ਨਵੀਂ ਦਿੱਲੀ: ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਟੀਮ ਸ਼ਨੀਵਾਰ ਨੂੰ ਦੀਪ ਸਿੱਧੂ ਅਤੇ ਇਕਬਾਲ ਸਿੰਘ ਨੂੰ ਲਾਲ ਕਿਲ੍ਹੇ ਲੈ ਕੇ ਜਾ ਸਕਦੀ ਹੈ।ਦੀਪ ਸਿੱਧੂ ਤੇ ਗਣਤੰਤਰ ਦਿਵਸ ਮੌਕੇ ਲਾਲ ਕਿਲ੍ਹੇ ਤੇ ਹੋਈ ਹਿੰਸਾ ਦਾ ਮੁੱਖ ਮੁਜਰਮ ਹੋਣ ਦੇ ਇਲਜ਼ਾਮ ਹਨ।ਦੀਪ ਸਿੱਧੂ ਤੇ ਇਲਜ਼ਾਮ ਹਨ ਕਿ ਉਹ ਭੀੜ ਨੂੰ ਲਾਲ ਕਿਲ੍ਹੇ ਲੈ ਕੇ ਗਿਆ ਅਤੇ ਉਥੇ ਕੇਸਰੀ ਝੰਡਾ ਲਹਿਰਾਇਆ।
ਗਣਤੰਤਰ ਦਿਵਸ ਵਾਲੇ ਦਿਨ ਦਿੱਲੀ ਵਿੱਚ ਹੋਈ ਹਿੰਸਾ ਦੇ ਮੁੱਖ ਮੁਲਜ਼ਮ ਵਜੋਂ ਗ੍ਰਿਫ਼ਤਾਰ ਅਦਾਕਾਰ ਦੀਪ ਸਿੱਧੂ ਤੋਂ ਦਿੱਲੀ ਪੁਲਿਸ ਦੀ ਕ੍ਰਾਇਮ ਬ੍ਰਾਂਚ ਟੀਮ ਪੁੱਛ ਪੜਤਾਲ ਕਰ ਰਹੀ ਹੈ।ਪੁਲਿਸ ਉਸਦੇ ਖਿਲਾਫ ਟੈਕਨੀਕਲ ਐਵੀਡੇਂਸ ਵੀ ਇਕੱਠੇ ਕਰ ਰਹੀ ਹੈ।ਉਸਦੇ ਵਲੋਂ ਬਣਾਏ ਗਏ ਵੀਡੀਓ ਅਤੇ ਮੋਬਾਇਲ ਲੋਕੇਸ਼ਨ ਨੂੰ ਵੀ ਖੰਗਾਲਿਆ ਜਾ ਰਿਹਾ ਹੈ।
ਅੱਜ ਦਿੱਲੀ ਪੁਲਿਸ ਦੀਪ ਅਤੇ ਇਕਬਾਲ ਨੂੰ ਲਾਲ ਕਿਲ੍ਹੇ ਲੈ ਕੇ ਜਾ ਸਕਦੀ ਹੈ।ਪੁਲਿਸ ਮੌਕੇ ਤੇ ਉਨ੍ਹਾਂ ਤੋਂ ਪੁੱਛ ਪੜਤਾਲ ਕਰੇਗੀ ਅਤੇ ਹੋਰ ਸਬੂਤ ਇਕੱਠੇ ਕਰਨ ਦੀ ਕੋਸ਼ਿਸ਼ ਕਰੇਗੀ।