Bride did scandal on suhagrat : ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਇਨ੍ਹੀਂ ਦਿਨੀਂ ਲੁਟੇਰਿਆਂ ਦਾ ਗੈਂਗ ਸਰਗਰਮ ਹੈ। ਇਸ ਗਰੋਹ 'ਚ ਸ਼ਾਮਲ ਔਰਤਾਂ ਪਹਿਲਾਂ ਅਮੀਰ ਲੋਕਾਂ ਨਾਲ ਰਿਸ਼ਤਾ ਤੈਅ ਕਰਦੀਆਂ ਹਨ ਅਤੇ ਫਿਰ ਰਾਤ ਨੂੰ ਸਾਰਾ ਸਮਾਨ ਲੈ ਕੇ ਫ਼ਰਾਰ ਹੋ ਜਾਂਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਦੇਹਰਾਦੂਨ ਦੇ ਝਾਝਰਾ ਇਲਾਕੇ ਤੋਂ ਸਾਹਮਣੇ ਆਇਆ ਹੈ। ਇੱਥੇ ਇੱਕ ਸ਼ਾਤਿਰ ਲਾੜੀ ਨੇ ਪਹਿਲਾਂ ਨੌਜਵਾਨ ਨਾਲ ਵਿਆਹ ਕੀਤਾ ਅਤੇ ਫਿਰ ਰਾਤ ਨੂੰ ਗਹਿਣੇ ਅਤੇ ਨਕਦੀ ਲੈ ਕੇ ਫ਼ਰਾਰ ਹੋ ਗਈ। ਲਾੜੇ ਦੀ ਭੈਣ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਮਿਲੀ ਜਾਣਕਾਰੀ ਦੇ ਮੁਤਾਬਕ ਦੇਹਰਾਦੂਨ ਦੇ ਝਾਝਰਾ ਇਲਾਕੇ ਦਾ ਰਹਿਣ ਵਾਲਾ ਆਕਾਸ਼ ਕਾਫ਼ੀ ਸਮੇਂ ਤੋਂ ਵਿਆਹ ਲਈ ਲੜਕੀ ਦੀ ਤਲਾਸ਼ ਕਰ ਰਿਹਾ ਸੀ। ਇਸ ਦੌਰਾਨ ਇਲਾਕੇ ਦੇ ਇਕ ਪੰਡਿਤ ਨੇ ਪਿੰਕੀ ਨਾਂਅ ਦੀ ਲੜਕੀ ਨਾਲ ਰਿਸ਼ਤੇ ਦੀ ਗੱਲ ਚਲਾਈ। ਸੋਮਵਾਰ ਨੂੰ ਪਿੰਕੀ ਅਤੇ ਉਸ ਦੀ ਕਥਿਤ ਭੈਣ ਅਤੇ ਜੀਜਾ ਉਨ੍ਹਾਂ ਦੇ ਘਰ ਆਏ। ਇੱਥੇ ਆਕਾਸ਼ ਨੂੰ ਪਿੰਕੀ ਅਤੇ ਪਿੰਕੀ ਨੂੰ ਆਕਾਸ਼ ਪਸੰਦ ਆ ਗਿਆ।
ਮੰਗਲਵਾਰ ਨੂੰ ਦੋਹਾਂ ਨੇ ਪਿੰਡ ਸੁੱਧੋਵਾਲਾ ਸਥਿੱਤ ਸ਼ਿਵ ਮੰਦਰ 'ਚ ਪਰਿਵਾਰ ਵਾਲਿਆਂ ਦੀ ਮੌਜੂਦਗੀ 'ਚ ਵਿਆਹ ਕੀਤਾ ਅਤੇ ਸ਼ਾਮ ਨੂੰ ਪਾਰਟੀ ਹੋਈ। ਆਕਾਸ਼ ਮਜ਼ਦੂਰੀ ਕਰਦਾ ਹੈ। ਉਸ ਦੇ ਪਰਿਵਾਰ ਨੇ ਆਪਣੀ ਨੂੰਹ ਪਿੰਕੀ ਨੂੰ ਚਾਂਦੀ ਦਾ ਹਾਰ ਸੈੱਟ, ਝਾਂਜਰਾਂ, ਝੁਮਕੇ ਆਦਿ ਭੇਟ ਕੀਤੇ ਸਨ। ਰਾਤ ਦਾ ਖਾਣਾ ਖਾ ਕੇ ਸਾਰੇ ਸੌਂ ਗਏ। ਸਵੇਰੇ ਜਦੋਂ ਅੱਖ ਖੁੱਲ੍ਹੀ ਤਾਂ ਸਾਰੇ ਹੈਰਾਨ ਰਹਿ ਗਏ। ਪਿੰਕੀ ਲੁਟੇਰੀ ਲਾੜੀ ਨਿਕਲੀ। ਪਰਿਵਾਰ ਦੀ ਸਾਰੀ ਦੌਲਤ ਲੈ ਕੇ ਲਾੜੀ ਫ਼ਰਾਰ ਹੋ ਗਈ।
ਆਕਾਸ਼ ਦੀ ਭੈਣ ਨੇ ਦੱਸਿਆ ਕਿ ਉਸ ਨੇ ਇਸ ਘਟਨਾ ਦੀ ਸ਼ਿਕਾਇਤ ਝਾਝਰਾ ਚੌਕੀ 'ਚ ਕੀਤੀ। ਚੌਕੀ ਇੰਚਾਰਜ ਨੇ ਪੰਡਿਤ ਨੂੰ ਲੱਭ ਕੇ ਸਾਮਾਨ ਵਾਪਸ ਕਰਨ ਲਈ ਦਬਾਅ ਪਾਉਣ ਦੀ ਗੱਲ ਕਹੀ। ਹੁਣ ਪੰਡਿਤ ਦਾ ਵੀ ਪਤਾ ਨਹੀਂ ਲੱਗ ਰਿਹਾ। ਪ੍ਰੇਮਨਗਰ ਦੇ ਇੰਚਾਰਜ ਐਸਓ ਕੋਮਲ ਰਾਵਤ ਨੇ ਦੱਸਿਆ ਕਿ ਪੰਡਿਤ ਨੇ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਕੁੜੀ ਵਾਲਿਆਂ ਨੂੰ ਵਾਪਸ ਬੁਲਾਉਣ ਦੀ ਕੋਸ਼ਿਸ਼ ਕਰੇਗਾ।