Delhi Lahori Gate Building Collapse : ਦਿੱਲੀ ਦੇ ਪੁਰਾਣੇ ਇਲਾਕੇ ਵਿੱਚ ਲਾਹੌਰੀ ਗੇਟ ਦੇ ਕੋਲ ਕੱਲ੍ਹ ਭਾਰੀ ਮੀਂਹ ਕਾਰਨ ਇੱਕ ਪੁਰਾਣੀ ਇਮਾਰਤ ਢਹਿ ਗਈ ਹੈ। ਇਸ 'ਚ ਕਈ ਲੋਕ ਜ਼ਖਮੀ ਹੋਏ ਹਨ। ਇਸ ਇਮਾਰਤ ਵਿੱਚ ਕੱਲ੍ਹ ਤੋਂ ਬਚਾਅ ਕਾਰਜ ਚੱਲ ਰਿਹਾ ਹੈ। ਹੁਣ ਤੱਕ 9 ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਅਤੇ ਮਲਬੇ ਹੇਠ ਦੱਬ ਕੇ ਚਾਰ ਸਾਲ ਦੀ ਇਕ ਬੱਚੀ ਦੀ ਮੌਤ ਹੋ ਗਈ ਹੈ। ਇਸ ਮਾਮਲੇ 'ਚ ਤਾਜ਼ਾ ਅਪਡੇਟ ਇਹ ਹੈ ਕਿ ਮਲਬੇ 'ਚੋਂ ਦੋ ਹੋਰ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਹਾਲਾਂਕਿ ਅਜੇ ਤੱਕ ਇਨ੍ਹਾਂ ਲੋਕਾਂ ਦੀ ਸਿਹਤ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ। ਇਸ ਸਬੰਧੀ ਜਾਣਕਾਰੀ ਮੈਡੀਕਲ ਵਿਭਾਗ ਵੱਲੋਂ ਦਿੱਤੀ ਜਾਵੇਗੀ।



 ਕੀ ਹੈ ਮਾਮਲਾ -

ਦਿੱਲੀ ਵਿੱਚ ਕੱਲ੍ਹ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਲਾਹੌਰੀ ਗੇਟ ਨੇੜੇ ਪੁਰਾਣੀ ਦਿੱਲੀ ਖੇਤਰ ਵਿੱਚ ਇੱਕ ਇਮਾਰਤ ਢਹਿ ਗਈ। ਇਸ ਇਮਾਰਤ ਵਿੱਚ ਕੱਲ੍ਹ ਤੋਂ ਬਚਾਅ ਕਾਰਜ ਜਾਰੀ ਹੈ ਅਤੇ ਹੌਲੀ-ਹੌਲੀ ਕਈ ਜ਼ਖ਼ਮੀਆਂ ਨੂੰ ਮਲਬੇ ਵਿੱਚੋਂ ਬਾਹਰ ਕੱਢਿਆ ਗਿਆ ਹੈ। ਜਦੋਂ ਕਿ ਕੱਲ੍ਹ ਤੱਕ ਇਹ ਗਿਣਤੀ 9 ਸੀ, ਅੱਜ ਵਧ ਕੇ 11 ਹੋ ਗਈ ਹੈ। ਹਾਲ ਹੀ 'ਚ ਦੋ ਹੋਰ ਲੋਕਾਂ ਨੂੰ ਮਲਬੇ 'ਚੋਂ ਬਾਹਰ ਕੱਢਿਆ ਗਿਆ ਹੈ। ਇਸ ਇਮਾਰਤ ਦੇ ਮਲਬੇ ਹੇਠ ਦੱਬ ਕੇ ਚਾਰ ਸਾਲਾ ਬੱਚੀ ਦੀ ਵੀ ਮੌਤ ਹੋ ਗਈ।

ਕੀ ਕਹਿਣਾ ਹੈ ਅਧਿਕਾਰੀਆਂ ਦਾ?

ਇਸ ਬਾਰੇ ਮੱਧ ਦਿੱਲੀ ਦੀ ਡੀਸੀਪੀ ਸ਼ਵੇਤਾ ਚੌਹਾਨ ਦਾ ਕਹਿਣਾ ਹੈ ਕਿ 'ਇੱਥੇ ਪੁਰਾਣੀ ਇਮਾਰਤ ਮੀਂਹ ਕਾਰਨ ਡਿੱਗ ਗਈ। ਇਸ 'ਚ ਕਈ ਲੋਕ ਜ਼ਖਮੀ ਹੋ ਗਏ। ਅਸੀਂ 10 ਲੋਕਾਂ ਨੂੰ ਹਸਪਤਾਲ ਭੇਜਿਆ ਹੈ। ਜਿਸ ਵਿੱਚੋਂ ਇੱਕ ਚਾਰ ਸਾਲ ਦੀ ਬੱਚੀ ਦੀ ਮੌਤ ਹੋ ਗਈ ਹੈ। ਬਚਾਅ ਕਾਰਜ ਜਾਰੀ ਹੈ। ਮਲਬਾ ਹਟਾਇਆ ਜਾ ਰਿਹਾ ਹੈ। NDRF ਦੀਆਂ 5 ਟੀਮਾਂ ਮੌਕੇ 'ਤੇ ਮੌਜੂਦ ਹਨ।

ਕੀ ਕਹਿਣਾ ਹੈ NDRF ਕਮਾਂਡਰ ਦਾ-

ਘਟਨਾ ਬਾਰੇ NDRF ਦੇ ਕਮਾਂਡਰ ਗੌਰਵ ਪਟੇਲ ਦਾ ਕਹਿਣਾ ਹੈ ਕਿ, 'ਪਹਿਲਾਂ ਇਕ ਬੱਚੀ ਦੀ ਲਾਸ਼ ਅਤੇ 9 ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ ਸੀ। ਸਾਡੀ ਟੀਮ ਵੱਲੋਂ 2 ਹੋਰ ਲੋਕਾਂ ਨੂੰ ਮਲਬੇ 'ਚੋਂ ਬਾਹਰ ਕੱਢਿਆ ਗਿਆ ਹੈ। ਡਾਕਟਰੀ ਟੀਮ ਵੱਲੋਂ ਉਸ ਦੀ ਹਾਲਤ ਬਾਰੇ ਜਾਣਕਾਰੀ ਦਿੱਤੀ ਜਾਵੇਗੀ।