Dhirendra Shastri On Independence Day 2024: ਬਾਗੇਸ਼ਵਰ ਧਾਮ ਦੇ ਪੀਠਾਧੀਸ਼ਵਰ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਨੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ ਹੈ। ਉਨ੍ਹਾਂ ਆਪਣੀਆਂ ਸ਼ੁੱਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਹਰ ਕਿਸੇ ਨੂੰ ਜਾਤ-ਪਾਤ ਭੁੱਲ ਕੇ ਭਾਰਤੀ ਬਣਨਾ ਚਾਹੀਦਾ ਹੈ। ਜੇਕਰ ਹਰ ਕੋਈ ਭਾਰਤੀ ਬਣ ਜਾਵੇ ਤਾਂ ਭਾਰਤ ਵਿਸ਼ਵ ਗੁਰੂ ਬਣ ਜਾਵੇਗਾ।

Continues below advertisement



ਮਾਣ ਨਾਲ ਕਹੋ ਅਸੀਂ ਭਾਰਤੀ ਹਾਂ- ਧੀਰੇਂਦਰ ਸ਼ਾਸਤਰੀ


ਉਨ੍ਹਾਂ ਕਿਹਾ ਕਿ ਭਲਕੇ ਲੋਕ ਵੱਖ-ਵੱਖ ਥਾਵਾਂ 'ਤੇ ਰਾਸ਼ਟਰੀ ਝੰਡਾ ਲਹਿਰਾਉਣਗੇ ਅਤੇ ਰਾਸ਼ਟਰੀ ਗੀਤ ਗਾਉਣਗੇ ਕਿਉਂਕਿ ਕੱਲ੍ਹ 15 ਅਗਸਤ ਹੈ। ਉਨ੍ਹਾਂ ਕਿਹਾ ਕਿ ਅਸੀਂ ਦੇਸ਼ ਵਾਸੀਆਂ ਨੂੰ ਇਹੀ ਕਹਿਣਾ ਹੈ ਕਿ ਭਾਰਤ ਉਦੋਂ ਤੱਕ ਵਿਸ਼ਵ ਗੁਰੂ ਨਹੀਂ ਬਣ ਸਕਦਾ ਜਦੋਂ ਤੱਕ ਉਨ੍ਹਾਂ ਦੀ ਜ਼ੁਬਾਨ ਅਤੇ ਜੀਵਨ ਵਿੱਚ ਇਹ ਗੱਲ ਨਹੀਂ ਰਚ ਜਾਂਦੀ ਕਿ ਅਸੀਂ ਮਾਣ ਨਾਲ ਕਹਿੰਦੇ ਹਾਂ ਕਿ ਅਸੀਂ ਭਾਰਤੀ ਹਾਂ।


ਸਾਰਿਆਂ ਨੂੰ ਵੰਦੇ ਮਾਤਰਮ ਕਹਿਣਾ ਚਾਹੀਦਾ


ਉਨ੍ਹਾਂ ਕਿਹਾ ਕਿ ਭਾਰਤ ਵਿੱਚ ਜਾਤੀ ਆਧਾਰ ’ਤੇ ਵੰਡੇ ਲੋਕ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਨਹੀਂ ਪਾ ਸਕਦੇ। ਉਨ੍ਹਾਂ ਅੱਗੇ ਕਿਹਾ ਕਿ ਸਾਰਿਆਂ ਨੂੰ ਵੰਦੇ ਮਾਤਰਮ ਕਹਿਣਾ ਚਾਹੀਦਾ ਹੈ ਅਤੇ ਜੋ ਨਹੀਂ ਬੋਲਦੇ ਉਨ੍ਹਾਂ ਨੂੰ ਹਜਮੋਲਾ ਖਾਣਾ ਚਾਹੀਦਾ ਹੈ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।