ਨਵੀਂ ਦਿੱਲੀ:ਕੇਂਦਰੀ ਜਾਂਚ ਬਿਓਰੋ (ਸੀਬੀਆਈ) ਨੇ ਦੋ ਲੱਖ ਦੀ ਰਿਸ਼ਵਤ ਲੈਂਦਿਆਂ ਦਿੱਲੀ ਸਰਕਾਰ ਵਿੱਚ ਤਾਇਨਾਤ ਅਧਿਕਾਰੀ ਜੀ ਕੇ ਮਾਧਵ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀਬੀਆਈ ਸੂਤਰਾਂ ਅਨੁਸਾਰ ਜੀ ਕੇ ਮਾਧਵ ਟੈਕਸ ਨਾਲ ਜੁੜੇ ਇੱਕ ਕੇਸ ਵਿੱਚ ਰਿਸ਼ਵਤ ਲੈ ਰਿਹਾ ਸੀ। ਰਿਸ਼ਵਤ ਦੀ ਕੁੱਲ ਰਕਮ ਦਸ ਲੱਖ ਰੁਪਏ ਨਿਰਧਾਰਤ ਕੀਤੀ ਗਈ ਸੀ ਅਤੇ ਇਸ ਵਿਚੋਂ ਜੀਕੇ ਮਾਧਵ ਦੋ ਲੱਖ ਰੁਪਏ ਪਹਿਲੀ ਕਿਸ਼ਤ ਵਜੋਂ ਲੈ ਰਿਹਾ ਸੀ।
ਸੂਤਰਾਂ ਨੇ ਇਹ ਵੀ ਦੱਸਿਆ ਕਿ ਜੀ ਕੇ ਮਾਧਵ ਨਾਮ ਦਾ ਇਹ ਵਿਅਕਤੀ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਦਫ਼ਤਰ ਵਿੱਚ ਵਿਸ਼ੇਸ਼ ਡਿਓਟੀ ਯਾਨੀ ਓਐਸਡੀ ਅਫ਼ਸਰ ਵਜੋਂ ਵੀ ਤਾਇਨਾਤ ਸੀ। ਇਹ ਉਥੇ ਸਾਲ 2015 ਵਿੱਚ ਤਾਇਨਾਤ ਕੀਤਾ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਦੌਰਾਨ ਇਸ ਮਾਮਲੇ ਵਿੱਚ ਮਨੀਸ਼ ਸਿਸੋਦੀਆ ਦੀ ਕੋਈ ਭੂਮਿਕਾ ਨਹੀਂ ਮਿਲੀ ਹੈ।
ਸੂਤਰਾਂ ਮੁਤਾਬਿਕ ਜੀ ਕੇ ਮਾਧਵ ਨੂੰ ਬੀਤੀ ਰਾਤ ਗ੍ਰਿਫਤਾਰੀ ਤੋਂ ਬਾਅਦ ਪੁੱਛਗਿੱਛ ਲਈ ਸੀਬੀਆਈ ਹੈੱਡਕੁਆਰਟਰ ਲਿਆਂਦਾ ਗਿਆ ਹੈ। ਜਿਥੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਡਿਪਟੀ ਸੀਐਮ ਸਿਸੋਦੀਆ ਦਾ ਓਐਸਡੀ 2 ਲੱਖ ਰੁਪਏ ਦੀ ਰਿਸ਼ਵਤ ਨਾਲ ਰੰਗੇ ਹੱਥੀਂ ਕਾਬੂ
ਏਬੀਪੀ ਸਾਂਝਾ
Updated at:
07 Feb 2020 10:19 AM (IST)
ਕੇਂਦਰੀ ਜਾਂਚ ਬਿਓਰੋ (ਸੀਬੀਆਈ) ਨੇ ਦੋ ਲੱਖ ਦੀ ਰਿਸ਼ਵਤ ਲੈਂਦਿਆਂ ਦਿੱਲੀ ਸਰਕਾਰ ਵਿੱਚ ਤਾਇਨਾਤ ਅਧਿਕਾਰੀ ਜੀ ਕੇ ਮਾਧਵ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀਬੀਆਈ ਸੂਤਰਾਂ ਅਨੁਸਾਰ ਜੀ ਕੇ ਮਾਧਵ ਟੈਕਸ ਨਾਲ ਜੁੜੇ ਇੱਕ ਕੇਸ ਵਿੱਚ ਰਿਸ਼ਵਤ ਲੈ ਰਿਹਾ ਸੀ। ਰਿਸ਼ਵਤ ਦੀ ਕੁੱਲ ਰਕਮ ਦਸ ਲੱਖ ਰੁਪਏ ਨਿਰਧਾਰਤ ਕੀਤੀ ਗਈ ਸੀ ਅਤੇ ਇਸ ਵਿਚੋਂ ਜੀਕੇ ਮਾਧਵ ਦੋ ਲੱਖ ਰੁਪਏ ਪਹਿਲੀ ਕਿਸ਼ਤ ਵਜੋਂ ਲੈ ਰਿਹਾ ਸੀ।
- - - - - - - - - Advertisement - - - - - - - - -