ਖਾਸ ਕੰਪਨੀ ਦੀ ਦਵਾਈ ਲਿਖ-ਲਿਖ ਡਾਕਟਰ ਨੇ ਲਾਏ ਕੈਨੇਡਾ ਦੇ ਟੂਰ
ਏਬੀਪੀ ਸਾਂਝਾ
Updated at:
06 Oct 2018 01:11 PM (IST)
NEXT
PREV
ਚੰਡੀਗੜ੍ਹ: ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਦਵਾਈ ਲਿਖਣ ਬਦਲੇ ਹਵਾਈ ਟਿਕਟ ਲੈਣ ਦੇ ਇਲਜ਼ਾਮ ਵਿੱਚ ਪੀਜੀਆਈ ਰੋਹਤਕ ਦੇ ਨਿਰਦੇਸ਼ਕ ਡਾ. ਨਿਤਿਆਨੰਦ ਨੂੰ ਮੁਅੱਤਲ ਕਰ ਦਿੱਤਾ ਹੈ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਡਾ. ਨਿਤਿਆਨੰਦ ਨੇ ਕਿਸੇ ਨਿੱਜੀ ਕੰਪਨੀ ਨੂੰ ਫਾਇਦਾ ਦੇਣ ਲਈ ਬਾਹਰ ਤੋਂ ਦਵਾਈਆਂ ਲਿਖੀਆਂ ਤੇ ਮੰਗਵਾਈਆਂ ਸਨ। ਇਸ ਬਦਲੇ ਉਨ੍ਹਾਂ ਕੰਪਨੀ ਤੋਂ ਕੈਨੇਡਾ ਦੌਰੇ ਲਈ ਹਵਾਈ ਸਫ਼ਰ ਲਈ ਟਿਕਟਾਂ ਬੁੱਕ ਕਰਾਈਆਂ ਸਨ। ਮਾਮਲਾ 2013 ਦਾ ਹੈ ਜੋ ਹੁਣ ਸਿਹਤ ਮੰਤਰੀ ਤਕ ਪਹੁੰਚ ਗਿਆ ਹੈ।
ਸਿਹਤ ਮੰਤਰੀ ਨੇ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਡਿਪਾਰਟਮੈਂਟ ਦੇ ਏਸੀਐਸ ਅਮਿਤ ਝਾਅ ਨੂੰ ਇਸ ਮਾਮਲੇ ਦੀ ਜਾਂਚ ਸੌਂਪੀ ਹੈ। ਦਰਅਸਲ, ਸਿਹਤ ਵਿਭਾਗ ਵੱਲੋਂ ਸੂਬੇ ਦੇ ਸਾਰੇ ਹਸਪਤਾਲਾਂ ਵਿੱਚ ਸਿਰਫ WHO ਪ੍ਰਮਾਣਿਤ ਦਵਾਈਆਂ, ਉਹ ਵੀ ਸਰਕਾਰੀ ਵੇਅਰ ਹਾਊਸ ਤੋਂ ਲੈਣ ਦਾ ਪ੍ਰਬੰਧ ਹੈ, ਪਰ ਪੀਜੀਆਈ ਰੋਹਤਕ ਦੇ ਨਿਰਦੇਸ਼ਕ ਡਾ. ਨਿਤਿਆਨੰਦ ਕਿਸੇ ਨਿੱਜੀ ਕੰਪਨੀ ਨੂੰ ਫਾਇਦਾ ਪਹੁੰਚਾਉਣ ਲਈ ਬਾਹਰੋਂ ਦਵਾਈਆਂ ਮੰਗਵਾ ਰਹੇ ਸਨ।
ਸਿਹਤ ਮੰਤਰੀ ਤਕ ਪੁੱਜੇ ਦਸਤਾਵੇਜ਼ਾਂ ਵਿੱਚ ਡਾ. ਨਿਤਿਆਨੰਦ ਵੱਲੋਂ ਕੀਤੀਆਂ ਹਵਾਈ ਯਾਤਰਾਵਾਂ ਦਾ ਪੂਰਾ ਬਿਓਰਾ ਦਰਜ ਹੈ। ਦਸਤਾਵੇਜ਼ਾਂ ਮੁਤਾਬਕ ਡਾ. ਨਿਤਿਆਨੰਦ ਨੇ 2013 ਵਿੱਚ ਦਿੱਲੀ ਤੋਂ ਵੈਨਕੂਵਰ (ਕੈਨੇਡਾ) ਦੀ ਯਾਤਰਾ ਕੀਤੀ। ਉਨ੍ਹਾਂ ਪਹਿਲੀ ਜੂਨ, 2013 ਨੂੰ ਮਾਈਕ੍ਰੋ ਲੈਬ ਫਾਰਮਾ ਨੂੰ 18ਵੀਂ ਵਰਲਡ ਕਾਂਗਰਸ ਵਿੱਚ ਕੈਨੇਡਾ ਜਾਣ ਲਈ ਟਿਕਟ ਕਰਾਉਣ ਵਾਸਤੇ ਚਿੱਠੀ ਲਿਖੀ ਸੀ। ਇਸਤੋਂ ਬਾਅਦ ਉਨ੍ਹਾਂ 4 ਜੁਲਾਈ ਨੂੰ ਫਿਰ ਦਿੱਲੀ ਤੋਂ ਵੈਂਕੂਵਰ ਜਾਣ ਲਈ ਟਿਕਟ ਮੰਗਵਾਈ ਸੀ। ਵਾਪਸੀ ਲਈ 2 ਸਤੰਬਰ ਨੂੰ ਵੀ ਬੁਕਿੰਗ ਕਰਾਉਣ ਲਈ ਕਿਹਾ।
ਆਪਣੀ ਸਫ਼ਾਈ ਵਿੱਚ ਮੁਲਜ਼ਮ ਡਾ. ਨਿਤਿਆਨੰਦ ਨੇ ਕਿਹਾ ਕਿ ਕੁਝ ਲੋਕਾਂ ਨੇ ਉਨ੍ਹਾਂ ਨੂੰ ਬਦਨਾਮ ਕਰਨ ਲਈ ਸਾਜ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕਈ ਮਾਮਲਿਆਂ ਦੀ ਜਾਂਚ ਕੀਤੀ ਹੈ, ਜਿਸ ਵਿੱਚ ਕਈ ਡਾਕਟਰਾਂ ’ਤੇ ਕਾਰਵਾਈ ਤੈਅ ਹੈ, ਪਰ ਅਜੇ ਤਕ ਉਨ੍ਹਾਂ ਵਿਰੁੱਧ ਐਕਸ਼ਨ ਨਹੀਂ ਲਿਆ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ’ਤੇ ਲਾਏ ਗਏ ਸਾਰੇ ਇਲਜ਼ਾਮ ਬੇਬੁਨਿਆਦ ਹਨ।

- - - - - - - - - Advertisement - - - - - - - - -