Delhi Liquor Policy Case: ਸੰਜੇ ਸਿੰਘ ਦੀ ਜ਼ਮਾਨਤ ਅਰਜ਼ੀ 'ਤੇ ਸ਼ਨੀਵਾਰ (9 ਦਸੰਬਰ) ਨੂੰ ਰਾਊਜ਼ ਐਵੇਨਿਊ ਕੋਰਟ 'ਚ ਸੁਣਵਾਈ ਹੋਈ। ਇਸ ਦੌਰਾਨ ਈਡੀ ਨੇ ਪਟੀਸ਼ਨ 'ਤੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ। ਈਡੀ ਨੇ ਅਦਾਲਤ ਵਿੱਚ ਕਿਹਾ ਕਿ ਉਸ ਕੋਲ ਸੰਜੇ ਸਿੰਘ ਖ਼ਿਲਾਫ਼ ਕਈ ਗਵਾਹ ਹਨ। ਜਾਂਚ ਏਜੰਸੀ ਨੇ ਉਨ੍ਹਾਂ ਨੂੰ ਸ਼ਰਾਬ ਨੀਤੀ ਦਾ ਮਾਸਟਰਮਾਈਂਡ ਦੱਸਿਆ ਹੈ।
ਈਡੀ ਨੇ ਅਦਾਲਤ ਨੂੰ ਦੱਸਿਆ ਕਿ ਸਰਵੇਸ਼ ਮਿਸ਼ਰਾ ਨੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਦੇ ਨਿਰਦੇਸ਼ਾਂ 'ਤੇ ਹੀ ਪੰਜਾਬ ਦੇ ਸ਼ਰਾਬ ਕਾਰੋਬਾਰੀਆਂ ਤੋਂ ਪੈਸੇ ਲਏ ਸਨ। ਸੰਜੇ ਸ਼ਰਾਬ ਨੀਤੀ ਬਣਾਉਣ ਅਤੇ ਬਦਲੇ ਵਿੱਚ ਲਾਭ ਲੈਣ ਦਾ ਮਾਸਟਰਮਾਈਂਡ ਹੈ। ਸਾਡੇ ਕੋਲ ਨਕਦ ਲੈਣ-ਦੇਣ ਦੇ ਸਬੂਤ ਵੀ ਹਨ, ਜੋ ਕਾਲ ਡਿਟੇਲ ਰਿਕਾਰਡ (ਸੀਡੀਆਰ) ਤੋਂ ਸਾਬਤ ਹੁੰਦਾ ਹੈ।
ਏਜੰਸੀ ਨੇ ਕਿਹਾ ਕਿ ਮਾਮਲੇ ਦੇ ਇਕ ਹੋਰ ਦੋਸ਼ੀ ਸਮੀਰ ਮਹਿੰਦਰੂ ਨੇ ਵੀ ਉਨ੍ਹਾਂ ਨੂੰ 3 ਕਰੋੜ ਰੁਪਏ ਦਿੱਤੇ ਸਨ। ਇਸ ਮਾਮਲੇ ਦੇ ਇੱਕ ਹੋਰ ਮੁਲਜ਼ਮ ਦਿਨੇਸ਼ ਅਰੋੜਾ ਨੇ ਵੀ ਇਹ ਗੱਲ ਕਬੂਲੀ ਹੈ। ਜ਼ਿਕਰਯੋਗ ਹੈ ਕਿ ਰੈਸਟੋਰੇਂਟ ਕਾਰੋਬਾਰੀ ਦਿਨੇਸ਼ ਇਸ ਮਾਮਲੇ ਵਿਚ ਸਰਕਾਰੀ ਗਵਾਹ ਬਣ ਚੁੱਕੇ ਹਨ। ਏਜੰਸੀ ਨੇ ਕਿਹਾ ਕਿ ਸਿਰਫ ਐਫਆਈਆਰ ਵਿੱਚ ਨਾਮ ਅਤੇ ਗਵਾਹਾਂ ਦੇ ਬਿਆਨਾਂ ਦੇ ਆਧਾਰ 'ਤੇ ਗ੍ਰਿਫਤਾਰੀ ਨੂੰ ਗਲਤ ਕਹਿਣਾ ਸਹੀ ਨਹੀਂ ਹੈ।
ਇਹ ਵੀ ਪੜ੍ਹੋ: Rajasthan Chief Minister: ਯੋਗੀ ਬਾਲਕ ਨਾਥ ਰਾਜਸਥਾਨ ਦੇ ਮੁੱਖ ਮੰਤਰੀ ਅਹੁਦੇ ਦੀ ਰੇਸ ਤੋਂ ਹੋਏ ਬਾਹਰ ?
'ਗਵਾਹ ਨੇ ਸ਼ੁਰੂ ਵਿਚ ਨਹੀਂ ਲਿਆ ਸੀ ਨਾਮ’
ਜਾਂਚ ਏਜੰਸੀ ਨੇ ਅਦਾਲਤ ਨੂੰ ਦੱਸਿਆ ਕਿ ਗੌਤਮ ਮਲਹੋਤਰਾ, ਮਨੀਸ਼ ਸਿਸੋਦੀਆ ਅਤੇ ਸੰਜੇ ਸਿੰਘ ਦੇ ਨਾਂ ਇਸ ਕੇਸ ਵਿੱਚ ਸ਼ੁਰੂ ਵਿੱਚ ਨਹੀਂ ਆਏ ਸਨ ਕਿਉਂਕਿ ਤਿੰਨੋਂ ਲੋਕ ਬਹੁਤ ਪ੍ਰਭਾਵਸ਼ਾਲੀ ਸਨ। ਇਸ ਲਈ ਗਵਾਹ ਨੇ ਡਰ ਕਾਰਨ ਪਹਿਲਾਂ ਉਨ੍ਹਾਂ ਦੇ ਨਾਂ ਨਹੀਂ ਲਏ ਪਰ ਬਾਅਦ 'ਚ ਆਪਣੀ ਸੁਰੱਖਿਆ ਦਾ ਭਰੋਸਾ ਮਿਲਣ 'ਤੇ ਉਨ੍ਹਾਂ ਦੇ ਨਾਂ ਲੈ ਲਏ।
12 ਦਸੰਬਰ ਨੂੰ ਹੋਵੇਗੀ ਅਗਲੀ ਸੁਣਵਾਈ
ਇਸ ਤੋਂ ਇਲਾਵਾ ਈਡੀ ਨੂੰ ਤਲਾਸ਼ੀ ਮੁਹਿੰਮ ਦੌਰਾਨ ਉਨ੍ਹਾਂ ਦੇ ਘਰੋਂ ਕੁਝ ਗੁਪਤ ਦਸਤਾਵੇਜ਼ ਵੀ ਮਿਲੇ ਸਨ, ਜਿਨ੍ਹਾਂ ਨੂੰ ਦੇਖ ਕੇ ਲੱਗਦਾ ਹੈ ਕਿ ਸੰਜੇ ਸਿੰਘ ਈਡੀ ਦੇ ਕਿਸੇ ਮੁਲਾਜ਼ਮ ਰਾਹੀਂ ਆਪਣੀ ਜਾਂਚ 'ਤੇ ਨਜ਼ਰ ਰੱਖ ਰਹੇ ਸਨ। ਇਸ ਦੇ ਨਾਲ ਈਡੀ ਨੇ ਆਪਣੀ ਦਲੀਲ ਪੂਰੀ ਕਰ ਲਈ। ਹੁਣ ਮਾਮਲੇ ਦੀ ਅਗਲੀ ਸੁਣਵਾਈ 12 ਦਸੰਬਰ ਨੂੰ ਹੋਵੇਗੀ ਅਤੇ ਉਸ ਦਿਨ ਸੰਜੇ ਸਿੰਘ ਦੇ ਵਕੀਲ ਈਡੀ ਦੀਆਂ ਦਲੀਲਾਂ ਦਾ ਜਵਾਬ ਦੇਣਗੇ।
ਇਹ ਵੀ ਪੜ੍ਹੋ: India Covid Update : ਦੇਸ਼ 'ਚ ਕੋਰੋਨਾ ਨੇ ਮੁੜ ਦਿੱਤੀ ਦਸਤਕ, 148 ਲੋਕ ਹੋਏ ਪੌਜ਼ੀਟਿਵ, ਪੜ੍ਹੋ ਸਿਹਤ ਮੰਤਰਾਲੇ ਦਾ ਤਾਜ਼ਾ ਅਪਡੇਟ