ਨਵੀਂ ਦਿੱਲੀ: ਕੋਰੋਨਾ ਕਾਲ 'ਚ ਉਡਾਣ ਭਰਨ 'ਤੇ ਪਾਬੰਦੀਆਂ ਦੇ ਵਿਚਕਾਰ ਸਰਕਾਰ ਨੇ ਘਰੇਲੂ ਏਅਰਲਾਈਨਾਂ ਲਈ ਰਾਹਤ ਦਾ ਐਲਾਨ ਕੀਤਾ ਹੈ। ਹੁਣ ਘਰੇਲੂ ਏਅਰਲਾਈਨਾਂ ਨੂੰ ਘਰੇਲੂ ਮਾਰਗਾਂ 'ਤੇ 60 ਪ੍ਰਤੀਸ਼ਤ ਤੱਕ ਉਡਾਣਾਂ ਸ਼ੁਰੂ ਕਰਨ ਲਈ ਹਰੀ ਝੰਡੀ ਮਿਲ ਗਈ ਹੈ। ਦਰਅਸਲ ਇਨ੍ਹਾਂ ਕੰਪਨੀਆਂ 'ਤੇ ਕੋਰੋਨਾਵਾਇਰਸ ਸੰਕਰਮਣ ਕਾਰਨ ਯਾਤਰਾ 'ਤੇ ਪਾਬੰਦੀ ਹੋਣ ਕਰਕੇ ਮਾੜਾ ਪ੍ਰਭਾਵ ਪਾਇਆ।

ਦੱਸ ਦਈਏ ਕਿ ਇਸ ਤੋਂ ਪਹਿਲਾਂ 26 ਜੂਨ ਨੂੰ ਨਾਗਰਿਕ ਹਵਾਬਾਜ਼ੀ ਮੰਤਰਾਲੇ ਨੇ 45 ਫੀਸਦ ਉਡਾਣਾਂ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਸੀ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ 25 ਮਈ ਤੋਂ ਘਰੇਲੂ ਉਡਾਣਾਂ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਸੀ। ਹਾਲਾਂਕਿ, ਉਸ ਸਮੇਂ ਸਿਰਫ 33 ਪ੍ਰਤੀਸ਼ਤ ਘਰੇਲੂ ਉਡਾਣਾਂ ਨੂੰ ਸੰਚਾਲਨ ਦੀ ਪ੍ਰਮਿਸ਼ਨ ਸੀ।

ਹੁਣ ਬੁੱਧਵਾਰ ਨੂੰ ਮੰਤਰਾਲੇ ਨੇ 26 ਜੂਨ ਦੇ ਆਪਣੇ ਪਿਛਲੇ ਆਦੇਸ਼ ਵਿੱਚ ਸੋਧ ਕਰਦਿਆਂ ਕਿਹਾ ਕਿ 45 ਪ੍ਰਤੀਸ਼ਤ ਦੀ ਬਜਾਏ 60% ਉਡਾਣਾਂ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। 25 ਮਈ ਤੋਂ ਦੇਸ਼ ਵਿਚ ਘਰੇਲੂ ਉਡਾਣਾਂ ਦੁਬਾਰਾ ਸ਼ੁਰੂ ਹੋਣ ਤੋਂ ਬਾਅਦ ਔਕਯੂਪੈਂਸੀ ਰੇਟ ਸਿਰਫ 50-60 ਪ੍ਰਤੀਸ਼ਤ ਹੈ।

ਇਸ ਤੋਂ ਪਹਿਲਾਂ ਨਾਗਰਿਕ ਹਵਾਬਾਜ਼ੀ ਮੰਤਰਾਲੇ ਨੇ ਘਰੇਲੂ ਉਡਾਣਾਂ 'ਤੇ ਪ੍ਰੀ-ਪੈਕਡ, ਸਨੈਕਸ, ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੀ ਸੇਵਾ ਕਰਨ ਦੀ ਇਜਾਜ਼ਤ ਦਿੱਤੀ ਸੀ। ਅੰਤਰਰਾਸ਼ਟਰੀ ਉਡਾਣਾਂ ਨੂੰ ਵੀ ਗਰਮ ਭੋਜਨ ਤਿਆਰ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸਦੇ ਨਾਲ ਹੀ ਮਾਸਕ ਲਾਜ਼ਮੀ ਕੀਤੇ ਗਏ ਹਨ। ਜੇਕਰ ਕੋਈ ਯਾਤਰੀ ਮਾਸਕ ਪਹਿਨਣ ਤੋਂ ਇਨਕਾਰ ਕਰਦਾ ਹੈ, ਤਾਂ ਉਸ ਨੂੰ ਬਲੈਕਲਿਸਟ ਕੀਤਾ ਜਾ ਸਕਦਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904