ਪੜਚੋਲ ਕਰੋ

Double Murder: ਵੱਡੀ ਵਾਰਦਾਤ, ਮਸ਼ਹੂਰ ਕਾਰੋਬਾਰੀ ਪਿਓ-ਪੁੱਤ ਦਾ ਸ਼ਰੇਆਮ ਕਤਲ! ਬਦਮਾਸ਼ਾਂ ਨੇ ਅੰਨ੍ਹੇਵਾਹ ਚਲਾਈਆਂ ਗੋਲੀਆਂ; ਪੁਲਿਸ ਫ਼ੋਰਸ ਨੇ ਘੇਰਿਆ ਇਲਾਕਾ... 

Double Murder: ਇੱਕ ਬੇਹੱਦ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਲੋਕਾਂ ਵਿਚਾਲੇ ਦਹਿਸ਼ਤ ਫੈਲਾ ਦਿੱਤੀ ਹੈ। ਦਰਅਸਲ, ਲੋਕਾਂ ਵਿਚਾਲੇ ਉਸ ਸਮੇਂ ਹਾਹਾਕਾਰ ਮੱਚ ਗਿਆ, ਜਦੋਂ ਕੁਝ ਬਦਮਾਸ਼ਾਂ ਵੱਲੋਂ ਕਾਰੋਬਾਰੀ ਅਤੇ ਉਸਦੇ ਪੁੱਤਰ...

Double Murder: ਇੱਕ ਬੇਹੱਦ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਲੋਕਾਂ ਵਿਚਾਲੇ ਦਹਿਸ਼ਤ ਫੈਲਾ ਦਿੱਤੀ ਹੈ। ਦਰਅਸਲ, ਲੋਕਾਂ ਵਿਚਾਲੇ ਉਸ ਸਮੇਂ ਹਾਹਾਕਾਰ ਮੱਚ ਗਿਆ, ਜਦੋਂ ਕੁਝ ਬਦਮਾਸ਼ਾਂ ਵੱਲੋਂ ਕਾਰੋਬਾਰੀ ਅਤੇ ਉਸਦੇ ਪੁੱਤਰ ਉੱਪਰ ਅੰਨ੍ਹੇਵਾਹ ਗੋਲੀਆਂ ਚਲਾ ਕਤਲ ਕਰ ਦਿੱਤਾ ਗਿਆ। ਦਰਅਸਲ,ਉੱਤਰ ਪ੍ਰਦੇਸ਼ ਦੇ ਬਾਗਪਤ ਦੇ ਕਸਬੇ ਬੜੌਤ 'ਚ ਮੰਗਲਵਾਰ ਸ਼ਾਮ ਨੂੰ ਹਥਿਆਰਬੰਦ ਅਪਰਾਧੀਆਂ ਨੇ ਇੱਕ ਟੈਂਟ ਕਾਰੋਬਾਰੀ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ। ਫਾਇਰਿੰਗ ਕਰਦੇ ਹੋਏ ਬਦਮਾਸ਼ਾਂ ਨੇ ਸੋਹਨਲਾਲ (60) ਅਤੇ ਉਸ ਦੇ ਇਕਲੌਤੇ ਪੁੱਤਰ ਵਿਕਾਸ (28) ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਗੋਲੀ ਲੱਗਣ ਕਾਰਨ ਮੋਟਰਸਾਈਕਲ ਸਵਾਰ ਰਾਹਗੀਤ ਬਤੌੜ ਵਾਸੀ ਰੋਹਿਤ ਵੀ ਜ਼ਖ਼ਮੀ ਹੋ ਗਿਆ।

ਬੇਟੇ ਵਿਕਾਸ ਨਾਲ ਦੁਕਾਨ 'ਚ ਬੈਠਾ ਸੀ ਕਾਰੋਬਾਰੀ

ਪੁਲਿਸ ਸੂਤਰਾਂ ਨੇ ਦੱਸਿਆ ਕਿ ਹਿਸਟਰੀਸ਼ੀਟਰ ਵਰੁਣ ਲੁਹਾਰੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ 10 ਸਾਲ ਪਹਿਲਾਂ ਆਪਣੇ ਭਰਾ ਕਪਿਲ ਦੇ ਕਤਲ ਦੀ ਰੰਜਿਸ਼ ਕਾਰਨ ਇਸ ਅਪਰਾਧ ਨੂੰ ਅੰਜਾਮ ਦਿੱਤਾ। ਰਾਹਗੀਰਾਂ ਨੇ ਵਰੁਣ ਲੁਹਾਰੀ ਨੂੰ ਫੜ ਲਿਆ ਅਤੇ ਉਸ ਦੀ ਕੁੱਟਮਾਰ ਕਰ ਦਿੱਤੀ। ਮੇਰਠ ਮੈਡੀਕਲ ਸੈਂਟਰ ਲਿਜਾਂਦੇ ਸਮੇਂ ਵਰੁਣ ਦੀ ਵੀ ਮੌਤ ਹੋ ਗਈ। ਪੁਲਿਸ ਅਨੁਸਾਰ, ਬੜੌਤ 'ਚ ਦਿੱਲੀ ਬੱਸ ਸਟੈਂਡ ਦੇ ਨੇੜੇ ਰਹਿਣ ਵਾਲੇ ਕਾਰੋਬਾਰੀ ਸੋਹਨਲਾਲ ਦੀ ਆਪਣੇ ਘਰ ਦੇ ਬਾਹਰ ਇੱਕ ਟੈਂਟ ਅਤੇ ਮਿਠਾਈਆਂ (confectionery) ਦੀ ਦੁਕਾਨ ਹੈ।

ਬੇਟੇ ਉੱਪਰ ਵੀ ਚੱਲੀਆਂ ਗੋਲੀਆਂ

ਇਸ ਦੌਰਾਨ ਮੰਗਲਵਾਰ ਸ਼ਾਮ ਟੈਂਟ ਵਪਾਰੀ ਸੋਹਨਲਾਲ ਆਪਣੇ ਬੇਟੇ ਵਿਕਾਸ ਨਾਲ ਦੁਕਾਨ 'ਚ ਬੈਠੇ ਸਨ। ਸ਼ਾਮ ਕਰੀਬ 6 ਵਜੇ 2 ਮੋਟਰਸਾਈਕਲਾਂ 'ਤੇ 5 ਤੋਂ 6 ਬਦਮਾਸ਼ ਆਏ ਅਤੇ ਦੁਕਾਨ 'ਚ ਵੜ ਕੇ ਸੋਹਨਲਾਲ ਨੂੰ ਕਈ ਗੋਲੀਆਂ ਮਾਰ ਦਿੱਤੀਆਂ, ਜਿਸ ਨਾਲ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਦਾ ਬੇਟਾ ਵਿਕਾਸ ਬਚਾਅ ਲਈ ਦੁਕਾਨ ਤੋਂ ਨਿਕਲਿਆ ਤਾਂ ਉਸ ਨੂੰ ਵੀ ਗੋਲੀ ਮਾਰ ਦਿੱਤੀ। ਗੋਲੀਆਂ ਦੀ ਆਵਾਜ਼ ਸੁਣ ਕੇ ਨੇੜੇ-ਤੇੜਏ ਦੇ ਵਪਾਰੀ ਆਏ ਅਤੇ ਦੌੜਦੇ ਹੋਏ ਬਦਮਾਸ਼ਾਂ ਨਾਲ ਕੁੱਟਮਾਰ ਕੀਤੀ। ਉਨ੍ਹਾਂ ਦੇ ਪਿਸਤੌਲ ਅਤੇ ਰਿਵਾਲਵਰ ਖੋਹ ਲਏ। ਇਸ ਵਿਚ ਗੋਲੀਆਂ ਚਲਾਉਣ ਵਾਲਾ ਵਰੁਣ ਡਿੱਗ ਗਿਆ ਅਤੇ ਲੋਕਾਂ ਨੇ ਉਸ ਦੀ ਕੁੱਟਮਾਰ ਕਰ ਦਿੱਤੀ, ਜਿਸ ਨੂੰ ਮੇਰਠ ਮੈਡੀਕਲ ਕਾਲਜ ਪਹੁੰਚਣ ਤੋਂ ਬਾਅਦ ਡਾਕਟਰਾਂ ਨੇ ਮ੍ਰਿਤਕ ਐਲਾਨ ਐਲਾਨ ਦਿੱਤਾ। 

ਵਪਾਰੀ ਸੋਹਨਲਾਲ ਦੇ ਭਰਾ ਰਾਜੇਸ਼ ਨੇ ਵਰੁਣ ਲੁਹਾਰੀ, ਉਸ ਦੇ ਭਰਾ ਤਰੁਣ, ਪਿਤਾ ਬਾਬੂਰਾਮ, ਸਾਥੀ ਮੋਂਟੀ ਅਤੇ ਗੋਲੂ ਨੂੰ ਨਾਮਜ਼ਦ ਕਰਦੇ ਹੋਏ ਮੁਕੱਦਮਾ ਰਜਿਸਟਰਡ ਕਰਵਾਇਆ ਹੈ। ਘਟਨਾ ਤੋਂ ਬਾਅਦ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਹਾਦਸੇ ਵਾਲੀ ਜਗ੍ਹਾ ਦਾ ਨਿਰੀਖਣ ਕੀਤਾ ਅਤੇ ਪੁਲਿਸ ਅਧਿਕਾਰੀਆਂ ਨੂੰ ਜ਼ਰੂਰੀ ਨਿਰਦੇਸ਼ ਜਾਰੀ ਕੀਤੇ। ਪੁਲਿਸ ਸੁਪਰਡੈਂਟ ਸੂਰਜ ਕੁਮਾਰ ਰਾਏ ਨੇ ਦੱਸਿਆ ਕਿ ਬਦਮਾਸ਼ਾਂ ਨੂੰ ਫੜਨ ਲਈ ਬੜੌਤ ਥਾਣੇ ਦੀਆਂ ਤਿੰਨ, ਬਾਗਪਤ, ਬਿਨੌਲੀ, ਰਮਾਲਾ, ਦੋਘਟ, ਛਪਰੌਲੀ ਥਾਣੇ ਦੀਆਂ ਟੀਮਾਂ ਨੂੰ ਲਗਾਇਆ ਗਿਆ ਹੈ। ਦੂਜੇ ਪਾਸੇ ਬੁੱਧਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਗਮਗੀਨ ਮਾਹੌਲ 'ਚ ਦੋਵਾਂ ਲਾਸ਼ਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ। ਸੁਰੱਖਿਆ ਦੀ ਦ੍ਰਿਸ਼ਟੀ ਨਾਲ ਕਸਬੇ 'ਚ ਪੁਲਿਸ ਫ਼ੋਰਸ ਤਾਇਨਾਤ ਕੀਤੀ ਗਈ ਹੈ।

Advertisement

ਟਾਪ ਹੈਡਲਾਈਨ

ਭੁੱਖ ਹੜਤਾਲ 'ਤੇ ਬੈਠੇ ਸੋਨਮ ਵਾਂਗਚੁੱਕ ਨੂੰ 21ਵੇਂ ਦਿਨ ਪੁਲਿਸ ਨੇ ਹਟਾਇਆ, ਜੰਤਰ-ਮੰਤਰ ਤੋਂ ਲੈ ਗਈ ਹਸਪਤਾਲ
ਭੁੱਖ ਹੜਤਾਲ 'ਤੇ ਬੈਠੇ ਸੋਨਮ ਵਾਂਗਚੁੱਕ ਨੂੰ 21ਵੇਂ ਦਿਨ ਪੁਲਿਸ ਨੇ ਹਟਾਇਆ, ਜੰਤਰ-ਮੰਤਰ ਤੋਂ ਲੈ ਗਈ ਹਸਪਤਾਲ
Sonam Wangchuk Hunger Strike: ਸੋਨਮ ਵਾਂਗਚੁਕ ਸੰਸਦ ਮੈਂਬਰ ਨਹੀਂ ਹੈ, ਤਾਂ ਉਹ ਸਿੱਖਿਆ ਮੰਤਰੀ ਕਿਵੇਂ ਬਣ ਸਕਦੀ ਹੈ? ਕੇਜਰੀਵਾਲ ਦੀ ਅਪੀਲ ਕਿੰਨੀ ਮਜ਼ਬੂਤ ​​ਹੈ?
Sonam Wangchuk Hunger Strike: ਸੋਨਮ ਵਾਂਗਚੁਕ ਸੰਸਦ ਮੈਂਬਰ ਨਹੀਂ ਹੈ, ਤਾਂ ਉਹ ਸਿੱਖਿਆ ਮੰਤਰੀ ਕਿਵੇਂ ਬਣ ਸਕਦੀ ਹੈ? ਕੇਜਰੀਵਾਲ ਦੀ ਅਪੀਲ ਕਿੰਨੀ ਮਜ਼ਬੂਤ ​​ਹੈ?
ਸੋਨਮ ਵਾਂਗਚੂਕ ਦਾ ਨਵਾਂ ਵੀਡੀਓ ਆਇਆ ਸਾਹਮਣੇ, ਕਿਹਾ- ਮੈਂ 20 ਜੁਲਾਈ ਤੱਕ ਜਿਉਂਦਾ ਰਹਾਂਗਾ, ਉਸ ਤੋਂ ਬਾਅਦ ਭੂਤ ਬਣ ਕੇ...
ਸੋਨਮ ਵਾਂਗਚੂਕ ਦਾ ਨਵਾਂ ਵੀਡੀਓ ਆਇਆ ਸਾਹਮਣੇ, ਕਿਹਾ- ਮੈਂ 20 ਜੁਲਾਈ ਤੱਕ ਜਿਉਂਦਾ ਰਹਾਂਗਾ, ਉਸ ਤੋਂ ਬਾਅਦ ਭੂਤ ਬਣ ਕੇ...
IndiGo Flight Bomb Threat : ਬੈਂਗਲੁਰੂ ਤੋਂ ਅਹਿਮਦਾਬਾਦ ਜਾਣ ਵਾਲੀ ਇੰਡੀਗੋ ਦੀ ਫਲਾਈਟ ’ਚ ਮਿਲਿਆ ਧਮਕੀ ਭਰਿਆ ਨੋਟ 
IndiGo Flight Bomb Threat : ਬੈਂਗਲੁਰੂ ਤੋਂ ਅਹਿਮਦਾਬਾਦ ਜਾਣ ਵਾਲੀ ਇੰਡੀਗੋ ਦੀ ਫਲਾਈਟ ’ਚ ਮਿਲਿਆ ਧਮਕੀ ਭਰਿਆ ਨੋਟ 
Advertisement

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਲੁਧਿਆਣਾ 'ਚ ਵਾਪਰਿਆ ਵੱਡਾ ਹਾਦਸਾ, ਮਹਿਲਾ ਕੌਂਸਲਰ ਦੀ ਕਾਰ ਨੂੰ ਮਾਰੀ ਟੱਕਰ; ਮੱਚੀ ਹਫੜਾ-ਦਫੜੀ
ਲੁਧਿਆਣਾ 'ਚ ਵਾਪਰਿਆ ਵੱਡਾ ਹਾਦਸਾ, ਮਹਿਲਾ ਕੌਂਸਲਰ ਦੀ ਕਾਰ ਨੂੰ ਮਾਰੀ ਟੱਕਰ; ਮੱਚੀ ਹਫੜਾ-ਦਫੜੀ
ਭੁੱਖ ਹੜਤਾਲ 'ਤੇ ਬੈਠੇ ਸੋਨਮ ਵਾਂਗਚੁੱਕ ਨੂੰ 21ਵੇਂ ਦਿਨ ਪੁਲਿਸ ਨੇ ਹਟਾਇਆ, ਜੰਤਰ-ਮੰਤਰ ਤੋਂ ਲੈ ਗਈ ਹਸਪਤਾਲ
ਭੁੱਖ ਹੜਤਾਲ 'ਤੇ ਬੈਠੇ ਸੋਨਮ ਵਾਂਗਚੁੱਕ ਨੂੰ 21ਵੇਂ ਦਿਨ ਪੁਲਿਸ ਨੇ ਹਟਾਇਆ, ਜੰਤਰ-ਮੰਤਰ ਤੋਂ ਲੈ ਗਈ ਹਸਪਤਾਲ
ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ ਹੁੰਮਸ ਨੂੰ ਲੈਕੇ ਅਲਰਟ ਜਾਰੀ, ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ ਹੁੰਮਸ ਨੂੰ ਲੈਕੇ ਅਲਰਟ ਜਾਰੀ, ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ; ਜਾਣੋ ਅਗਲੇ ਦਿਨਾਂ ਦਾ ਹਾਲ
RBI News: ਰੁੱਕ ਗਈ ਪੇਮੈਂਟ ਤਾਂ 7500 'ਚ ਮਿਲੇਗਾ 1 ਲੱਖ ਦਾ ਰਿਫੰਡ, RBI ਲੈਕੇ ਆਇਆ ਨਵਾਂ ਨਿਯਮ? ਜਾਣੋ ਸਰਕਾਰ ਨੇ ਕੀ ਕਿਹਾ
RBI News: ਰੁੱਕ ਗਈ ਪੇਮੈਂਟ ਤਾਂ 7500 'ਚ ਮਿਲੇਗਾ 1 ਲੱਖ ਦਾ ਰਿਫੰਡ, RBI ਲੈਕੇ ਆਇਆ ਨਵਾਂ ਨਿਯਮ? ਜਾਣੋ ਸਰਕਾਰ ਨੇ ਕੀ ਕਿਹਾ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਜੁਲਾਈ 2026
Breaking : ਹਰਜੀਤ ਸਿੰਘ ਗਰੇਵਾਲ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਨਵੇਂ ਚੇਅਰਮੈਨ ਨਿਯੁਕਤ
Breaking : ਹਰਜੀਤ ਸਿੰਘ ਗਰੇਵਾਲ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਨਵੇਂ ਚੇਅਰਮੈਨ ਨਿਯੁਕਤ
PF Balance : 50% ਕਰਮਚਾਰੀ ਸਿਰਫ਼ 10 ਤੋਂ 20 ਹਜ਼ਾਰ ਰੁਪਏ ਨਾਲ ਹੀ ਹੋ ਰਹੇ ਰਿਟਾਇਰ, EPFO ਨੇ ਦੱਸਿਆ PF ਖਾਤਿਆਂ ਦਾ ਸੱਚ

Embed widget