ਨਵੀਂ ਦਿੱਲੀ: ਸ਼ਰਾਬ ਦੀ ਵਿਕਰੀ ਲਈ ਦਿੱਲੀ ਸਰਕਾਰ ਨੇ ਹੁਣ ਟੋਕਨ ਸਿਸਟਮ ਸ਼ੁਰੂ ਕਰ ਦਿੱਤਾ ਹੈ। ਹੁਣ ਘਰ ਬੈਠੇ ਸ਼ਰਾਬ ਦੀ ਬੁਕਿੰਗ ਕਰਵਾਈ ਜਾ ਸਕੇਗੀ। ਸ਼ਰਾਬ ਦੀ ਕੀਮਤ 70 ਫੀਸਦ ਵਧਾਉਣ ਦੇ ਬਾਵਜੂਦ ਵੀ ਦੁਕਾਨਾਂ 'ਤੇ ਭਾਰੀ ਭੀੜ ਨੂੰ ਦੇਖਦਿਆਂ ਦਿੱਲੀ ਸਰਕਾਰ ਨੇ ਇਹ ਫੈਸਲਾ ਲਿਆ ਹੈ।
ਦਿੱਲੀ 'ਚ ਸ਼ਰਾਬ ਲਈ ਈ ਟੋਕਨ ਲੈਣ ਲਈ www.qtoken.in ਸਾਇਟ 'ਤੇ ਜਾਣਾ ਪਵੇਗਾ। ਵੈਬ ਲਿੰਕ 'ਤੇ ਆਪਣੇ ਸਰਕਾਰੀ ਪਛਾਣ ਪੱਤਰ ਦਾ ਨਾਂਅ ਤੇ ਪਛਾਣ ਪੱਤਰ ਦਾ ਨੰਬਰ ਦੇਣਾ ਦੇਣਾ ਪਏਗਾ। ਇਸ ਤੋਂ ਬਾਅਦ ਆਪਣਾ ਨਾਂਅ, ਪਤਾ ਤੇ ਮੋਬਾਇਲ ਨੰਬਰ ਦਰਜ ਕਰਾਉਣਾ ਪਵੇਗਾ।
ਇਹ ਵੀ ਪੜ੍ਹੋ:ਕੋਰੋਨਾ ਖਿਲਾਫ ਅਜੇ ਲੜਾਈ ਲੰਬੀ, ਜੂਨ-ਜੁਲਾਈ ‘ਚ ਆਏਗਾ ਕੋਰੋਨਾ ਮਾਮਲਿਆਂ ਦਾ ਪੀਕ- ਏਮਸ ਡਾਇਰੈਕਟਰ
ਆਪਣੀ ਨਜ਼ਦੀਕੀ ਦੁਕਾਨ ਦਾ ਨਾਂਅ ਤੇ ਪਤਾ ਵੀ ਦੇਣਾ ਪਵੇਗਾ। ਇਸ ਤੋਂ ਬਾਅਦ ਇਕ ਟੋਕਨ ਮਿਲੇਗਾ। ਸ਼ਰਾਬ ਖਰੀਦਣ ਦਾ ਸਮਾਂ ਵੀ ਟੋਕਨ 'ਚ ਲਿਖਿਆ ਹੋਵੇਗਾ। ਯਾਨੀ ਕਿ ਤੈਅ ਸਮੇਂ 'ਤੇ ਹੀ ਤੁਸੀਂ ਦੁਕਾਨ 'ਤੇ ਜਾ ਸਕਦੇ ਹੋ।
ਟੋਕਨ ਦਾ ਕੀ ਫਾਇਦਾ ਹੋਵੇਗਾ?
ਇਕ ਘੰਟੇ 'ਚ ਇਕ ਦੁਕਾਨ ਲਈ 50 ਟੋਕਨ ਜਾਰੀ ਕੀਤੇ ਜਾਣਗੇ। ਲੰਬੀ ਲਾਇਨ ਤੋਂ ਮੁਕਤੀ ਮਿਲੇਗੀ, ਸਮਾਜਿਕ ਦੂਰੀ ਦੀ ਪਾਲਣਾ ਵੀ ਹੋਵੇਗੀ। ਟੋਕਨ ਵਾਲਿਆਂ ਦੀ ਵੱਖ ਲਾਇਨ ਹੋਵੇਗੀ ਤੇ ਬਿਨਾਂ ਟੋਕਨ ਵਾਲਿਆਂ ਦੀ ਵੱਖ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਹੁਣ ਟੋਕਨ ਨਾਲ ਮਿਲੇਗੀ ਸ਼ਰਾਬ, ਲੰਮੀਆਂ ਲਾਇਨਾਂ 'ਚ ਲੱਗਣ ਦੀ ਲੋੜ ਨਹੀਂ
ਏਬੀਪੀ ਸਾਂਝਾ
Updated at:
08 May 2020 08:23 AM (IST)
ਵੈਬ ਲਿੰਕ 'ਤੇ ਆਪਣੇ ਸਰਕਾਰੀ ਪਛਾਣ ਪੱਤਰ ਦਾ ਨਾਂਅ ਤੇ ਪਛਾਣ ਪੱਤਰ ਦਾ ਨੰਬਰ ਦੇਣਾ ਦੇਣਾ ਪਏਗਾ। ਇਸ ਤੋਂ ਬਾਅਦ ਆਪਣਾ ਨਾਂਅ, ਪਤਾ ਤੇ ਮੋਬਾਇਲ ਨੰਬਰ ਦਰਜ ਕਰਾਉਣਾ ਪਵੇਗਾ।
- - - - - - - - - Advertisement - - - - - - - - -