ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਐਮਐਸ ਧੋਨੀ ਨੇ ਸੋਮਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਵਿੱਚ 15 ਸਾਲ ਦਾ ਸਫ਼ਰ ਪੂਰਾ ਕਰ ਲਿਆ ਹੈ। 23 ਦਸੰਬਰ, 2004 ਨੂੰ ਧੋਨੀ ਨੇ ਆਪਣਾ ਪਹਿਲਾ ਮੈਚ ਬੰਗਲਾਦੇਸ਼ ਖਿਲਾਫ਼ ਖੇਡਿਆ ਸੀ। ਧੋਨੀ ਦੀ ਗਿਣਤੀ ਭਾਰਤ ਦੇ ਸਭ ਤੋਂ ਸਫ਼ਲ ਕਪਤਾਨਾਂ ਵਿੱਚ ਹੁੰਦੀ ਹੈ।


ਧੋਨੀ ਨੂੰ ਉਨ੍ਹਾਂ ਦੀ ਕਪਤਾਨੀ ਦੇ ਨਾਲ-ਨਾਲ ਉਨ੍ਹਾਂ ਦੇ ਪਾਵਰ ਹੈਲੀਕਾਟਰ ਸ਼ਾਟ ਲਈ ਵੀ ਜਾਣਿਆ ਜਾਂਦਾ ਹੈ। ਇਸ ਦੇ ਨਾਲ ਧੋਨੀ ਇੱਕ ਸਫ਼ਲ ਵਿਕਟ ਕੀਪਰ ਵੀ ਹਨ।

ਧੋਨੀ ਦੀ ਅਗਵਾਈ ਹੇਠ ਹੀ ਭਾਰਤੀ ਟੀਮ ਨੇ ਵਾਨਖੇੜੇ ਸਟੇਡੀਅਮ ਵਿੱਚ ਸ਼੍ਰੀਲੰਕਾ ਨੂੰ ਹਰਾ ਕੇ 28 ਸਾਲ ਬਆਦ ਵਿਸ਼ਵ ਕੱਪ ਜਿੱਤਿਆ ਸੀ। ਇਸ ਦੇ ਨਾਲ ਹੀ ਧੋਨੀ ਦੀ ਲੀਡਰਸ਼ਿਪ ਵਿੱਚ ਭਾਰਤੀ ਟੀਮ ਵਿਸ਼ਵ ਕੱਪ ਦੇ ਨਾਲ ਇੱਕ ਟੀ-20 ਵਿਸ਼ਵ ਕੱਪ ਤੇ ਚੈਂਪੀਅਨਜ਼ ਟਰਾਫੀ ਜਿੱਤੀ ਹੈ।

ਭਾਰਤੀ ਟੀਮ ਧੋਨੀ ਦੀ ਕਪਤਾਨੀ ਹੇਠ ਟੈਸਟ ਤੇ ਵਨਡੇ ਰੈਂਕਿੰਗ ਦੀ ਨੰਬਰ ਵਨ ਟੀਮ ਰਹਿ ਚੁੱਕੀ ਹੈ। ਧੋਨੀ ਨੇ 90 ਟੇਸਟ ਮੈਚਾਂ, 350 ਵਨਡੇ ਤੇ 98 ਅੰਤਰਰਾਸ਼ਟਰੀ ਮੈਚਾਂ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰ ਚੁੱਕੇ ਹਨ। ਅਜੇ ਵੀ ਉਨ੍ਹਾਂ ਅੰਦਰ ਜਬਰਦਸਤ ਬਾਕੀ ਹੈ। ਇਸ ਲਈ ਉਹ ਹਾਲੇ ਤੱਕ ਵੀ ਰਿਟਾਅਰ ਨਹੀਂ ਹੋਏ। ਹਾਲਾਂਕਿ ਪਿਛਲੇ ਕੁੱਝ ਸਮੇਂ ਤੋਂ ਉਹ ਮੈਦਾਨ ਤੋਂ ਦੂਰ ਜ਼ਰੂਰ ਹਨ।