Delhi Metro Stations Closed : ਸੁਰੱਖਿਆ ਕਾਰਨਾਂ ਕਰਕੇ ਬੁੱਧਵਾਰ ਨੂੰ ਦਿੱਲੀ ਮੈਟਰੋ ਦੇ ਕਈ ਸਟੇਸ਼ਨ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੇ ਗਏ ਹਨ। ਦਿੱਲੀ ਮੈਟਰੋ ਨੇ ਜਨਪਥ, ਰਾਜੀਵ ਚੌਕ, ਪਟੇਲ ਚੌਕ ਅਤੇ ਕੇਂਦਰੀ ਸਕੱਤਰੇਤ ਸਮੇਤ ਕੁੱਲ 16 ਮੈਟਰੋ ਸਟੇਸ਼ਨਾਂ 'ਤੇ ਯਾਤਰੀਆਂ ਦੀ ਐਂਟਰੀ ਅਤੇ ਐਗਜ਼ਿਟ 'ਤੇ ਰੋਕ ਲਗਾ ਦਿੱਤੀ ਹੈ।
ਦਿੱਲੀ ਮੈਟਰੋ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਇਨ੍ਹਾਂ ਸਟੇਸ਼ਨਾਂ 'ਤੇ ਯਾਤਰੀ ਨਾ ਤਾਂ ਦਾਖਲ ਹੋ ਸਕਣਗੇ ਅਤੇ ਨਾ ਹੀ ਬਾਹਰ ਨਿਕਲ ਸਕਣਗੇ। ਹਾਲਾਂਕਿ ਰਾਜੀਵ ਚੌਕ ਅਤੇ ਕੇਂਦਰੀ ਸਕੱਤਰੇਤ ਮੈਟਰੋ ਸਟੇਸ਼ਨਾਂ 'ਤੇ ਇੰਟਰਚੇਂਜ (ਲਾਈਨ ਬਦਲਣ) ਦੀ ਸੁਵਿਧਾ ਫਿਲਹਾਲ ਜਾਰੀ ਰਹੇਗੀ।
ਬੰਦ ਕੀਤੇ ਗਏ 16 ਮੈਟਰੋ ਸਟੇਸ਼ਨਾਂ ਦੀ ਸੂਚੀ
ਲੋਕ ਕਲਿਆਣ ਮਾਰਗਰਾਜੀਵ ਚੌਕਪਟੇਲ ਚੌਕਰਾਮਕ੍ਰਿਸ਼ਨ ਆਸ਼ਰਮ ਮਾਰਗਬਾਰਾਖੰਬਾ ਰੋਡਸੁਪਰੀਮ ਕੋਰਟਸੇਵਾ ਤੀਰਥਜਨਪਥਮੰਡੀ ਹਾਊਸਕੇਂਦਰੀ ਸਕੱਤਰੇਤਆਈਟੀਓਦਿੱਲੀ ਗੇਟਇੰਦਰਪ੍ਰਸਥਖਾਨ ਮਾਰਕੀਟਜੋਰ ਬਾਗਸ਼ਿਵਾਜੀ ਸਟੇਡੀਅਮ
ਦਿੱਲੀ ਮੈਟਰੋ ਪ੍ਰਸ਼ਾਸਨ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਯਾਤਰਾ 'ਤੇ ਨਿਕਲਣ ਤੋਂ ਪਹਿਲਾਂ ਤਾਜ਼ਾ ਅਪਡੇਟ ਜ਼ਰੂਰ ਚੈੱਕ ਕਰਨ ਅਤੇ ਸੰਭਵ ਹੋਵੇ ਤਾਂ ਵਿਕਲਪਿਕ ਰਸਤੇ ਦੀ ਵਰਤੋਂ ਕਰਨ। ਫਿਲਹਾਲ ਇਨ੍ਹਾਂ ਸਟੇਸ਼ਨਾਂ ਨੂੰ ਮੁੜ ਖੋਲ੍ਹਣ ਬਾਰੇ ਕੋਈ ਸਮਾਂ-ਸੀਮਾ ਐਲਾਨੀ ਨਹੀਂ ਗਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
