ਨੌਇਡਾ: ਦਿੱਲੀ ਦੇ ਨਾਲ ਲੱਗਦੇ ਨੌਇਡਾ, ਗ੍ਰੇਟਰ ਨੌਇਡਾ ਤੇ ਗਾਜ਼ੀਆਬਾਦ 'ਚ ਹਵਾ ਗੁਣਵੱਤਾ ਬੇਹੱਦ ਖਰਾਬ ਸ਼੍ਰੇਣੀ 'ਚ ਦਰਜ ਕੀਤੀ ਗਈ ਜਦਕਿ ਫਰੀਦਾਬਾਦ ਤੇ ਗੁਰੂਗ੍ਰਾਮ 'ਚ ਇਹ ਖਰਾਬ ਪੱਧਰ 'ਤੇ ਰਹੀ। ਇਹ ਜਾਣਕਾਰੀ ਸਰਕਾਰੀ ਏਜੰਸੀ ਵੱਲੋਂ ਸ਼ਨੀਵਾਰ 24 ਘੰਟਿਆਂ 'ਚ ਜਾਰੀ ਅੰਕੜਿਆਂ 'ਚ ਦਿੱਤੀ ਗਈ।
ਕੇਂਦਰੀ ਪ੍ਰਦੂਸ਼ਣ ਬੋਰਡ ਵੱਲੋਂ ਹਵਾ ਗੁਣਵੱਤਾ ਸੂਚਕਅੰਕ 'ਤੇ ਨਜ਼ਰ ਰੱਖੀ ਜਾਂਦੀ ਹੈ ਤੇ ਉਸ ਦੇ ਮੁਤਾਬਕ ਦਿੱਲੀ ਦੇ ਨਾਲ ਲੱਗਦੇ ਪੰਜ ਸ਼ਹਿਰਾਂ ਪੀਐਮ 2.5 ਤੇ ਪੀਐਮ 10 ਦਾ ਉੱਚ ਪੱਧਰ ਅਜੇ ਵੀ ਬਣਿਆ ਹੋਇਆ ਹੈ।
ਸੀਪੀਸੀਬੀ ਦੇ ਸਮੀਰ ਐਪ ਦੇ ਮੁਤਾਬਕ, ਗਾਜ਼ੀਆਬਾਦ 'ਚ ਸ਼ਨੀਵਾਰ ਨੂੰ 24 ਘੰਟਿਆਂ ਦਾ ਔਸਤ ਏਕਿਊਆਈ 367 ਦਰਜ ਕੀਤਾ ਗਿਆ ਜਦਕਿ ਗ੍ਰੇਟਰ ਨੌਇਡਾ 'ਚ 355, ਨੌਇਡਾ 'ਚ 344, ਫਰੀਦਾਬਾਦ 'ਚ 300 ਤੇ ਗੁਰੂਗ੍ਰਾਮ 'ਚ ਏਕਿਊਆਈ 269 ਰਿਹਾ।
ਸੀਪੀਸੀਬੀ ਨੇ ਕਿਹਾ ਕਿ ਬੇਹੱਦ ਖ਼ਰਾਬ ਸ਼੍ਰੇਣੀ ਦੇ ਏਕਿਊਆਈ 'ਚ ਲੰਬੇ ਸਮੇਂ ਤਕ ਰਹਿਣ 'ਤੇ ਸਾਹ ਸਬੰਧੀ ਪਰੇਸ਼ਾਨੀ ਹੋ ਸਕਦੀ ਹੈ। ਜਦਕਿ ਗੰਭੀਰ ਪੱਧਰ ਦੇ ਚੱਲਦਿਆਂ ਸਿਹਤ ਤੇ ਪਹਿਲਾਂ ਤੋਂ ਹੀ ਬਿਮਾਰੀ ਨਾਲ ਜੂਝ ਰਹੇ ਲੋਕਾਂ ਦੀ ਸਿਹਤ 'ਤੇ ਬੁਰਾ ਅਸਰ ਪੈ ਸਕਦਾ ਹੈ।
ਏਜੰਸੀ ਦੇ ਮੁਤਾਬਕ, ਗਾਜ਼ੀਆਬਾਦ 'ਚ ਸ਼ੁੱਕਰਵਾਰ ਨੂੰ 24 ਘੰਟਿਆਂ ਦਾ ਔਸਤ ਏਕਿਊਆਈ 391 ਦਰਜ ਕੀਤਾ ਗਿਆ ਸੀ। ਜਦਕਿ ਗ੍ਰੇਟਰ ਨੌਇਡਾ 'ਚ 376, ਨੌਇਡਾ 'ਚ 386, ਫਰੀਦਾਬਾਦ 'ਚ 328 ਤੇ ਗੁਰੂਗ੍ਰਾਮ 'ਚ ਏਕਿਊਆਈ 302 ਰਿਹਾ ਸੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ