Delhi Electricity Subsidy : ਦਿੱਲੀ ਸਰਕਾਰ ਨੇ ਬਿਜਲੀ ਸਬਸਿਡੀ ਨੂੰ ਲੈ ਕੇ ਇੱਕ ਵੱਡਾ ਫੈਸਲਾ ਲਿਆ ਹੈ। ਹੁਣ ਦਿੱਲੀ 'ਚ ਬਿਜਲੀ ਸਬਸਿਡੀ ਵਿਕਲਪਿਕ ਹੋਵੇਗੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਦੀ ਕੈਬਨਿਟ ਨੇ ਵੱਡਾ ਫੈਸਲਾ ਲਿਆ ਹੈ। ਦਿੱਲੀ ਵਿੱਚ ਬਹੁਤ ਸਾਰੇ ਲੋਕਾਂ ਨੂੰ ਮੁਫਤ ਬਿਜਲੀ ਮਿਲਦੀ ਹੈ, ਇਸਦੇ ਲਈ ਦਿੱਲੀ ਸਰਕਾਰ ਸਬਸਿਡੀ ਦਿੰਦੀ ਹੈ।

 

ਦਿੱਲੀ ਦੇ ਮੁੱਖ ਮੰਤਰੀ ਨੂੰ ਕਈ ਲੋਕਾਂ ਨੇ ਕਿਹਾ ਕਿ ਅਸੀਂ ਸਮਰੱਥ ਹਾਂ, ਸਾਨੂੰ ਮੁਫ਼ਤ ਬਿਜਲੀ ਨਹੀਂ ਚਾਹੀਦੀ। ਇਸਨੂੰ ਆਪਣੇ ਵਿਕਾਸ ਲਈ ਵਰਤੋ। ਹੁਣ ਅਸੀਂ ਲੋਕਾਂ ਨੂੰ ਪੁੱਛਾਂਗੇ ਕਿ ਕੀ ਉਹ ਬਿਜਲੀ ਸਬਸਿਡੀ ਚਾਹੁੰਦੇ ਹਨ ? ਜੇ ਉਹ ਕਹਿਣਗੇ  ਕਿ ਚਾਹੀਦੀ ਹੈ ਤਾਂ ਅਸੀਂ ਦੇਵਾਂਗੇ ਅਤੇ ਜੇ ਉਹ ਕਹਿਣਗੇ ਨਹੀਂ ਚਾਹੀਦੀ ਤਾਂ ਅਸੀਂ ਨਹੀਂ ਦੇਵਾਂਗੇ। 1 ਅਕਤੂਬਰ ਤੋਂ ਦਿੱਲੀ ਵਿੱਚ ਉਨ੍ਹਾਂ ਲੋਕਾਂ ਨੂੰ ਬਿਜਲੀ ਸਬਸਿਡੀ ਦਿੱਤੀ ਜਾਵੇਗੀ ,ਜੋ ਬਿਜਲੀ ਸਬਸਿਡੀ ਮੰਗਣਗੇ।

 

ਇਸ ਦੌਰਾਨ ਸੀਐਮ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਕੈਬਨਿਟ ਨੇ ਦਿੱਲੀ ਸਟਾਰਟਅਪ ਪਾਲਿਸੀ ਪਾਸ ਕਰ ਦਿੱਤੀ ਹੈ। ਇਸ ਨੀਤੀ 'ਚ 'ਆਪ' ਸਰਕਾਰ ਸਟਾਰਟ-ਅੱਪਸ 'ਚ ਮਦਦ ਕਰੇਗੀ, ਜੋ ਨੌਜਵਾਨ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਨ, ਦਿੱਲੀ ਸਰਕਾਰ ਉਨ੍ਹਾਂ ਦੀ ਮਦਦ ਕਰੇਗੀ। ਪੈਸੇ ਦੀ ਮਦਦ ਦੇ ਨਾਲ-ਨਾਲ ਦਿੱਲੀ ਸਰਕਾਰ ਹੋਰ ਤਰੀਕਿਆਂ ਨਾਲ ਵੀ ਮਦਦ ਕਰੇਗੀ। ਦਿੱਲੀ ਸਰਕਾਰ ਕਾਫੀ ਵਿੱਤੀ ਸਹਾਇਤਾ ਦੇਵੇਗੀ।


ਮੁੱਖ ਮੰਤਰੀ ਨੇ ਅੱਗੇ ਕਿਹਾ, “ਸਰਕਾਰ ਦਿੱਲੀ ਦੇ ਸਕੂਲ ਵਿੱਚ ਪੜ੍ਹ ਰਹੇ ਬੱਚਿਆਂ ਨੂੰ ਕਾਰੋਬਾਰ ਸ਼ੁਰੂ ਕਰਨ ਵਿੱਚ ਮਦਦ ਕਰੇਗੀ। ਜੇਕਰ ਦਿੱਲੀ ਸਰਕਾਰ ਦੇ ਕਿਸੇ ਵੀ ਕਾਲਜ ਵਿੱਚ ਪੜ੍ਹਣ ਵਾਲਾ ਵਿਦਿਆਰਥੀ ਪੜ੍ਹਾਈ ਦੌਰਾਨ ਕੋਈ ਉਤਪਾਦ ਸ਼ੁਰੂ ਕਰਨਾ ਅਤੇ ਬਣਾਉਣਾ ਚਾਹੁੰਦਾ ਹੈ ਤਾਂ ਦਿੱਲੀ ਸਰਕਾਰ ਉਸ ਨੂੰ ਪੜ੍ਹਾਈ ਲਈ 2 ਸਾਲ ਦੀ ਛੁੱਟੀ ਦੇਣ ਲਈ ਵੀ ਤਿਆਰ ਹੈ ਤਾਂ ਜੋ ਉਹ ਵਿਦਿਆਰਥੀ ਆਪਣਾ ਸਾਰਾ ਸਮਾਂ ਆਪਣੇ ਉਤਪਾਦ 'ਤੇ ਲਗਾ ਸਕੇ।