ਦਿੱਲੀ ਵਿੱਚ ਲਾਲ ਕਿਲ੍ਹਾ ਦੇ ਨੇੜੇ ਹੋਏ ਧਮਾਕੇ ਦੇ ਮਾਮਲੇ ਵਿੱਚ ਹੁਣ ਵੱਡੇ ਖੁਲਾਸੇ ਹੋ ਰਹੇ ਹਨ। ਧਮਾਕੇ ਤੋਂ ਇਕ ਦਿਨ ਪਹਿਲਾਂ ਹਰਿਆਣਾ ਦੇ ਫਰੀਦਾਬਾਦ ਤੋਂ ਜੋ ਸ਼ੱਕੀ ਡਾਕਟਰ ਮੁਜ਼ਮਿਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਉਸਦੇ ਸਾਮਾਨ ਤੋਂ ਨਵੇਂ ਰਾਜ਼ ਸਾਹਮਣੇ ਆਏ ਹਨ। ਮੁਜ਼ਮਿਲ ਦੇ ਕਮਰੇ ਵਿੱਚੋਂ ਮਿਲੀ ਡਾਇਰੀ ਅਤੇ ਨੋਟਬੁੱਕ ਤੋਂ ਇਹ ਪਤਾ ਲੱਗਾ ਹੈ ਕਿ ਇਹ ਟੈਰਰ ਮੋਡਿਊਲ ਕਾਫੀ ਸਮੇਂ ਤੋਂ ਅਤੰਕਵਾਦ ਦੀ ਸਾਜ਼ਿਸ਼ ਰਚ ਰਿਹਾ ਸੀ।
ਇੰਨਾ ਹੀ ਨਹੀਂ, ਇੱਕ ਸੋਚ ਸਮਝ ਕੇ ਬਣਾਈ ਗਈ ਸਾਜ਼ਿਸ਼ ਦੇ ਤਹਿਤ ਭਾਰਤ ਵਿੱਚ ਆਤੰਕੀ ਹਮਲੇ ਕਰਨ ਦੀ ਯੋਜਨਾ ਬਣਾਈ ਗਈ ਸੀ। ਸੁਰੱਖਿਆ ਏਜੰਸੀਆਂ ਦੇ ਹੱਥ ਡਾ. ਮੁਜ਼ਮਿਲ ਦੀ ਡਾਇਰੀ ਲੱਗਣ ਨਾਲ ਹੁਣ ਦਿੱਲੀ ਧਮਾਕੇ ਦੇ ਕਈ ਸਵਾਲਾਂ ਦੇ ਜਵਾਬ ਮਿਲਣ ਦੀ ਉਮੀਦ ਹੈ।
ਉਮਰ ਨਬੀ ਅਤੇ ਮੁਜ਼ਮਿਲ ਦੇ ਕਮਰੇ ਤੋਂ ਕੀ ਮਿਲਿਆ?
ਜਾਂਚ ਏਜੰਸੀ ਨੂੰ ਡਾਕਟਰ ਉਮਰ ਦੇ ਰੂਮ ਨੰਬਰ-4 ਅਤੇ ਡਾ. ਮੁਜ਼ਮਿਲ ਦੇ ਰੂਮ ਨੰਬਰ-13, ਦੋਹਾਂ ਜਗ੍ਹਾਂ ਤੋਂ ਡਾਇਰੀ ਮਿਲੀ ਹੈ। ਇਸ ਤੋਂ ਇਲਾਵਾ, ਪੁਲਿਸ ਨੂੰ ਇੱਕ ਡਾਇਰੀ ਮੁਜ਼ਮਿਲ ਦੇ ਉਸ ਕਮਰੇ ਤੋਂ ਵੀ ਮਿਲੀ ਹੈ, ਜਿੱਥੋਂ ਪੁਲਿਸ ਨੇ ਧੌਜ ਵਿੱਚ 360 ਕਿਲੋ ਵਿਸਫੋਟਕ ਬਰਾਮਦ ਕੀਤਾ ਸੀ। ਇਹ ਕਮਰਾ ਅਲਫਲਾਹ ਯੂਨੀਵਰਸਿਟੀ ਤੋਂ ਸਿਰਫ 300 ਮੀਟਰ ਦੀ ਦੂਰੀ ‘ਤੇ ਸਥਿਤ ਹੈ।
ਜੰਮੂ ਅਤੇ ਫਰੀਦਾਬਾਦ ਦੇ 25 ਲੋਕਾਂ ਦੇ ਨਾਮ ਸ਼ਾਮਿਲ
ਮਿਲੀ ਡਾਇਰੀ ਅਤੇ ਨੋਟਬੁੱਕ ਵਿੱਚ ਕੋਡ ਵਰਡਜ਼ ਦੀ ਵਰਤੋਂ ਕੀਤੀ ਗਈ ਹੈ। ਡਾਇਰੀ ਵਿੱਚ 8 ਤੋਂ 12 ਨਵੰਬਰ ਦਾ ਜ਼ਿਕਰ ਹੈ, ਜੋ ਇਹ ਦਰਸਾਉਂਦਾ ਹੈ ਕਿ ਇਸ ਦੌਰਾਨ ਕੁਝ ਯੋਜਨਾ ਬਣਾਈ ਗਈ ਸੀ। ਸੂਤਰਾਂ ਨੇ ਦੱਸਿਆ ਕਿ ਡਾਇਰੀ ਵਿੱਚ ਲਗਭਗ 25 ਲੋਕਾਂ ਦੇ ਨਾਮ ਵੀ ਮਿਲੇ ਹਨ, ਜੋ ਜਿਆਦਾਤਰ ਜੰਮੂ-ਕਸ਼ਮੀਰ ਅਤੇ ਫਰੀਦਾਬਾਦ ਦੇ ਹਨ। ਹੁਣ ਇਹ ਪੁਲਿਸ ਦੀ ਜਾਂਚ ਦੇ ਦਾਇਰੇ ਵਿੱਚ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।