ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾਵਾਇਰਸ ਦੀ ਰੋਕਥਾਮ ਲਈ ਕੋਰੋਨਾ ਵੈਕਸੀਨ ਬੇਸਬਰੀ ਨਾਲ ਉਡੀਕੀ ਜਾ ਰਹੀ ਹੈ। ਇਸ ਦੇ ਨਾਲ ਹੀ ਦੇਸ਼ ਦੇ ਲੋਕਾਂ ਦੀ ਇਹ ਉਡੀਕ ਹੁਣ ਖ਼ਤਮ ਹੋ ਸਕਦੀ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਕੋਰੋਨਾਵਾਇਰਸ (Covid-19) ਵੈਕਸੀਨ ਨੂੰ ਜਲਦੀ ਹੀ ਸਰਕਾਰ ਵੱਲੋਂ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਭਾਰਤ ਦੇ ਡਰੱਗਜ਼ ਕੰਟਰੋਲਰ ਜਨਰਲ (ਡੀਸੀਜੀਆਈ) ਨੇ ਇਸ ਦਾ ਇਸ਼ਾਰਾ ਕੀਤਾ ਹੈ।


ਭਾਰਤ ਦੇ ਡਰੱਗਜ਼ ਕੰਟਰੋਲਰ ਜਨਰਲ ਨੇ ਸੰਕੇਤ ਦਿੱਤਾ ਕਿ ਦੇਸੀ ਕੋਵਿਡ ਵੈਕਸੀਨ ਲਈ ਪ੍ਰਵਾਨਗੀ ਜਲਦੀ ਆ ਸਕਦੀ ਹੈ। ਇੱਕ ਵੈਬੀਨਾਰ ਵਿੱਚ ਡਰੱਗ ਕੰਟਰੋਲਰ ਜਨਰਲ ਡਾ: ਵੀਜੀ ਸੋਮਾਨੀ ਨੇ ਕਿਹਾ, "ਨਵਾਂ ਸਾਲ ਸਾਡੇ ਹੱਥਾਂ ਵਿੱਚ ਕੁਝ ਲਿਆਏਗਾ।" ਡਰੱਗ ਕੰਟਰੋਲਰ ਜਨਰਲ ਦਾ ਭਰੋਸਾ ਅਜਿਹੇ ਸਮੇਂ ਆਇਆ ਹੈ ਜਦੋਂ ਕੋਰੋਨਾ ਵੈਕਸੀਨ ਦੀ ਐਮਰਜੈਂਸੀ ਵਰਤੋਂ ਲਈ ਮਾਹਰ ਪੈਨਲ ਦੀ ਅਹਿਮ ਮੀਟਿੰਗ ਭਲਕੇ ਕੀਤੀ ਜਾਣੀ ਹੈ।

ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਵੀ ਕਿਹਾ ਹੈ ਕਿ ਕੋਵਿਡ-19 ਵਿਰੁੱਧ ਟੀਕਾਕਰਨ ਪ੍ਰੋਗਰਾਮ ਦੀ ਤਿਆਰੀ ਆਖਰੀ ਪੜਾਅ ਵਿੱਚ ਹੈ। ਲੋਕ ਜਲਦੀ ਹੀ ਭਾਰਤ ਵਿੱਚ ਨਿਰਮਿਤ ਵੈਕਸੀਨ ਲਗਵਾਉਣਗੇ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904