐਕਸਿਸ ਮਾਈ ਇੰਡੀਆ ਨੇ 'ਆਪ' ਨੂੰ 59 ਤੋਂ 68 ਸੀਟਾਂ ਜਿੱਤਣ ਦੀ ਭਵਿੱਖਬਾਣੀ ਕੀਤੀ ਸੀ। ਜਦੋਂ ਕਿ ਨਿਊਜ਼ਐਕਸ-ਪੋਲਸਟ੍ਰੇਟ ਨੇ 50 ਤੋਂ 56 ਸੀਟਾਂ ਤੇ ਰਿਪਬਲਿਕ-ਜਨ ਕੀ ਬਾਤ ਨੇ 48-61 ਸੀਟਾਂ ਦੀ ਭਵਿੱਖਬਾਣੀ ਕੀਤੀ ਸੀ।
ਪੋਲ ਆਫ਼ ਪੋਲਜ਼ ਨੇ ਕੀ ਪ੍ਰਗਟ ਕੀਤਾ?
ਹਰ ਪੋਲ ਨੇ ਸਹੀ ਭਵਿੱਖਬਾਣੀ ਕੀਤੀ ਸੀ ਕਿ 'ਆਪ' ਪੂਰਨ ਬਹੁਮਤ ਪ੍ਰਾਪਤ ਕਰੇਗੀ। ਸਿਰਫ਼ ਤਿੰਨ ਪੋਲ-ਏਬੀਪੀ ਨਿਊਜ਼-ਸੀਵੋਟਰ, ਇੰਡੀਆ ਟੂਡੇ-ਐਕਸਿਸ ਮਾਈ ਇੰਡੀਆ ਤੇ ਰਿਪਬਲਿਕ ਟੀਵੀ-ਜਨ ਕੀ ਬਾਤ ਨੇ ਭਵਿੱਖਬਾਣੀ ਕੀਤੀ ਸੀ ਕਿ 'ਆਪ' ਦੁਬਾਰਾ 60 ਸੀਟਾਂ ਦਾ ਅੰਕੜਾ ਪਾਰ ਕਰੇਗੀ।
2015 ਦੇ ਐਗਜ਼ਿਟ ਪੋਲ ਨੂੰ ਵੀ ਜਾਣੋ
ਇਸ ਵਾਰ ਛੇ ਐਗਜ਼ਿਟ ਪੋਲਾਂ ਨੇ 'ਆਪ' ਲਈ ਸਪੱਸ਼ਟ ਬਹੁਮਤ ਦੀ ਭਵਿੱਖਬਾਣੀ ਕੀਤੀ ਸੀ। ਇਨ੍ਹਾਂ ਛੇ ਪੋਲਾਂ ਦੇ ਔਸਤ ਨੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਨੂੰ 45 ਸੀਟਾਂ 'ਤੇ, ਭਾਜਪਾ ਨੂੰ 24 'ਤੇ ਅਤੇ ਕਾਂਗਰਸ ਨੂੰ ਇੱਕ 'ਤੇ ਅੱਗੇ ਦਿਖਾਇਆ ਸੀ। ਨਤੀਜਿਆਂ ਵਿੱਚ 'ਆਪ' ਨੇ 67 ਸੀਟਾਂ ਜਿੱਤੀਆਂ, ਜਦੋਂਕਿ ਭਾਜਪਾ ਨੂੰ ਸਿਰਫ਼ ਤਿੰਨ ਸੀਟਾਂ ਮਿਲੀਆਂ।
2015 ਵਿੱਚ ਕਿਸੇ ਵੀ ਐਗਜ਼ਿਟ ਪੋਲ ਨੇ 'ਆਪ' ਨੂੰ 60 ਸੀਟਾਂ ਦੇ ਅੰਕੜੇ ਨੂੰ ਪਾਰ ਕਰਦੇ ਨਹੀਂ ਦਿਖਾਇਆ ਸੀ। ਸਿਰਫ਼ ਇੱਕ ਨੇ ਭਵਿੱਖਬਾਣੀ ਕੀਤੀ ਸੀ ਕਿ ਪਾਰਟੀ 50 ਤੋਂ ਵੱਧ ਸੀਟਾਂ ਜਿੱਤੇਗੀ। ਐਕਸਿਸ ਮਾਈ ਇੰਡੀਆ ਸਰਵੇਖਣ ਨੇ 'ਆਪ' ਲਈ 53 ਸੀਟਾਂ ਦਾ ਅਨੁਮਾਨ ਲਾਇਆ ਸੀ, ਜੋ ਅਸਲ ਨਤੀਜੇ ਦੇ ਸਭ ਤੋਂ ਨੇੜੇ ਸੀ।
- - - - - - - - - Advertisement - - - - - - - - -