DMK leader A Raja: ਡੀਐਮਕੇ ਸੰਸਦ ਏ ਰਾਜਾ ਨੇ ਮੰਗਲਵਾਰ ਨੂੰ ਇੱਕ ਵਾਰ ਫਿਰ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਤਾਮਿਲਨਾਡੂ ਕਦੇ ਵੀ ਭਾਜਪਾ ਦੀ ਜੈ ਸ਼੍ਰੀ ਰਾਮ ਅਤੇ ਭਾਰਤ ਮਾਤਾ ਦੀ ਵਿਚਾਰਧਾਰਾ ਨੂੰ ਨਹੀਂ ਅਪਣਾਏਗਾ। ਡੀਐਮਕੇ ਸਾਂਸਦ ਦੇ ਇਸ ਬਿਆਨ ਤੋਂ ਬਾਅਦ ਭਾਜਪਾ ਵੀ ਤੁਰੰਤ ਹਮਲਾਵਰ ਬਣ ਗਈ ਅਤੇ ਤਾਮਿਲਨਾਡੂ ਦੀ ਸੱਤਾਧਾਰੀ ਪਾਰਟੀ 'ਤੇ ਹਮਲਾ ਬੋਲਦਿਆਂ ਕਿਹਾ, 'ਡੀਐਮਕੇ ਧੜੇ ਵੱਲੋਂ ਨਫ਼ਰਤ ਭਰੇ ਭਾਸ਼ਣ ਜਾਰੀ ਹਨ'।



 






 


ਦੱਸ ਦਈਏ ਕਿ ਮਦੁਰੈ 'ਚ ਇਕ ਜਨਤਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ, ''ਉਨ੍ਹਾਂ (ਭਾਜਪਾ) ਦੇ ਸਪੱਸ਼ਟੀਕਰਨ ਦੇ ਆਧਾਰ 'ਤੇ ਤਾਮਿਲਨਾਡੂ ਰਾਮ ਜਾਂ ਭਾਰਤ ਮਾਤਾ ਨੂੰ ਸਵੀਕਾਰ ਨਹੀਂ ਕਰੇਗਾ''।


ਡੀਐਮਕੇ ਆਗੂ ਨੇ ਇਹ ਵੀ ਕਿਹਾ ਕਿ ‘ਭਾਰਤ ਇੱਕ ਦੇਸ਼ ਨਹੀਂ ਸਗੋਂ ਇੱਕ ਉਪ ਮਹਾਂਦੀਪ ਹੈ। ਇੱਕ ਦੇਸ਼ ਦਾ ਅਰਥ ਹੈ ਇੱਕ ਭਾਸ਼ਾ, ਇੱਕ ਪਰੰਪਰਾ ਅਤੇ ਇੱਕ ਸੱਭਿਆਚਾਰ। ਭਾਰਤ ਇੱਕ ਦੇਸ਼ ਨਹੀਂ ਸਗੋਂ ਇੱਕ ਉਪ ਮਹਾਂਦੀਪ ਹੈ। ਜੇਕਰ ਕੋਈ ਭਾਈਚਾਰਾ ਬੀਫ ਖਾਂਦਾ ਹੈ, ਤਾਂ ਇਸਨੂੰ ਸਵੀਕਾਰ ਕਰੋ। ਮਨੀਪੁਰ ਵਿੱਚ ਜੇਕਰ ਕੋਈ ਕੁੱਤੇ ਦਾ ਮਾਸ ਖਾਂਦਾ ਹੈ ਤਾਂ ਇਹ ਉਨ੍ਹਾਂ ਦੇ ਸੱਭਿਆਚਾਰ ਵਿੱਚ ਹੈ। ਤੁਹਾਡੀ ਸਮੱਸਿਆ ਕੀ ਹੈ? ਕੀ ਉਸਨੇ ਤੁਹਾਡੇ ਤੋਂ ਖਾਣਾ ਮੰਗਿਆ ਸੀ?" ਡੀਐਮਕੇ ਦੇ ਸੰਸਦ ਮੈਂਬਰ ਨੇ ਅੱਗੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ (ਲੋਕ ਸਭਾ) ਚੋਣਾਂ ਤੋਂ ਬਾਅਦ ਤਾਮਿਲਨਾਡੂ ਵਿੱਚ ਕੋਈ ਡੀਐਮਕੇ ਨਹੀਂ ਰਹੇਗੀ। ਉਨ੍ਹਾਂ ਅੱਗੇ ਕਿਹਾ, "ਜੇ ਚੋਣਾਂ ਤੋਂ ਬਾਅਦ ਕੋਈ ਡੀ.ਐਮ.ਕੇ. ਨਹੀਂ, ਭਾਰਤ ਵੀ ਨਹੀਂ ਰਹੇਗਾ।"


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।