ਨਵੀਂ ਦਿੱਲੀ: ਦਿੱਲੀ 'ਚ ਸ਼ਰਾਬ ਵੇਚਣ ਵਾਲੇ ਨਿੱਜੀ ਦੁਕਾਨਦਾਰ ਹੁਣ ਸਸਤੀ ਸ਼ਰਾਬ ਵੇਚ ਸਕਣਗੇ। ਆਬਕਾਰੀ ਵਿਭਾਗ ਨੇ ਸ਼ਰਾਬ ਵੇਚਣ ਵਾਲੀਆਂ ਨਿੱਜੀ ਦੁਕਾਨਾਂ ਨੂੰ ਅਧਿਕਤਮ ਪ੍ਰਚੂਨ ਮੁੱਲ (ਐਮਆਰਪੀ) 'ਤੇ 25 ਫੀਸਦੀ ਤੱਕ ਦੀ ਛੋਟ ਦੇਣ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਗੱਲ ਸਮਾਚਾਰ ਏਜੰਸੀ ਪੀਟੀਆਈ ਦੀ ਰਿਪੋਰਟ 'ਚ ਕਹੀ ਗਈ ਹੈ। ਦਰਅਸਲ 'ਚ ਫਰਵਰੀ 'ਚ ਦਿੱਲੀ ਸਰਕਾਰ ਨੇ ਸ਼ਰਾਬ ਦੀਆਂ ਬੋਤਲਾਂ 'ਤੇ ਡਿਸਕਾਊਂਟ ਤੇ ਸੇਲ ਸਕੀਮ 'ਤੇ ਪਾਬੰਦੀ ਲਗਾ ਦਿੱਤੀ ਸੀ। ਇਹ ਫੈਸਲਾ ਕੋਵਿਡ -19 ਦੀ ਰੋਕਥਾਮ ਨਾਲ ਸਬੰਧਤ ਪਾਬੰਦੀਆਂ ਦੀ ਪਾਲਣਾ ਨਾ ਕਰਨ ਤੇ ਮਾਰਕੀਟ ਵਿੱਚ ਅਨੁਚਿਤ ਵਿਵਹਾਰ ਦੇ ਕਾਰਨ ਲਿਆ ਗਿਆ ਹੈ। ਆਦੇਸ਼ ਵਿਚ ਕਹੀ ਗਈ ਇਹ ਗੱਲਦਿੱਲੀ ਦੇ ਆਬਕਾਰੀ ਕਮਿਸ਼ਨਰ ਨੇ ਛੋਟ ਦੇ ਨਾਲ ਸ਼ਰਾਬ ਦੀ ਵਿਕਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਹੁਕਮ ਮੁਤਾਬਕ ਰਾਸ਼ਟਰੀ ਰਾਜਧਾਨੀ ਖੇਤਰ 'ਚ ਸ਼ਰਾਬ ਵੇਚਣ ਵਾਲੀਆਂ ਨਿੱਜੀ ਦੁਕਾਨਾਂ MRP 'ਤੇ 25 ਫੀਸਦੀ ਤੱਕ ਦੀ ਛੋਟ ਦੇ ਸਕਦੀਆਂ ਹਨ। ਇਸ ਦੌਰਾਨ ਦਿੱਲੀ ਆਬਕਾਰੀ ਨਿਯਮ, 2010 ਦੀ ਧਾਰਾ 20 ਦੀ ਸਖ਼ਤੀ ਨਾਲ ਪਾਲਣਾ ਕਰਨੀ ਪਵੇਗੀ। ਦਿੱਲੀ ਵਿੱਚ ਸ਼ਰਾਬ ਵੇਚਣ ਲਈ ਲਾਇਸੈਂਸ ਲੈਣ ਵਾਲੀਆਂ ਦੁਕਾਨਾਂ ਨੂੰ ਨਿਰਧਾਰਤ ਨਿਯਮਾਂ ਅਤੇ ਸ਼ਰਤਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਪਵੇਗੀ ਅਤੇ ਕਿਸੇ ਵੀ ਉਲੰਘਣਾ ਦੀ ਸਥਿਤੀ ਵਿੱਚ ਦਿੱਲੀ ਆਬਕਾਰੀ ਐਕਟ ਤਹਿਤ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ, ਆਬਕਾਰੀ ਕਮਿਸ਼ਨਰ ਦੇ ਹੁਕਮਾਂ ਵਿੱਚ ਕਿਹਾ ਗਿਆ ਹੈ, "ਸਰਕਾਰ ਜਨਤਕ ਹਿੱਤਾਂ ਦੇ ਮੱਦੇਨਜ਼ਰ ਕਿਸੇ ਵੀ ਸਮੇਂ ਛੋਟ ਵਾਪਸ ਲੈਣ ਦਾ ਅਧਿਕਾਰ ਰਾਖਵਾਂ ਰੱਖਦੀ ਹੈ। ਛੋਟ ਦੇਣ ਦੇ ਫੈਸਲੇ ਨੂੰ ਜਾਰੀ ਰੱਖਣ ਲਈ ਸਰਕਾਰ 'ਤੇ ਕੋਈ ਮਜ਼ਬੂਰੀ ਨਹੀਂ ਹੋਵੇਗੀ।" ਇਸ ਵਜ੍ਹਾ ਨਾਲ ਲੱਗੀ ਸੀ ਰੋਕਫਰਵਰੀ ਦੇ ਮਹੀਨੇ ਜਿਵੇਂ ਕਿ ਕੋਵਿਡ ਮਹਾਮਾਰੀ ਦਾ ਪ੍ਰਕੋਪ ਜਾਰੀ ਰਹਿਣ ਦੇ ਵਿਚਾਲੇ ਦਿੱਲੀ ਵਿੱਚ ਸ਼ਰਾਬ ਦੀ ਵਿਕਰੀ 'ਤੇ ਨਿੱਜੀ ਦੁਕਾਨਾਂ ਤਰਫੋਂ ਦਿੱਤੀਆਂ ਜਾ ਰਹੀ ਛੋਟ ਅਤੇ 'ਇੱਕ ਖਰੀਦੋ, ਇੱਕ ਮੁਫਤ ਪਾਓ ਵਰਗੀਆਂ ਸਕੀਮਾਂ ਦੇ ਕਾਰਨ ਕਈ ਇਲਾਕਿਆਂ ਵਿੱਚ ਦੁਕਾਨਾਂ ਬਾਹਰ ਭਾਰੀ ਭੀੜ ਲੱਗਣ ਦੇ ਮਾਮਲੇ ਸਾਹਮਣੇ ਆਏ ਸੀ। ਇਸ ਤੋਂ ਬਾਅਦ ਸਰਕਾਰ ਨੇ ਸ਼ਰਾਬ ਦੀ ਵਿਕਰੀ 'ਤੇ ਛੋਟ ਦੇਣ 'ਤੇ ਰੋਕ ਲਗਾ ਦਿੱਤੀ ਸੀ।
ਪਿਆਕੜਾਂ ਲਈ ਖ਼ੁਸ਼ਖ਼ਬਰੀ ! ਦਿੱਲੀ 'ਚ ਫ਼ਿਰ ਸਸਤੀ ਸ਼ਰਾਬ ਦੀ ਸਕੀਮ, ਹੁਣ ਜਾਣੋ MRP 'ਤੇ ਕਿੰਨੀ ਮਿਲੇਗੀ ਛੋਟ
ਏਬੀਪੀ ਸਾਂਝਾ | shankerd | 03 Apr 2022 03:51 PM (IST)
ਦਿੱਲੀ 'ਚ ਸ਼ਰਾਬ ਵੇਚਣ ਵਾਲੇ ਨਿੱਜੀ ਦੁਕਾਨਦਾਰ ਹੁਣ ਸਸਤੀ ਸ਼ਰਾਬ ਵੇਚ ਸਕਣਗੇ। ਆਬਕਾਰੀ ਵਿਭਾਗ ਨੇ ਸ਼ਰਾਬ ਵੇਚਣ ਵਾਲੀਆਂ ਨਿੱਜੀ ਦੁਕਾਨਾਂ ਨੂੰ ਅਧਿਕਤਮ ਪ੍ਰਚੂਨ ਮੁੱਲ (ਐਮਆਰਪੀ) 'ਤੇ 25 ਫੀਸਦੀ ਤੱਕ ਦੀ ਛੋਟ ਦੇਣ ਦੀ ਇਜਾਜ਼ਤ ਦੇ ਦਿੱਤੀ ਹੈ।
Delhi_liquor_shops_1