ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ ਸ਼ਰਾਬ ਤੇ ਬੀਅਰ ਦਾ ਸੇਵਨ ਕਰਨ ਵਾਲੇ ਲੋਕਾਂ ਨੂੰ ਕੱਲ੍ਹ ਤੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੇਜਰੀਵਾਲ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਦੇ ਤਹਿਤ 1 ਅਕਤੂਬਰ ਤੋਂ ਪ੍ਰਾਈਵੇਟ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਹਾਲਾਂਕਿ, 17 ਨਵੰਬਰ ਤੋਂ ਦਿੱਲੀ ਵਿੱਚ ਸ਼ਰਾਬ ਦੀ ਵਿਕਰੀ ਮੁੜ ਸ਼ੁਰੂ ਹੋਵੇਗੀ।
ਪ੍ਰਾਈਵੇਟ ਸ਼ਰਾਬ ਦੀਆਂ ਦੁਕਾਨਾਂ ਕਰੀਬ ਡੇਢ ਮਹੀਨੇ ਬੰਦ ਰਹਿਣਗੀਆਂ
ਕੇਜਰੀਵਾਲ ਸਰਕਾਰ ਦੇ ਆਦੇਸ਼ਾਂ ਮੁਤਾਬਕ ਪ੍ਰਾਈਵੇਟ ਸ਼ਰਾਬ ਦੀਆਂ ਦੁਕਾਨਾਂ 1 ਅਕਤੂਬਰ ਤੋਂ 16 ਨਵੰਬਰ ਤੱਕ ਬੰਦ ਰਹਿਣਗੀਆਂ ਤਾਂ ਜੋ ਨਵੀਂ ਆਬਕਾਰੀ ਪ੍ਰਣਾਲੀ ਨੂੰ ਸੁਚਾਰੂ ਢੰਗ ਨਾਲ ਲਾਗੂ ਕੀਤਾ ਜਾ ਸਕੇ। ਦਿੱਲੀ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਪ੍ਰਾਈਵੇਟ ਸ਼ਰਾਬ ਦੀਆਂ ਦੁਕਾਨਾਂ ਹੁਣ ਸ਼ਰਾਬ ਦੇ ਨਵੇਂ ਸਟਾਕ ਦੀ ਮੰਗ ਨਹੀਂ ਕਰ ਰਹੀਆਂ ਹਨ। ਬਾਕੀ ਸਟਾਕ ਵੀ ਤੇਜ਼ੀ ਨਾਲ ਖ਼ਤਮ ਹੋ ਰਿਹਾ ਹੈ।
ਡੀਐਲਐਫ ਗੈਲੇਰੀਆ ਮਾਲ ਵਿੱਚ 13 ਪ੍ਰਾਈਵੇਟ ਸ਼ਰਾਬ ਦੀਆਂ ਦੁਕਾਨਾਂ ਬੰਦ ਹੋਣਗੀਆਂ
ਇਸ ਦੌਰਾਨ ਦਿੱਲੀ ਦੇ ਮਯੂਰ ਵਿਹਾਰ ਫੇਜ਼-1 ਵਿੱਚ ਡੀਐਲਐਫ ਗਲੇਰੀਆ ਮਾਲ ਦੀਆਂ 13 ਪ੍ਰਾਈਵੇਟ ਸ਼ਰਾਬ ਦੀਆਂ ਦੁਕਾਨਾਂ ਹਨ, ਜਿਨ੍ਹਾਂ ਕੋਲ ਐਲ -10 ਲਾਇਸੈਂਸ ਹਨ। ਪਰ ਉਨ੍ਹਾਂ ਦਾ ਲਾਇਸੈਂਸ ਰੀਨਿਊ ਨਹੀਂ ਜਾ ਸਕਿਆ। ਇਨ੍ਹਾਂ ਦੁਕਾਨਾਂ ਵਿੱਚੋਂ ਇੱਕ ਵਿੱਚ ਲੇਖਾਕਾਰ ਦੇ ਕੰਮ ਦੀ ਦੇਖਭਾਲ ਕਰਨ ਵਾਲੇ ਕਰੁਣ ਸਕਸੈਨਾ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ, "ਅਸੀਂ ਆਮ ਦੁਕਾਨ ਦੇ ਮਾਲਕ ਹਾਂ, ਸਾਡੇ ਕੋਲ ਲਾਇਸੈਂਸ ਰੀਨਿਊ ਲਈ ਇੰਨੇ ਪੈਸੇ ਨਹੀਂ ਹਨ।"
ਇਹ ਵੀ ਪੜ੍ਹੋ: Kejriwal in Punjab: ਕੇਜਰੀਵਾਲ ਨੇ ਚੋਰੀ ਕੀਤੇ ਸੁਖਬੀਰ ਬਾਦਲ ਦੇ ਵਾਅਦੇ!
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/