ਨਵੀਂ ਦਿੱਲੀ: ਦਿੱਲੀ 'ਚ ਇਕ ਸੈਲੂਨ ਨੂੰ ਮਹਿਲਾ ਮੌਡਲ ਦੇ ਵਾਲ ਕੱਟਣ 'ਚ ਗਲਤੀ ਲਈ ਭਾਰੀ ਕੀਮਤ ਚੁਕਾਉਣੀ ਪਈ ਹੈ। ਕੀਮਤ ਵੀ ਐਨੀ ਕਿ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ। ਸੈਲੂਨ ਨੂੰ ਅਪਣੀ ਇਸ ਗਲਤੀ ਲਈ ਮਹਿਲਾ ਮਾਡਲ ਨੂੰ ਦੋ ਕਰੋੜ ਰੁਪਏ ਦਾ ਮੁਆਵਜ਼ਾ ਦੇਣਾ ਪਵੇਗਾ।
National Consumer Disputes Redressal Commission ਨੇ ਦਿੱਲੀ ਦੇ ਫਾਈਵ ਸਟਾਰ ਹੋਟਲ 'ਚ ਮੌਜੂਦ ਸੈਲੂਨ ਨੂੰ ਇਹ ਮੁਆਵਜ਼ਾ ਚੁਕਾਉਣ ਦੇ ਹੁਕਮ ਦਿੱਤੇ ਹਨ। ਇਹ ਮਹਿਲਾ ਮਾਡਲ ਇਸ ਸੈਲੂਨ ਚ 12 ਅਪ੍ਰੈਲ, 2018 ਨੂੰ ਹੇਅਰਕੱਟ ਲਈ ਗਈ ਸੀ।
National Consumer Disputes Redressal Commission ਦੇ ਮੁਖੀ ਆਰਕੇ ਅਗਰਵਾਲ ਤੇ ਮੈਂਬਰ ਕਾਂਤਿਕਰ ਨੇ ਆਪਣੇ ਹੁਕਮਾਂ 'ਚ ਕਿਹਾ, 'ਮਹਿਲਾਵਾਂ ਆਪਣੇ ਵਾਲਾਂ ਨੂੰ ਲੈ ਕੇ ਬੇਹੱਦ ਸਵੰਦੇਨਸ਼ੀਲ ਹੁੰਦੀਆਂ ਹਨ। ਇਹ ਵਾਲਾਂ ਦਾ ਖਿਆਲ ਰੱਖਣ ਲਈ ਬਹੁਤ ਪੈਸਾ ਖਰਚਦੀਆਂ ਹਨ। ਇਸ ਦੇ ਨਾਲ ਹੀ ਮਹਿਲਾਵਾਂ ਆਪਣੇ ਵਾਲਾਂ ਨਾਲ ਭਾਵਨਾਤਮਕ ਤੌਰ 'ਤੇ ਵੀ ਜੁੜੀਆਂ ਹੁੰਦੀਆਂ ਹਨ।
ਇਸ ਮਾਮਲੇ 'ਚ ਸ਼ਿਕਾਇਤ ਕਰਨ ਵਾਲੀ ਮਹਿਲਾ ਹੇਅਰ ਪ੍ਰੋਡਕਟਸ ਲਈ ਮਾਡਲਿੰਗ ਕਰਦੀ ਹੈ। ਜਦੋਂ ਉਹ ਇਸ ਸੈਲੂਨ 'ਚ ਵਾਲ ਕਟਾਉਣ ਗਈ ਤਾਂ ਉਹ ਜਿਵੇਂ ਚਾਹੁੰਦੀ ਸੀ, ਉਸ ਤਰ੍ਹਾਂ ਉਸ ਦੇ ਵਾਲ ਨਹੀਂ ਕੱਟੇ ਗਏ। ਜਿਸ ਦੇ ਚੱਲਦਿਆਂ ਮਹਿਲਾ ਮਾਡਲ ਨੂੰ ਆਪਣੇ ਕਈ ਪ੍ਰੋਜੈਕਟਸ ਤੋਂ ਹੱਥ ਧੋਣਾ ਪਿਆ। ਇਸ ਤੋਂ ਬਾਅਦ ਇਸ ਮਹਿਲਾ ਮਾਡਲ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਤੇ ਮਾਡਲਿੰਗ 'ਚ ਨਾਂਅ ਕਮਾਉਣ ਦਾ ਸੁਫ਼ਨਾ ਵੀ ਟੁੱਟ ਗਿਆ।
ਕੀ ਹੈ ਪੂਰਾ ਮਾਮਲਾ
NCDRC ਨੇ ਆਪਣੇ ਹੁਕਮਾਂ 'ਚ ਕਿਹਾ, 'ਮਹਿਲਾ ਮਾਡਲ ਅਪ੍ਰੈਲ 12 ਅਪ੍ਰੈਲ 2018 'ਚ ਆਪਣੇ ਇਕ ਇੰਟਰਵਿਊ ਤੋਂ ਹਫ਼ਤਾ ਪਹਿਲਾਂ ਦਿੱਲੀ ਦੇ ਇਕ ਹੋਟਲ 'ਚ ਸਥਿਤ ਹੇਅਰ ਸੈਲੂਨ 'ਚ ਗਈ ਸੀ। ਜਿੱਥੇ ਉਸ ਦਿਨ ਉਨ੍ਹਾਂ ਦਾ ਰੈਗੂਲਰ ਹੇਅਰ ਡ੍ਰੈਸਰ ਮੌਜੂਦ ਨਹੀਂ ਸੀ ਜਿਸ ਤੋਂ ਬਾਅਦ ਇਕ ਹੋਰ ਸਟਾਇਲਿਸਟ ਨੇ ਉਨ੍ਹਾਂ ਦੇ ਵਾਲ ਕੱਟੇ।
ਮਹਿਲਾ ਮਾਡਲ ਨੇ ਉਸ ਨੂੰ ਪਹਿਲਾਂ ਤੋਂ ਹੀ ਕਹਿ ਦਿੱਤਾ ਸੀ ਕਿ ਉਸ ਨੇ ਮੱਥੇ ਤੋਂ ਲੰਬੇ ਫਲਿਕਸ ਰੱਖਣੇ ਹਨ ਤੇ ਪਿੱਛੇ ਤੋਂ ਵਾਲ ਚਾਰ ਇੰਚ ਕਟਵਾਉਣੇ ਹਨ। ਜਿੱਥੇ ਮਾਡਲ ਨੇ ਇਕ ਆਮ ਜਿਹੇ ਹੇਅਰ ਕੱਟ ਦੀ ਗੱਲ ਕਹੀ ਸੀ। ਉੱਥੇ ਹੀ ਉਸ ਹੇਅਰ ਸਟਾਇਲਿਸਟ ਨੇ ਇਸ ਕੰਮ ਨੂੰ ਇਕ ਘੰਟੇ ਤੋਂ ਜ਼ਿਆਦਾ ਸਮਾਂ ਲਾਇਆ। ਮਾਡਲ ਨੂੰ ਕਿਹਾ ਗਿਆ ਕਿ ਉਹ ਉਨ੍ਹਾਂ ਦਾ 'ਲੰਡਨ' ਹੇਅਰਕੱਟ ਕਰ ਰਿਹਾ ਹੈ। ਮਹਿਲਾ ਮਾਡਲ ਉਸ ਸਮੇਂ ਹੈਰਾਨ ਰਹਿ ਗਈ ਜਦੋਂ ਉਸ ਨੇ ਦੇਖਿਆ ਕਿ ਉਸ ਦੇ ਲੰਬੇ ਵਾਲਾਂ ਨੂੰ ਕੱਟ ਕੇ ਚਾਰ ਇੰਚ ਦਾ ਕਰ ਦਿੱਤਾ ਗਿਆ।
ਸੈਲੂਨ ਨੇ ਹੇਅਰ ਟ੍ਰੀਟਮੈਂਟ ਦੌਰਾਨ ਹੋਰ ਵਿਗਾੜ ਦਿੱਤੇ ਮਾਡਲ ਦੇ ਵਾਲ
ਇਸ ਤੋਂ ਬਾਅਦ ਸੈਲੂਨ ਮੈਨੇਜਮੈਂਟ ਕੋਲ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਮੁਫ਼ਤ ਹੇਅਰ ਐਕਸਟੈਂਸ਼ਨ ਟ੍ਰੀਟਮੈਂਟ ਦਾ ਆਫਰ ਦਿੱਤਾ। 3 ਮਈ 2018 ਨੂੰ ਮਹਿਲਾ ਇਸ ਟ੍ਰੀਟਮੈਂਟ ਲਈ ਸੈਲੂਨ ਚ ਵਾਪਸ ਗਈ। ਮਾਡਲ ਨੇ ਆਪਣੇ ਇਲਜ਼ਾਮ 'ਚ ਦੱਸਿਆ ਕਿ ਇਸ ਟ੍ਰੀਟਮੈਂਟ ਦੌਰਾਨ ਜ਼ਿਆਦਾ ਅਮੋਨਿਆ ਦੇ ਚੱਲਦਿਆਂ ਉਸ ਦੇ ਵਾਲ ਤੇ ਸਕਿਨ ਪੂਰੀ ਤਰ੍ਹਾਂ ਡੈਮੇਜ ਹੋ ਗਏ। ਇਸ ਤੋਂ ਬਾਅਦ ਸਿਰ ਦੀ ਸਕਿਨ 'ਚ ਬਹੁਤ ਜ਼ਿਆਦਾ ਖੁਜਲੀ ਦੀ ਸਮੱਸਿਆ ਵੀ ਹੋਣ ਲੱਗੀ।
NCDRC ਨੇ ਆਪਣੇ ਹੁਕਮਾਂ 'ਚ ਕਿਹਾ, 'ਸੈਲੂਨ ਦੀ ਲਾਪਰਵਾਹੀ ਕਾਰਨ ਮਹਿਲਾ ਮਾਡਲ ਨੂੰ ਬੁਹਤ ਮਾਨਸਿਕ ਤਣਾਅ ਦਾ ਸ਼ਿਕਾਰ ਹੋਣਾ ਪਿਆ ਤੇ ਉਸ ਦੀ ਜੌਬ ਵੀ ਚਲੀ ਗਈ।' ਜਿਸ ਤੋਂ ਬਾਅਦ NCDRC ਨੇ ਸੈਲੂਨ ਨੂੰ ਅੱਠ ਹਫ਼ਤਿਆਂ 'ਚ ਮਹਿਲਾ ਨੂੰ 2 ਕਰੋੜ ਰੁਪਏ ਦਾ ਮੁਆਵਜ਼ਾ ਸੌਂਪਣ ਦੇ ਹੁਕਮ ਦਿੱਤੇ ਹਨ।