Mumbai Gold Smugglers Arrested: ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (DRI) ਦੀ ਮੁੰਬਈ ਯੂਨਿਟ ਨੇ ਚੱਲਦੀ ਰੇਲਗੱਡੀ ਤੋਂ 2.5 ਕਰੋੜ ਰੁਪਏ ਦੀ ਸੋਨੇ ਦੀ ਤਸਕਰੀ ਦੇ ਨਾਲ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ। ਇਹ ਚਾਰੋਂ ਵਿਦੇਸ਼ ਤੋਂ ਤਸਕਰੀ ਕਰਕੇ ਭਾਰਤ ਵਿੱਚ ਲਿਆਂਦੇ ਗਏ ਸੋਨਾ ਨੂੰ ਟਰਾਲੀ ਬੈਗ ਵਿੱਚ ਛੁਪਾ ਕੇ ਦਿੱਲੀ ਤੋਂ ਮੁੰਬਈ ਰਾਜਧਾਨੀ ਐਕਸਪ੍ਰੈਸ ਰੇਲ ਗੱਡੀ (ਰਾਜਧਾਨੀ ਐਕਸਪ੍ਰੈਸ) ਰਾਹੀਂ ਭਾਰਤ ਲਿਆ ਰਹੇ ਸੀ। ਡੀਆਰਆਈ (ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ) ਦੇ ਅਧਿਕਾਰੀਆਂ ਨੇ ਤਸਕਰਾਂ ਨੂੰ ਬੋਰੀਵਲੀ ਸਟੇਸ਼ਨ ਤੋਂ ਕਾਬੂ ਕੀਤਾ। ਡੀਆਰਆਈ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕਿਵੇਂ ਮਿਆਂਮਾਰ, ਬਰਮਾ ਤੋਂ ਸੋਨੇ ਦੀ ਤਸਕਰੀ ਕੀਤੀ ਜਾਂਦੀ ਹੈ।


ਇਸ ਤੋਂ ਬਾਅਦ ਡੀਆਰਆਈ ਨੇ ਇਨ੍ਹਾਂ 'ਤੇ ਨਜ਼ਰ ਰੱਖੀ ਅਤੇ ਜਿਵੇਂ ਹੀ ਤਸਕਰ  ਬੋਰੀਵਲੀ ਸਟੇਸ਼ਨ 'ਤੇ ਆਏ ਤਾਂ ਉਨ੍ਹਾਂ ਨੂੰ ਰੋਕ ਕੇ ਉਨ੍ਹਾਂ ਦੇ ਟਰਾਲੀ ਬੈਗ ਦੀ ਜਾਂਚ ਕੀਤੀ ਗਈ ਤਾਂ ਉਨ੍ਹਾਂ ਦੇ ਪਾਸਿਓਂ 4.9 ਕਿਲੋ ਸੋਨਾ ਬਰਾਮਦ ਹੋਇਆ, ਜਿਸ ਦੀ ਕੀਮਤ 2.5 ਕਰੋੜ ਰੁਪਏ ਹੈ। ਇਸ ਮਾਮਲੇ 'ਚ ਗ੍ਰਿਫਤਾਰ ਦੋਸ਼ੀਆਂ ਦੇ ਨਾਂ ਅਫਸ਼ਾਨ ਸ਼ੇਖ਼, ਮੋਇਨੂਦੀਨ ਮਨਸੂਰੀ, ਅਲਤਾਫ ਮੁਹੰਮਦ ਮੇਮਨ ਅਤੇ ਅਦਨਾਨ ਰਫੀਕ ਸ਼ੇਖ਼ ਹਨ।


ਇਸ ਤਰ੍ਹਾਂ ਕਰ ਰਹੇ ਸੀ ਤਸਕਰੀ


ਇੱਕ ਅਧਿਕਾਰੀ ਨੇ ਦੱਸਿਆ ਕਿ ਅਫਸ਼ਾਨ ਅਤੇ ਮੋਇਨੂਦੀਨ ਨੂੰ ਮਿਆਂਮਾਰ ਤੋਂ ਭਾਰਤ ਵਿਚ ਸੋਨਾ ਲਿਆਉਣ ਦਾ ਕੰਮ ਦਿੱਤਾ ਗਿਆ ਸੀ ਅਤੇ ਜਿਵੇਂ ਹੀ ਉਹ ਸੋਨਾ ਲੈ ਕੇ ਬੋਰੀਵਲੀ ਪਹੁੰਚੇ ਤਾਂ ਅਲਤਾਫ ਅਤੇ ਅਦਨਾਨ ਉਨ੍ਹਾਂ ਤੋਂ ਇਹ ਸੋਨਾ ਲੈ ਲੈਂਦੇ ਸੀ ਅਤੇ ਫਿਰ ਇਸ ਨੂੰ ਮੁੰਬਈ ਦੇ ਜ਼ਵੇਰੀ ਬਾਜ਼ਾਰ ਵਿਚ ਵੇਚਦੇ ਸੀ। ਅਲਤਾਫ ਅਤੇ ਅਦਨਾਨ ਸੋਨਾ ਨੂੰ ਵਿਦੇਸ਼ ਤੋਂ ਭਾਰਤ ਲਿਆਉਣ ਲਈ ਅਫਸ਼ਾਨ ਅਤੇ ਮੋਇਨੂਦੀਨ ਨੂੰ ਪ੍ਰਤੀ ਯਾਤਰਾ 15,000 ਰੁਪਏ ਦਿੰਦੇ ਸੀ।


ਕਰੀਬ 60 ਤੋਂ 70 ਕਿਲੋ ਸੋਨੇ ਦੀ ਕੀਤੀ ਤਸਕਰੀ


ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਹ 10 ਮਹੀਨਿਆਂ ਵਿੱਚ ਕਰੀਬ 60 ਤੋਂ 70 ਕਿਲੋ ਸੋਨਾ ਤਸਕਰੀ ਕਰ ਚੁੱਕੇ ਹਨ। ਇਨ੍ਹਾਂ ਚਾਰਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਅਲਤਾਫ਼, ਜਿਸ ਨੂੰ ਡੀਆਰਆਈ ਨੇ ਮਾਸਟਰਮਾਈਂਡ ਦੱਸਿਆ ਹੈ, ਨੂੰ 3 ਦਿਨਾਂ ਲਈ ਡੀਆਰਆਈ ਦੀ ਹਿਰਾਸਤ ਵਿੱਚ ਅਤੇ ਬਾਕੀ ਤਿੰਨ ਮੁਲਜ਼ਮਾਂ ਨੂੰ 14 ਦਿਨਾਂ ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ।


ਇਹ ਵੀ ਪੜ੍ਹੋ: IND vs PAK: ਇੱਕ ਵਾਰ ਫਿਰ ਆਹਮੋ ਸਾਹਮਣੇ ਹੋ ਸਕਦੇ ਹਨ ਭਾਰਤ-ਪਾਕਿਸਤਾਨ, ਇਸ ਟੂਰਨਾਮੈਂਟ 'ਚ ਦੇਖਣ ਨੂੰ ਮਿਲੇਗਾ ਰੋਮਾਂਚ