Asian Games 2023: ਦਿੱਲੀ ਹਾਈ ਕੋਰਟ ਨੇ ਸ਼ਨੀਵਾਰ (22 ਜੁਲਾਈ) ਨੂੰ ਏਸ਼ੀਆਈ ਖੇਡਾਂ 2023 ਵਿੱਚ ਡਾਇਰੈਕਟ ਐਂਟਰੀ ਲਈ ਦੋ ਪਹਿਲਵਾਨਾਂ ਨੂੰ ਦਿੱਤੀ ਗਈ ਛੋਟ ਵਿਰੁੱਧ ਦਰਜ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ ਨੂੰ ਭਾਰਤੀ ਕੁਸ਼ਤੀ ਫੈਡਰੇਸ਼ਨ (WFI) ਨੇ ਏਸ਼ੀਆਈ ਖੇਡਾਂ 2023 ਵਿੱਚ ਡਾਇਰੈਕਟ ਐਂਟਰੀ ਲਈ ਛੋਟ ਦਿੱਤੀ ਸੀ। ਜਿਸ ਦੇ ਖਿਲਾਫ ਪਹਿਲਵਾਨ ਅੰਤਿਮ ਪੰਘਾਲ ਅਤੇ ਸੁਜੀਤ ਕਲਕਲ ਨੇ ਅਦਾਲਤ ਵਿੱਚ ਪਟੀਸ਼ਨ ਦਰਜ ਕੀਤੀ ਸੀ।


ਕਈ ਜੂਨੀਅਰ ਪਹਿਲਵਾਨਾਂ, ਉਨ੍ਹਾਂ ਦੇ ਮਾਤਾ-ਪਿਤਾ ਅਤੇ ਕੋਚਾਂ ਨੇ ਵੀ ਵੀਰਵਾਰ ਨੂੰ ਦਿੱਲੀ ਸਥਿਤ ਭਾਰਤੀ ਓਲੰਪਿਕ ਸੰਘ (IOA) ਦੇ ਮੁੱਖ ਦਫਤਰ 'ਚ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਨੂੰ ਏਸ਼ੀਆਈ ਖੇਡਾਂ ਦੇ ਟ੍ਰਾਇਲਾਂ ਤੋਂ ਦਿੱਤੀ ਗਈ ਛੋਟ ਨੂੰ ਵਾਪਸ ਲੈਣ ਅਤੇ ਨਿਰਪੱਖ ਟ੍ਰਾਇਲ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ।


ਇਹ ਵੀ ਪੜ੍ਹੋ: ਇਨ੍ਹਾਂ 10 ਦੇਸ਼ਾਂ 'ਚ ਜਾਣ ਲਈ ਨਹੀਂ ਪਵੇਗੀ ਵੀਜ਼ਾ ਦੀ ਜ਼ਰੂਰਤ, ਭਾਰਤੀ ਪਾਸਪੋਰਟ ਹੀ ਹੋਵੇਗਾ ਕਾਫੀ


IOA ਨੇ ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ ਨੂੰ ਦਿੱਤੀ ਛੋਟ 


ਮੰਗਲਵਾਰ ਨੂੰ ਟ੍ਰਾਇਲਾਂ ਦੇ ਮਾਪਦੰਡਾਂ ਦੀ ਘੋਸ਼ਣਾ ਕਰਦੇ ਹੋਏ, ਆਈਓਏ ਦੇ ਐਡ-ਹਾਕ ਪੈਨਲ ਨੇ ਕਿਹਾ ਸੀ ਕਿ ਸਾਰੇ ਭਾਰ ਵਰਗਾਂ ਵਿੱਚ ਟ੍ਰਾਇਲ ਹੋਣਗੇ, ਪਰ ਉਹ ਪਹਿਲਾਂ ਹੀ ਪੁਰਸ਼ਾਂ ਦੇ ਫ੍ਰੀਸਟਾਈਲ 65 ਕਿਲੋ ਅਤੇ ਔਰਤਾਂ ਦੇ 53 ਕਿਲੋਗ੍ਰਾਮ ਵਿੱਚ ਪਹਿਲਵਾਨਾਂ ਦੀ ਚੋਣ ਕਰ ਚੁੱਕੇ ਹਨ। ਇਸ ਵਿੱਚ ਓਲੰਪਿਕ ਤਮਗਾ ਜੇਤੂ ਬਜਰੰਗ ਪੂਨੀਆ (65 ਕਿਲੋ) ਅਤੇ ਵਿਸ਼ਵ ਤਮਗਾ ਜੇਤੂ ਵਿਨੇਸ਼ ਫੋਗਾਟ (53 ਕਿਲੋ) ਨੂੰ ਛੋਟ ਦਿੱਤੀ ਗਈ ਹੈ। ਇਨ੍ਹਾਂ ਦੋਵਾਂ ਪਹਿਲਵਾਨਾਂ ਦੀ ਡਾਇਰੈਕਟ ਐਂਟਰੀ ਦਾ ਅੰਡਰ-20 ਵਿਸ਼ਵ ਚੈਂਪੀਅਨ ਅੰਤਿਮ ਪੰਘਾਲ ਅਤੇ ਅੰਡਰ-23 ਏਸ਼ੀਆਈ ਚੈਂਪੀਅਨ ਸੁਜੀਤ ਕਲਕਲ ਨੇ ਵਿਰੋਧ ਕੀਤਾ ਹੈ।


ਬੰਦ ਦਰਵਾਜਿਆਂ ਦੇ ਪਿੱਛੇ ਹੋਣਗੇ ਕੁਸ਼ਤੀ ਦੇ ਟ੍ਰਾਇਲ


ਇਸ ਹੰਗਾਮੇ ਦਰਮਿਆਨ ਭਾਰਤੀ ਓਲੰਪਿਕ ਕਮੇਟੀ ਨੇ ਏਸ਼ੀਆਈ ਖੇਡਾਂ ਦੇ ਕੁਸ਼ਤੀ ਟ੍ਰਾਇਲ ਬੰਦ ਦਰਵਾਜ਼ਿਆਂ ਪਿੱਛੇ ਕਰਵਾਉਣ ਦਾ ਫੈਸਲਾ ਕੀਤਾ ਹੈ। ਬਜਰੰਗ ਪੂਨੀਆ ਇਸ ਸਮੇਂ ਕਿਰਗਿਸਤਾਨ ਦੇ ਇਸਿਕ-ਕੁਲ ਵਿੱਚ ਸਿਖਲਾਈ ਲੈ ਰਹੇ ਹਨ। ਜਦਕਿ ਵਿਨੇਸ਼ ਫੋਗਾਟ ਹੰਗਰੀ ਦੇ ਬੁਡਾਪੇਸਟ 'ਚ ਟ੍ਰੇਨਿੰਗ ਲੈ ਰਹੀ ਹੈ। ਇਹ ਦੋਵੇਂ ਪਹਿਲਵਾਨ ਸਾਬਕਾ WFI ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਸੱਤ ਮਹਿਲਾ ਪਹਿਲਵਾਨਾਂ ਨਾਲ ਕਥਿਤ ਤੌਰ 'ਤੇ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਜਾਣ ਦੇ ਵਿਰੋਧ ਵਿੱਚ ਸ਼ਾਮਲ ਸਨ।


ਇਹ ਵੀ ਪੜ੍ਹੋ: Manipur Violence: ਮਣੀਪੁਰ ‘ਚ ਵਧਾਈ ਗਈ ਸੁਰੱਖਿਆ ਬਲਾਂ ਦੀ ਤਾਇਨਾਤੀ, ਹਵਾਈ ਨਿਗਰਾਨੀ ਵੀ ਤੇਜ਼, ਵਾਇਰਲ ਵੀਡੀਓ ਮਾਮਲੇ ਦਾ 5ਵਾਂ ਦੋਸ਼ੀ ਗ੍ਰਿਫ਼ਤਾਰ