Corona Update: ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਦੇ 66 ਨਵੇਂ ਮਾਮਲੇ ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ ਵਿੱਚ 79 ਵਿਅਕਤੀ ਇਲਾਜ ਤੋਂ ਬਾਅਦ ਠੀਕ ਹੋਏ ਹਨ ਅਤੇ ਇੱਕ ਵਿਅਕਤੀ ਦੀ ਮੌਤ ਵਾਇਰਸ ਕਾਰਨ ਹੋਈ ਹੈ। ਦਿੱਲੀ ਸਰਕਾਰ ਵੱਲੋਂ ਜਾਰੀ ਕੋਵਿਡ ਬੁਲੇਟਿਨ ਮੁਤਾਬਕ ਐਕਟਿਵ ਕੇਸਾਂ ਦੀ ਗਿਣਤੀ 657 ਹੈ। ਹੁਣ ਤਕ 14 ਲੱਖ 9 ਹਜ਼ਾਰ 739 ਵਿਅਕਤੀ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ, ਜਦੋਂਕਿ ਇਸ ਵਾਇਰਸ ਕਾਰਨ ਦਿੱਲੀ ਵਿੱਚ ਕੁੱਲ 25 ਹਜ਼ਾਰ 23 ਮੌਤਾਂ ਹੋ ਚੁੱਕੀਆਂ ਹਨ।
ਦਿੱਲੀ ਵਿੱਚ ਮੌਤ ਦੀ ਦਰ 1.74 ਪ੍ਰਤੀਸ਼ਤ
ਦਿੱਲੀ ਵਿਚ ਕੋਰੋਨਾ ਦੀ ਲਾਗ ਦੀ ਦਰ 0.09 ਪ੍ਰਤੀਸ਼ਤ ਹੈ। ਲਗਾਤਾਰ ਤੀਜੇ ਦਿਨ 24 ਘੰਟਿਆਂ ਵਿੱਚ 1 ਮਰੀਜ਼ ਦੀ ਮੌਤ ਹੋ ਗਈ। ਇੱਥੇ ਕੋਰੋਨਾ ਦੀ ਮੌਤ ਦਰ 1.74 ਪ੍ਰਤੀਸ਼ਤ ਹੈ। ਐਕਟਿਵ ਕੋਰੋਨਾ ਮਰੀਜ਼ਾਂ ਦੀ ਦਰ ਲਗਾਤਾਰ ਪੰਜਵੇਂ ਦਿਨ 0.04 ਪ੍ਰਤੀਸ਼ਤ ਰਹੀ। ਰਿਕਵਰੀ ਰੇਟ 98.21 ਪ੍ਰਤੀਸ਼ਤ ਹੋ ਗਈ ਹੈ।
ਪਿਛਲੇ 24 ਘੰਟਿਆਂ ਦੌਰਾਨ 76 ਹਜ਼ਾਰ 459 ਨਮੂਨਿਆਂ ਦੀ ਜਾਂਚ
ਪਿਛਲੇ 24 ਘੰਟਿਆਂ ਵਿੱਚ ਦਿੱਲੀ ਵਿੱਚ 76 ਹਜ਼ਾਰ 459 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਇਸ ਤਰ੍ਹਾਂ ਟੈਸਟਾਂ ਦੀ ਕੁਲ ਗਿਣਤੀ 2 ਕਰੋੜ 26 ਲੱਖ 48 ਹਜ਼ਾਰ 736 ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ 52 ਹਜ਼ਾਰ 223 ਆਰਟੀ-ਪੀਸੀਆਰ ਟੈਸਟ ਅਤੇ 24 ਹਜ਼ਾਰ 236 ਰੈਪਿਡ ਐਂਟੀਜੇਨ ਟੈਸਟ ਕੀਤੇ ਗਏ ਹਨ। ਦਿੱਲੀ ਵਿੱਚ ਕੰਟੇਨਮੈਂਟ ਜ਼ੋਨਾਂ ਦੀ ਗਿਣਤੀ 418 ਹੈ।
ਬੁੱਧਵਾਰ ਨੂੰ ਦਿੱਲੀ ਵਿੱਚ ਸੰਕਰਮਣ ਦੇ 77 ਕੇਸ ਸਾਹਮਣੇ ਆਏ ਅਤੇ ਇੱਕ ਮਰੀਜ਼ ਦੀ ਮੌਤ ਹੋ ਗਈ, ਜਦੋਂਕਿ ਮੰਗਲਵਾਰ ਨੂੰ 76 ਨਵੇਂ ਕੇਸਾਂ ਤੋਂ ਇਲਾਵਾ ਦੋ ਮਰੀਜਾਂ ਦੀ ਮੌਤ ਹੋਈ। ਅਧਿਕਾਰਤ ਅੰਕੜਿਆਂ ਅਨੁਸਾਰ 16 ਫਰਵਰੀ ਨੂੰ ਦਿੱਲੀ ਵਿੱਚ ਸੰਕਰਮਣ ਦੇ 94 ਨਵੇਂ ਮਾਮਲੇ ਸਾਹਮਣੇ ਆਏ ਸੀ, ਜਦੋਂਕਿ 27 ਜਨਵਰੀ ਨੂੰ ਇਹ ਗਿਣਤੀ 96 ਸੀ।
ਇਹ ਵੀ ਪੜ੍ਹੋ: DNA Technology Bill: ਮੌਨਸੂਨ ਸੈਸ਼ਨ 'ਚ 15 ਬਿੱਲ ਲਿਆ ਸਕਦੀ ਹੈ ਸਰਕਾਰ, ਡੀਐਨਏ ਟੈਕਨਾਲੋਜੀ ਬਿੱਲ ਵੀ ਲਿਆਉਣ ਦੀ ਤਿਆਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904