ਦਿੱਲੀ ਦੇ ਲੋਕਾਂ ਨੂੰ ਮੌਨਸੂਨ ਵਿੱਚ ਮੀਂਹ ਦਾ ਆਨੰਦ ਲੈਣ ਦਾ ਮੌਕਾ ਮਿਲ ਰਿਹਾ ਹੈ, ਪਰ ਬਾਰਸ਼ ਨੇ ਕਈ ਪ੍ਰੇਸ਼ਾਨੀਆਂ ਵੀ ਪੈਦਾ ਕਰ ਦਿੱਤੀਆਂ ਹਨ। ਰਾਜਧਾਨੀ ਵਿੱਚ ਮੀਂਹ ਕਾਰਨ ਵੱਖ-ਵੱਖ ਨਜ਼ਾਰੇ ਦਿਖਾਈ ਦੇ ਰਹੇ ਹਨ। ਕਈ ਇਲਾਕਿਆਂ ਵਿੱਚ ਪਾਣੀ ਭਰਿਆ ਹੋਇਆ ਹੈ, ਇਸ ਲਈ ਕੁਝ ਥਾਂਵਾਂ 'ਤੇ ਲੋਕਾਂ ਨੂੰ ਲੰਬੇ ਜਾਮ ਦਾ ਸਾਹਮਣਾ ਕਰਨਾ ਪਿਆ। ਦਿੱਲੀ ਦੇ ਸਭ ਤੋਂ ਭੀੜ ਵਾਲੇ ਚੌਰਾਹੇ ਆਈਟੀਓ 'ਤੇ ਭਾਰੀ ਬਾਰਸ਼ ਕਾਰਨ ਆਵਾਜਾਈ ਹੌਲੀ ਹੋ ਗਈ।
ਮੌਸਮ ਵਿਭਾਗ ਦੇ ਖੇਤਰੀ ਪੂਰਵ ਅਨੁਮਾਨ ਕੇਂਦਰ ਦੇ ਮੁਖੀ ਕੁਲਦੀਪ ਸ੍ਰੀਵਾਸਤਵ ਨੇ ਕਿਹਾ ਕਿ ਵੀਰਵਾਰ ਤੱਕ ਮੌਨਸੂਨ ਦਿੱਲੀ-ਐਨਸੀਆਰ 'ਚ ਰਹਿ ਸਕਦਾ ਹੈ। ਉਨ੍ਹਾਂ ਕਿਹਾ ਕਿ ਅਰਬ ਸਾਗਰ ਤੋਂ ਆਉਣ ਵਾਲੀਆਂ ਦੱਖਣ-ਪੂਰਬੀ ਹਵਾਵਾਂ ਤੇ ਬੰਗਾਲ ਦੀ ਖਾੜੀ ਤੋਂ ਆਉਣ ਵਾਲੀਆਂ ਤੇਜ਼ ਹਵਾਵਾਂ ਕਾਰਨ ਇਸ ਖੇਤਰ ਵਿੱਚ ਨਮੀ ਬਣੀ ਹੋਈ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904