ਨਵੀਂ ਦਿੱਲੀ: ਦਿੱਲੀ ਵਿੱਚ ਕੇਜਰੀਵਾਲ ਸਰਕਾਰ ਨੇ ਕੋਰੋਨਾ ਨੂੰ ਲਾਈ ਬ੍ਰੇਕ ਲਾ ਦਿੱਤੀ ਹੈ। ਨਵੇਂ ਕੇਸਾਂ ਦੀ ਗਿਣਤੀ 961 ਤੱਕ ਸਿਮਟ ਗਈ ਹੈ। ਇਸ ਦੇ ਨਾਲ ਹੀ ਰਿਕਵਰੀ ਰੇਟ ਵਧ ਕੇ 89.68 ਫੀਸਦ ਹੋ ਗਈ ਹੈ। ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਕਿ ਐਕਟਿਵ ਕੇਸਾਂ ਦੇ ਮਾਮਲਿਆਂ ਵਿਚ ਹੁਣ ਦਿੱਲੀ 12ਵੇਂ ਨੰਬਰ ‘ਤੇ ਆ ਗਈ ਹੈ, ਜੋ ਪਹਿਲਾਂ ਦੂਜੇ ਨੰਬਰ ‘ਤੇ ਹੁੰਦੀ ਸੀ।

ਰਾਜਧਾਨੀ ਵਿੱਚ ਕੋਰੋਨਾ ਕੇਸਾਂ ਵਿੱਚ ਲਗਾਤਾਰ ਗਿਰਾਵਟ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਕੋਰੋਨਾ ਕੇਸ ਦੁੱਗਣੇ ਹੋਣ ਦੀ ਦਰ 21 ਦਿਨ ਹੈ, ਜਦੋਂਕਿ ਦਿੱਲੀ ਵਿੱਚ ਇਹ 50 ਦਿਨਾਂ ਦੇ ਆਸ ਪਾਸ ਪਹੁੰਚ ਗਈ ਹੈ। ਇਸ ਵੇਲੇ ਸਿਰਫ 2932 ਲੋਕ ਹਸਪਤਾਲਾਂ ਵਿੱਚ ਹਨ। ਜੈਨ ਨੇ ਅੱਗੇ ਕਿਹਾ ਕਿ ਅਸੀਂ ਲੌਕਡਾਊਨ ਤੋਂ ਸਿੱਖਿਆ ਹੈ। ਇਸ ਕਰਕੇ ਅਸੀਂ ਇਹ ਸਮਝਣ ਦੇ ਯੋਗ ਹੋ ਗਏ ਕਿ ਜੇ ਕੋਰੋਨਾ ਦੇ ਫੈਲਣ ਨੂੰ ਰੋਕਣਾ ਹੈ, ਤਾਂ ਨਿਯਮਾਂ ਬਾਰੇ ਲੋਕਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾਏ। ਲੋਕਾਂ ਨੂੰ ਦੱਸਿ ਕਿ ਮਾਸਕ ਲਾਓ, ਸਮਾਜਕ ਦੂਰੀਆਂ ਦੀ ਪਾਲਣਾ ਕਰੋਅਤੇ ਆਪਣੇ ਹੱਥ ਸਾਬਣ ਨਾਲ ਧੋਵੋ।

ਸੀਰੋਲੌਜੀਕਲ ਸਰਵੇ ਦੇ ਬਾਰੇ ਉਨ੍ਹਾਂ ਨੇ ਕਿਹਾ ਕਿ ਇਸ 'ਚ ਬਲਡ ਸੈਂਪਲ ਇਸ ਵਿੱਚ ਲਏ ਜਾਂਦੇ ਹਨ ਤਾਂ ਜੋ ਜਾਂਚ ਕੀਤੀ ਜਾ ਸਕੇ ਕਿ ਕੀ ਤੁਹਾਡੇ ਸਰੀਰ ਵਿੱਚ ਐਂਟੀਬਾਡੀਜ਼ ਬਣ ਰਹੀਆਂ ਹਨ ਜਾਂ ਨਹੀਂ। ਜੇ ਰਿਪੋਰਟ ਪੌਜ਼ੇਟਿਵ ਆਉਂਦੀ ਹੈ ਤਾਂ ਇਸ ਦਾ ਅਰਥ ਹੈ ਕਿ ਕੋਰੋਨਾ ਹੋਇਆ ਸੀ ਤੇ ਹੁਣ ਤੁਸੀਂ ਠੀਕ ਹੋ ਗਏ। ਸਰੀਰ ਵਿਚ ਐਂਟੀਬਾਡੀਜ਼ ਬਣੀ ਚੁੱਕਿਆ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904