US President Donald Trump Adressed Congress: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ ਵਾਪਸੀ ਤੋਂ ਬਾਅਦ ਪਹਿਲੀ ਵਾਰ ਕਾਂਗਰਸ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਆਪਣੇ ਦੂਜੇ ਕਾਰਜਕਾਲ ਦੇ ਪੂਰੇ ਯੋਜਨਾ ਦੀ ਇੱਕ ਝਲਕ ਪੇਸ਼ ਕੀਤੀ। ਰਾਸ਼ਟਰਪਤੀ ਟਰੰਪ ਨੇ ਅਮਰੀਕੀ ਨਾਗਰਿਕਾਂ ਲਈ ਅਰਥਵਿਵਸਥਾ, ਸੁਰੱਖਿਆ ਅਤੇ ਗਲੋਬਲ ਸਹਿਯੋਗ ਨੂੰ ਮਜ਼ਬੂਤ ਬਣਾਉਣ ਦੀ ਵਚਨਬੱਧਤਾ ਜਤਾਈ। ਉਨ੍ਹਾਂ ਨੇ ਆਪਣੇ ਦੂਜੇ ਕਾਰਜਕਾਲ ਦੀਆਂ ਮੁੱਖ ਤਰਜੀਹਾਂ ਉਜਾਗਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਮਰੀਕਾ ਦੀ ਸੁਰੱਖਿਆ ਅਤੇ ਆਰਥਿਕ ਤਰੱਕੀ ਨੂੰ ਸਭ ਤੋਂ ਵੱਡੀ ਤਰਜੀਹ ਦੇਵੇਗੀ।
ਘਰੇਲੂ ਅਤੇ ਵਿਦੇਸ਼ ਨੀਤੀ 'ਚ ਬਦਲਾਅ
ਰਾਸ਼ਟਰਪਤੀ ਟਰੰਪ ਨੇ ਪਿਛਲੇ ਕੁਝ ਹਫ਼ਤਿਆਂ ਦੌਰਾਨ ਚੁੱਕੇ ਗਏ ਕਦਮਾਂ ਬਾਰੇ ਉਲੇਖ ਕੀਤਾ, ਜਿਨ੍ਹਾਂ 'ਚ ਅਰਥਵਿਵਸਥਾ ਸੁਧਾਰ, ਸਿਹਤ ਪ੍ਰਣਾਲੀ 'ਚ ਬਦਲਾਅ ਅਤੇ ਅੰਤਰਰਾਸ਼ਟਰੀ ਵਪਾਰ ਸੰਬੰਧਾਂ 'ਤੇ ਜ਼ੋਰ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਕੀਤੇ ਗਏ ਸੁਧਾਰ ਨਾ ਸਿਰਫ਼ ਅਮਰੀਕੀ ਨਾਗਰਿਕਾਂ ਦੀ ਜ਼ਿੰਦਗੀ ਦੇ ਮਿਆਰ ਨੂੰ ਉੱਚਾ ਕਰਨਗੇ, ਸਗੋਂ ਅਮਰੀਕਾ ਦੀ ਵਿਸ਼ਵ ਪੱਧਰੀ ਨੇਤ੍ਰਤਵ ਦੀ ਭੂਮਿਕਾ ਨੂੰ ਵੀ ਮਜ਼ਬੂਤ ਕਰਨਗੇ।
ਕਾਂਗਰਸ ਨੂੰ ਸੰਦੇਸ਼
ਟਰੰਪ ਨੇ ਕਾਂਗਰਸ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੀਆਂ ਨੀਤੀਆਂ ਦਾ ਸਮਰਥਨ ਕਰੇ ਅਤੇ ਅਮਰੀਕਾ ਨੂੰ ਇਕ ਮਜ਼ਬੂਤ ਅਤੇ ਖੁਸ਼ਹਾਲ ਦੇਸ਼ ਬਣਾਉਣ ਵਿੱਚ ਉਨ੍ਹਾਂ ਦੀ ਮਦਦ ਕਰੇ। ਉਨ੍ਹਾਂ ਨੇ ਕਿਹਾ, "ਇਹ ਸਮਾਂ ਹੈ ਜਦੋਂ ਅਸੀਂ ਇਕਜੁੱਟ ਹੋਕੇ ਦੇਸ਼ ਦੇ ਹਿੱਤ ਵਿਚ ਕੰਮ ਕਰੀਏ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਬਿਹਤਰ ਭਵਿੱਖ ਨੂੰ ਯਕੀਨੀ ਬਣਾਈਏ।"
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੀ ਕਿਹਾ?
- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ "ਅਮਰੀਕੀ ਸੁਫ਼ਨਾ ਅਜੇ ਹੈ।" ਉਨ੍ਹਾਂ ਨੇ ਰਿਪਬਲਿਕਨ ਪਾਰਟੀ ਦੀ ਜਿੱਤ ਦੀ ਸਲਾਹਣਾ ਕਰਦਿਆਂ ਕਿਹਾ ਕਿ ਇਹ ਐਸਾ ਜਨਮਤ ਹੈ ਜੋ ਕਈ ਦਹਾਕਿਆਂ ਵਿੱਚ ਨਹੀਂ ਦੇਖਿਆ ਗਿਆ।
- ਕਾਂਗਰਸ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਐਲਾਨ ਕੀਤਾ ਕਿ ਹੁਣ ਅਮਰੀਕਾ ਵਿੱਚ ਸਿਰਫ਼ ਦੋ ਲਿੰਗ ਹੋਣਗੇ - ਪੁਰਸ਼ ਅਤੇ ਮਹਿਲਾ। ਉਨ੍ਹਾਂ ਨੇ ਪੁਰਸ਼ਾਂ ਨੂੰ ਮਹਿਲਾਵਾਂ ਦੇ ਖੇਡਾਂ 'ਚ ਹਿੱਸਾ ਲੈਣ 'ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ।
- ਟਰੰਪ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਫ੍ਰੀ ਸਪੀਚ ਨੂੰ ਵਧਾਊਣ ਦੀ ਕੋਸ਼ਿਸ਼ ਕੀਤੀ ਹੈ ਅਤੇ ਅੰਗਰੇਜ਼ੀ ਭਾਸ਼ਾ ਨੂੰ ਅਮਰੀਕਾ ਦੀ ਇੱਕੋ-ਇੱਕ ਅਧਿਕਾਰਕ ਭਾਸ਼ਾ ਘੋਸ਼ਿਤ ਕਰ ਦਿੱਤਾ ਹੈ।
- ਟਰੰਪ ਨੇ ਐਲਾਨ ਕੀਤਾ ਕਿ ਗਲਫ ਆਫ ਮੈਕਸੀਕੋ ਦਾ ਨਾਂ ਬਦਲ ਕੇ ਹੁਣ ਗਲਫ ਆਫ ਅਮਰੀਕਾ ਰੱਖਿਆ ਜਾ ਰਿਹਾ ਹੈ।
- ਰਾਸ਼ਟਰਪਤੀ ਟਰੰਪ ਨੇ ਹੋਰ ਇੱਕ ਮਹੱਤਵਪੂਰਨ ਕਦਮ ਦਾ ਐਲਾਨ ਕਰਦਿਆਂ ਕਿਹਾ ਕਿ "ਹਰ ਇੱਕ ਨਵੇਂ ਫੈਸਲੇ ਦੇ ਨਾਲ ਅਸੀਂ ਪੁਰਾਣੇ 100 ਫੈਸਲੇ ਰੱਦ ਕਰਾਂਗੇ।"
- ਟਰੰਪ ਨੇ ਬਾਈਡਨ ਸਰਕਾਰ ਦੀਆਂ ਉਨ੍ਹਾਂ ਨੀਤੀਆਂ ਨੂੰ ਰੱਦ ਕਰਨ ਦੀ ਗੱਲ ਕੀਤੀ, ਜੋ ਉਨ੍ਹਾਂ ਮੁਤਾਬਕ ਦੇਸ਼ ਲਈ ਲਾਭਦਾਇਕ ਨਹੀਂ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ 43 ਦਿਨਾਂ ਵਿੱਚ ਉਹ ਕਰਕੇ ਵਿਖਾਇਆ, ਜੋ ਪਿਛਲੀ ਸਰਕਾਰ ਚਾਰ ਸਾਲਾਂ 'ਚ ਨਹੀਂ ਕਰ ਸਕੀ।
- ਟਰੰਪ ਨੇ ਗਰਵ ਨਾਲ ਕਿਹਾ, "ਅਮਰੀਕਾ ਵਾਪਸ ਆ ਗਿਆ ਹੈ।" ਹੁਣ ਅਮਰੀਕਾ ਦੀ ਸ਼ਾਨ, ਰੂਹ ਅਤੇ ਵਿਸ਼ਵਾਸ ਮੁੜ ਵਾਪਸ ਆ ਗਿਆ ਹੈ।
- ਉਨ੍ਹਾਂ ਦੱਸਿਆ ਕਿ DOGE ਨੇ ਇਸ 'ਚ ਸ਼ਾਨਦਾਰ ਕੰਮ ਕੀਤਾ ਹੈ ਅਤੇ ਉਨ੍ਹਾਂ ਦੀ ਸਰਕਾਰ ਨੇ ਕਈ ਬੇਤੁਕੀਆਂ ਨੀਤੀਆਂ ਨੂੰ ਖਤਮ ਕਰ ਦਿੱਤਾ ਹੈ।
- ਟਰੰਪ ਦੇ ਸੰਬੋਧਨ ਤੋਂ ਬਾਅਦ ਡੈਮੋਕ੍ਰੇਟਿਕ ਪਾਰਟੀ ਨੇ ਰਾਸ਼ਟਰਪਤੀ ਨੂੰ ਕਾਊਂਟਰ ਕਰਨ ਲਈ ਸੀਨੇਟਰ ਐਲਿਸਾ ਸਲੌਟਕਿਨ ਨੂੰ ਨਾਮਜ਼ਦ ਕੀਤਾ ਹੈ।
- ਟਰੰਪ ਨੇ ਐਲਾਨ ਕੀਤਾ ਹੈ ਕਿ ਉਹ ਭਾਰਤ ਅਤੇ ਚੀਨ ਖਿਲਾਫ਼ 2 ਅਪ੍ਰੈਲ ਤੋਂ ਰਿਸੀਪਰੋਕਲ ਟੈਰੀਫ ਲਗਾਉਣਗੇ। ਇਸ ਤੋਂ ਪਹਿਲਾਂ ਅਮਰੀਕਾ ਕੈਨੇਡਾ ਅਤੇ ਮੈਕਸੀਕੋ 'ਤੇ ਵੀ ਟੈਰੀਫ ਲਗਾ ਚੁੱਕਾ ਹੈ।
- ਟਰੰਪ ਨੇ ਕਿਹਾ, "ਕੈਨੇਡਾ, ਮੈਕਸੀਕੋ, ਭਾਰਤ ਅਤੇ ਦੱਖਣੀ ਕੋਰੀਆ ਬਹੁਤ ਟੈਕਸ ਲਗਾਉਂਦੇ ਹਨ। 2 ਅਪ੍ਰੈਲ ਤੋਂ ਅਸੀਂ ਵੀ ਉਨ੍ਹਾਂ 'ਤੇ ਉਤਨਾ ਹੀ ਟੈਕਸ ਲਗਾਵਾਂਗੇ ਜਿੰਨਾ ਉਹ ਸਾਡੇ ਉੱਤੇ ਲਗਾਉਂਦੇ ਹਨ।