DMK MP Dayanidhi Maran on Hindi Language: ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਡੀਐਮਕੇ ਦੇ ਸੰਸਦ ਮੈਂਬਰ ਡੀਐਨਵੀ ਸੇਂਥਿਲ ਕੁਮਾਰ ਨੇ ਉੱਤਰੀ ਭਾਰਤ ਦੇ ਸੂਬਿਆਂ ਨੂੰ ਗਊ ਮੂਤਰ ਵਾਲੇ ਰਾਜ ਦੱਸਿਆ ਸੀ। ਇਸੇ ਦੌਰਾਨ ਡੀਐਮਕੇ ਦੇ ਇੱਕ ਹੋਰ ਆਗੂ ਦਯਾਨਿਧੀ ਮਾਰਨ ਦੇ ਉੱਤਰ ਭਾਰਤੀਆਂ ਬਾਰੇ ਬੋਲ ਵੀ ਵਿਗੜਦੇ ਨਜ਼ਰ ਆ ਰਹੇ ਹਨ। ਮਾਰਨ ਨੇ ਹਿੰਦੀ ਬੈਲਟ ਰਾਜਾਂ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਲੋਕਾਂ ਬਾਰੇ ਵਿਵਾਦਿਤ ਬਿਆਨ ਦੇ ਕੇ ਇੱਕ ਵਾਰ ਫਿਰ ਸਿਆਸੀ ਬਹਿਸ ਦਾ ਮੁੱਦਾ ਚੁੱਕਿਆ ਹੈ।
ਡੀਐਮਕੇ ਦੇ ਸੰਸਦ ਮੈਂਬਰ ਦਯਾਨਿਧੀ ਮਾਰਨ ਨੇ ਕਿਹਾ ਕਿ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਲੋਕ ਜੋ ਸਿਰਫ਼ ਹਿੰਦੀ ਸਿੱਖਦੇ ਹਨ, ਉਹ ਉਸਾਰੀ ਦੇ ਕੰਮਾਂ ਲਈ ਤਾਮਿਲਨਾਡੂ ਚਲੇ ਜਾਂਦੇ ਹਨ। ਉਹ ਸੜਕਾਂ ਅਤੇ ਪਖਾਨੇ ਦੀ ਸਫ਼ਾਈ ਵਰਗੇ ਛੋਟੇ-ਮੋਟੇ ਕੰਮ ਕਰਦੇ ਹਨ।
ਐਮਕੇ ਸਟਾਲਿਨ ਨੇ ਪਹਿਲਾਂ ਵੀ ਡੀਐਮਕੇ ਨੇਤਾਵਾਂ ਨੂੰ ਦਿੱਤੇ ਨਿਰਦੇਸ਼
ਮਾਰਨ ਨੇ ਇਹ ਉਦਾਹਰਣ ਸਿਰਫ ਇਸ ਲਈ ਦਿੱਤੀ ਕਿਉਂਕਿ ਇਹ ਹਿੰਦੀ ਸਿੱਖਣ ਦੇ ਨਤੀਜਿਆਂ ਨੂੰ ਦਰਸਾਉਂਦੀ ਹੈ। ਡੀਐਮਕੇ ਸੁਪਰੀਮੋ ਐਮਕੇ ਸਟਾਲਿਨ ਦੀਆਂ ਹਦਾਇਤਾਂ ਦੇ ਬਾਵਜੂਦ ਅਜਿਹਾ ਬਿਆਨ ਇੱਕ ਵਾਰ ਫਿਰ ਉੱਤਰੀ ਭਾਰਤ ਅਤੇ ਦੱਖਣੀ ਭਾਰਤ ਦਰਮਿਆਨ ਭਾਸ਼ਾਈ ਮੁੱਦੇ ਨੂੰ ਭਖਾ ਸਕਦਾ ਹੈ।
ਭਾਜਪਾ ਆਗੂ ਨਿਤੀਸ਼ ਕੁਮਾਰ ਦੀ ਪੁੱਛ ਰਹੇ ਰਾਏ
ਭਾਜਪਾ ਆਗੂ ਦਯਾਨਿਧੀ ਮਾਰਨ ਦੇ ਇਸ ਵਿਵਾਦਿਤ ਬਿਆਨ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਕਲਿੱਪ ਨੂੰ ਵੱਡੇ ਪੱਧਰ 'ਤੇ ਸ਼ੇਅਰ ਕਰ ਰਹੇ ਹਨ। ਇਸ ਵੀਡੀਓ ਨੂੰ ਲੈ ਕੇ ਭਾਜਪਾ ਆਗੂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਤੋਂ ਇਸ 'ਤੇ ਉਨ੍ਹਾਂ ਦੀ ਰਾਏ ਪੁੱਛ ਰਹੇ ਹਨ।
ਇਹ ਵੀ ਪੜ੍ਹੋ: Rajya Sabha Election: ਦਿੱਲੀ ਦੀਆਂ 3 ਅਤੇ ਸਿੱਕਮ ਦੀ 1 ਰਾਜ ਸਭਾ ਸੀਟ ਲਈ ਚੋਣਾਂ ਦਾ ਸ਼ਡਿਊਲ ਜਾਰੀ, ਦੇਖੋ
ਸ਼ਹਿਜ਼ਾਦ ਪੂਨਾਵਾਲਾ ਨੇ ਸੇਂਥਿਲ ਕੁਮਾਰ ਅਤੇ ਰੇਵੰਤ ਰੈਡੀ ਦੇ ਬਿਆਨ ਕਰਵਾਏ ਯਾਦ
ਭਾਜਪਾ ਦੇ ਰਾਸ਼ਟਰੀ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਇਸ ਮੁੱਦੇ ਨੂੰ ਡੀਐਮਕੇ ਦੇ ਸੰਸਦ ਮੈਂਬਰ ਸੇਂਥਿਲ ਕੁਮਾਰ ਦੀਆਂ ਉੱਤਰੀ ਭਾਰਤੀ ਰਾਜਾਂ ਬਾਰੇ ਇਤਰਾਜ਼ਯੋਗ ਟਿੱਪਣੀਆਂ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈਡੀ ਦੀਆਂ ਟਿੱਪਣੀਆਂ (ਜਦੋਂ ਉਹ ਮੁੱਖ ਮੰਤਰੀ ਨਹੀਂ ਸਨ) ਨਾਲ ਜੋੜ ਕੇ ਇਸ ਮੁੱਦੇ ਨੂੰ ਭਖਾ ਦਿੱਤਾ ਹੈ। ਰੇਵੰਤ ਰੈਡੀ ਨੇ ਕਿਹਾ ਸੀ ਕਿ ਤੇਲੰਗਾਨਾ ਦਾ ਡੀਐਨਏ ਬਿਹਾਰ ਦੇ ਡੀਐਨਏ ਨਾਲੋਂ ਬਿਹਤਰ ਹੈ। ਇਸ ਦੇ ਨਾਲ ਹੀ ਅਜਿਹਾ ਤਾਜ਼ਾ ਬਿਆਨ ਦੇ ਕੇ ਡੀਐਮਕੇ ਨੇਤਾ ਦਯਾਨਿਧੀ ਮਾਰਨ ਨੇ ਉੱਤਰ-ਦੱਖਣੀ ਬਹਿਸ ਦੇ ਕੁਝ ਹਲੇ ਹੋਏ ਮੁੱਦੇ ਨੂੰ ਫਿਰ ਤੋਂ ਜਗਾਇਆ ਹੈ।