Delhi’s CM: ਦਿੱਲੀ ਦੇ ਨਵੇਂ ਮੁੱਖ ਮੰਤਰੀ ਨੂੰ ਲੈ ਕੇ ਲਗਾਤਾਰ ਚਰਚਾਵਾਂ ਹੋ ਰਹੀਆਂ ਹਨ। BJP 'ਚ ਮੀਟਿੰਗਾਂ ਦਾ ਦੌਰ ਜਾਰੀ ਹੈ। PM ਮੋਦੀ ਵਿਦੇਸ਼ ਦੌਰੇ 'ਤੇ ਸਨ, ਪਰ ਹੁਣ ਉਹ ਭਾਰਤ ਵਾਪਸ ਆ ਚੁੱਕੇ ਹਨ। ਹੁਣ ਵਿਧਾਇਕ ਦਲ ਲਈ supervisor ਦੀ ਨਿਯੁਕਤੀ ਕੀਤੀ ਜਾ ਸਕਦੀ ਹੈ। ਇਸ ਤੋਂ ਬਾਅਦ ਹੀ ਨਵੇਂ ਮੁੱਖ ਮੰਤਰੀ ਦੇ ਨਾਮ 'ਤੇ ਫੈਸਲਾ ਲਿਆ ਜਾਵੇਗਾ। ਮੀਡੀਆ ਰਿਪੋਰਟ ਮੁਤਾਬਕ, ਸ਼ੁੱਕਰਵਾਰ ਨੂੰ BJP ਦੀ ਮੀਟਿੰਗ 'ਚ 48 ਵਿਧਾਇਕਾਂ ਵਿਚੋਂ 15 ਵਿਧਾਇਕਾਂ ਦੀ ਇੱਕ ਲਿਸਟ ਤਿਆਰ ਕੀਤੀ ਗਈ, ਜਿਸ ਵਿੱਚੋਂ 9 ਵਿਧਾਇਕ ਚੁਣੇ ਜਾਣਗੇ, ਜੋ ਦਿੱਲੀ ਦੇ ਮੁੱਖ ਮੰਤਰੀ ਅਤੇ ਮੰਤਰੀ ਹੋਣਗੇ।
CM ਬਣਨ ਦੀ ਦੌੜ 'ਚ ਕੌਣ ਅੱਗੇ?
ਸੂਤਰਾਂ ਮੁਤਾਬਕ, ਦਿੱਲੀ ਦੇ ਮੁੱਖ ਮੰਤਰੀ ਦੀ ਦੌੜ 'ਚ ਰੇਖਾ ਗੁਪਤਾ ਦਾ ਨਾਮ ਸਭ ਤੋਂ ਅੱਗੇ ਹੈ। ਉਹ ਇੱਕ ਮਹਿਲਾ ਵਿਧਾਇਕ ਹਨ।ਇਨ੍ਹਾਂ ਤੋਂ ਇਲਾਵਾ ਆਸ਼ੀਸ਼ ਸੂਦ, ਜਿਤੇਂਦਰ ਮਹਾਜਨ ਅਤੇ ਰਾਜਕੁਮਾਰ ਭਾਟੀਆ BJP ਦੇ ਪੁਰਾਣੇ ਪੰਜਾਬੀ ਚਿਹਰੇ ਹਨ। ਪਵਨ ਸ਼ਰਮਾ ਅਤੇ ਸਤੀਸ਼ ਉਪਾਧਿਆਯ ਬ੍ਰਾਹਮਣ ਅਤੇ ਪੁਰਾਣੇ ਸੰਗਠਨਕ ਨੇਤਾ ਹਨ। ਪਰਵੇਸ਼ ਵਰਮਾ ਜਾਟ ਸਮੁਦਾਇ ਤੋਂ ਆਉਂਦੇ ਹਨ। ਵਿਜੇਂਦਰ ਗੁਪਤਾ ਅਤੇ ਮੋਹਨ ਸਿੰਘ ਬਿਸ਼ਟ ਨੂੰ ਸਪੀਕਰ ਲਈ ਚੁਣਨ ਦੀ ਸੰਭਾਵਨਾ ਹੈ। ਦਿੱਲੀ CM ਦੀ ਦੌੜ 'ਚ ਸ਼ਿਖਾ ਰਾਏ ਦਾ ਨਾਮ ਵੀ ਸ਼ਾਮਲ ਹਨ।
ਦਿੱਲੀ ਦੇ ਨਵੇਂ ਮੁੱਖ ਮੰਤਰੀ ਦੀ ਦੌੜ 'ਚ ਸ਼ਿਖਾ ਰਾਏ ਦਾ ਨਾਮ ਵੀ ਸਾਹਮਣੇ ਆਇਆ ਹੈ। ਉਹ ਤਿੰਨ ਵਾਰ ਤੋਂ ਵਿਧਾਇਕ ਰਹੀ ਹਨ। ਇਸ ਵਾਰ ਉਨ੍ਹਾਂ ਨੇ ਗ੍ਰੇਟਰ ਕੈਲਾਸ਼ ਸੀਟ ਤੋਂ ਕੈਬਨਿਟ ਮੰਤਰੀ ਸੌਰਭ ਭਾਰਦਵਾਜ ਨੂੰ ਹਰਾਇਆ ਸੀ, ਜਿਸ ਕਰਕੇ ਉਹ CM ਦੇ ਮਜ਼ਬੂਤ ਉਮੀਦਵਾਰਾਂ 'ਚੋਂ ਇੱਕ ਮੰਨੀ ਜਾ ਰਹੀਆਂ ਹਨ।
19 ਜਾਂ 20 ਫਰਵਰੀ ਨੂੰ ਹੋ ਸਕਦਾ ਹੈ ਸਹੁੰ ਚੁੱਕ ਸਮਾਗਮ
ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ BJP ਨੌਜਵਾਨ ਲੀਡਰਸ਼ਿਪ 'ਤੇ ਭਰੋਸਾ ਕਰਦੀ ਹੈ ਜਾਂ ਤਜ਼ਰਬੇਕਾਰ ਨੇਤਾਵਾਂ ਨੂੰ ਚੁਣਦੀ ਹੈ। ਇਹ ਸਭ ਗੱਲਾਂ ਜਲਦੀ ਸਾਫ਼ ਹੋਣਗੀਆਂ। 19 ਜਾਂ 20 ਫਰਵਰੀ ਨੂੰ ਨਵੀਂ ਸਰਕਾਰ ਦੇ ਸਹੁੰ ਚੁੱਕ ਸਮਾਗਮ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਜਦੋਂਕਿ 17-18 ਫਰਵਰੀ ਨੂੰ BJP ਵਿਧਾਇਕ ਦਲ ਦੀ ਮੀਟਿੰਗ ਹੋ ਸਕਦੀ ਹੈ।
ਦਿੱਲੀ ਵਿਧਾਨ ਸਭਾ ਚੋਣਾਂ 'ਚ BJP ਨੇ ਹਾਸਲ ਕੀਤੀ ਵੱਡੀ ਜਿੱਤ
ਦਿੱਲੀ ਦੀ 70 ਵਿਧਾਨ ਸਭਾ ਸੀਟਾਂ 'ਚੋਂ BJP ਨੇ 48 ਸੀਟਾਂ 'ਤੇ ਜਿੱਤ ਦਰਜ ਕਰਕੇ ਬਹੁਮਤ ਹਾਸਲ ਕਰ ਲਿਆ, ਜਦੋਂਕਿ ਆਮ ਆਦਮੀ ਪਾਰਟੀ (AAP) ਸਿਰਫ 22 ਸੀਟਾਂ 'ਤੇ ਹੀ ਸਿਮਟ ਗਈ। ਦੂਜੇ ਪਾਸੇ, ਕਾਂਗਰਸ 2015 ਅਤੇ 2020 ਦੀ ਤਰ੍ਹਾਂ ਇਸ ਵਾਰ ਵੀ ਆਪਣਾ ਖਾਤਾ ਨਹੀਂ ਖੋਲ ਸਕੀ।