ਨਵੀਂ ਦਿੱਲੀ: ਕੋਰੋਨਾਵਾਇਰਸ ਦੀ ਦੂਜੀ ਲਹਿਰ ਦੇ ਘਟਨ ਨਾਲ ਦਿੱਲੀ ਸਰਕਾਰ ਨੇ ਕੋਰੋਨਾ ਪਾਬੰਦੀਆਂ 'ਚ ਰਾਹਤ ਦੇ ਦਿੱਤੀ ਹੈ। ਅਨਲੌਕ-7 ਦੇ ਨਾਲ ਕਿਸੇ ਵੀ ਤਰ੍ਹਾਂ ਦੀ ਟ੍ਰੇਨਿੰਗ ਦੇ ਲਈ ਛੋਟ ਦਿੱਤੀ ਗਈ ਹੈ।



ਇਸ ਲਈ DDMA ਦੀ ਇਜਾਜ਼ਤ ਨਹੀਂ ਲੈਣੀ ਪਏਗੀ। ਇਸ ਵਿੱਚ ਦਿੱਲੀ ਪੁਲਿਸ, ਆਰਮੀ ਦੀ ਟ੍ਰੇਨਿੰਗ ਜਾਂ ਕਿਸੇ ਸੰਸਥਾ ਦੀ ਸਕਿਲ ਟ੍ਰੇਨਿੰਗ ਸ਼ਾਮਲ ਹੋ ਸਕਦੀ ਹੈ। ਇਸ ਵਿੱਚ ਕਰਮਚਾਰੀਆਂ ਦੀ ਟ੍ਰੇਨਿੰਗ ਤੇ ਸਕੂਲ ਕਾਲਜ ਨਾਲ ਜੁੜੀ ਟ੍ਰੇਨਿੰਗ ਵੀ ਸ਼ਾਮਲ ਹੋ ਸਕਦੀ ਹੈ।

ਇਸ ਦੇ ਨਾਲ ਹੀ ਅਕਾਦਮਿਕ ਇਕੱਠ ਦੀ ਵੀ ਇਜਾਜ਼ਤ ਦਿੱਤੀ ਗਈ ਹੈ। ਜਿਵੇਂ ਕਿ ਸਕੂਲ ਕਾਲਜ ਦੇ ਪ੍ਰੋਗਰਾਮ, ਲੈਕਚਰ ਜਾਂ ਕੋਈ ਹੋਰ ਵਿਦਿਅਕ ਪ੍ਰੋਗਰਾਮ।ਸਕੂਲ ਜਾਂ ਵਿਦਿਅਕ ਸੰਸਥਾਵਾਂ ਦੇ ਆਡੀਟੋਰੀਅਮ ਤੇ ਅਸੈਂਬਲੀ ਹਾਲਾਂ ਨੂੰ ਵਿਦਿਅਕ ਸਿਖਲਾਈ ਤੇ 50% ਸਮਰੱਥਾ ਵਾਲੀਆਂ ਮੀਟਿੰਗਾਂ ਲਈ ਖੋਲ੍ਹਿਆ ਜਾ ਸਕਦਾ ਹੈ।


 


ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ