Haryana Election: ਹਰਿਆਣਾ ਦੀਆਂ 90 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਦੁਪਹਿਰ 1 ਵਜੇ ਤੱਕ 36.69 ਫੀਸਦੀ ਵੋਟਿੰਗ ਹੋਈ। ਸਭ ਤੋਂ ਵੱਧ 42.64 ਫੀਸਦੀ ਵੋਟਿੰਗ ਨੂਹ ਜ਼ਿਲ੍ਹੇ ਵਿੱਚ ਹੋਈ ਹੈ ਜਦਕਿ ਸਭ ਤੋਂ ਘੱਟ ਮਤਦਾਨ ਪੰਚਕੂਲਾ ਜ਼ਿਲ੍ਹੇ ਵਿੱਚ ਹੋਇਆ ਹੈ। ਇੱਥੇ ਸਿਰਫ਼ 25.89% ਵੋਟਿੰਗ ਹੋਈ। ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ। ਨਤੀਜਾ 8 ਅਕਤੂਬਰ ਨੂੰ ਆਵੇਗਾ।


ਨੂਹ 'ਚ ਵੋਟਿੰਗ ਦੌਰਾਨ ਤਿੰਨ ਥਾਵਾਂ 'ਤੇ ਕਲੇਸ਼ ਹੋਣ ਦੀਆਂ ਵੀਡੀਓ ਸਾਹਮਣੇ ਆਈਆਂ ਹਨ। ਕਾਂਗਰਸ, ਇਨੈਲੋ-ਬਸਪਾ ਤੇ ਆਜ਼ਾਦ ਉਮੀਦਵਾਰਾਂ ਦੇ ਸਮਰਥਕਾਂ ਵਿਚਾਲੇ ਪੱਥਰਬਾਜ਼ੀ ਹੋਈ। ਹੰਗਾਮੇ ਦੀ ਸੰਭਾਵਨਾ ਦੇ ਮੱਦੇਨਜ਼ਰ ਚੰਦੇਨੀ, ਖਵਾਜਾ ਕਲਾਂ ਤੇ ਗੁਲਾਲਤਾ ਵਿੱਚ ਪੁਲਿਸ ਬਲ ਤਾਇਨਾਤ ਕਰ ਦਿੱਤੇ ਗਏ ਹਨ। 






ਕੁਰੂਕਸ਼ੇਤਰ ਜ਼ਿਲ੍ਹੇ 'ਚ ਵੋਟਿੰਗ ਦੌਰਾਨ ਦੋ ਥਾਵਾਂ 'ਤੇ ਝੜਪਾਂ ਹੋਈਆਂ। ਪਿਹੋਵਾ ਦੇ ਮੁਰਤਜਾਪੁਰ 'ਚ ਪੋਲਿੰਗ ਬੂਥ ਨੰਬਰ 152 'ਤੇ ਕਾਂਗਰਸ ਅਤੇ ਭਾਜਪਾ ਦੇ ਸਮਰਥਕਾਂ ਵਿਚਾਲੇ ਝੜਪ ਹੋ ਗਈ। ਲੜਾਈ ਤੋਂ ਬਾਅਦ ਪੋਲਿੰਗ ਰੋਕ ਦਿੱਤੀ ਗਈ। ਇੱਥੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਐਸਡੀਐਮ ਅਤੇ ਐਸਐਚਓ ਮੌਕੇ ’ਤੇ ਪਹੁੰਚ ਗਏ ਹਨ। ਇਸ ਦੇ ਨਾਲ ਹੀ ਪਿੰਡ ਅਰੁਣੇ ਵਿੱਚ ਕਾਂਗਰਸ ਅਤੇ ਭਾਜਪਾ ਵਰਕਰਾਂ ਵਿੱਚ ਝੜਪ ਹੋ ਗਈ।



ਨੂਹ ਦੇ ਚੰਦੇਨੀ ਪਿੰਡ 'ਚ ਕਾਂਗਰਸ ਉਮੀਦਵਾਰ ਆਫਤਾਬ ਅਹਿਮਦ ਅਤੇ ਇਨੈਲੋ-ਬਸਪਾ ਉਮੀਦਵਾਰ ਤਾਹਿਰ ਹੁਸੈਨ ਦੇ ਸਮਰਥਕਾਂ ਵਿਚਾਲੇ ਪੱਥਰਬਾਜ਼ੀ ਹੋਈ। ਇਸ ਦੇ ਮੱਦੇਨਜ਼ਰ ਪੋਲਿੰਗ ਬੂਥ 'ਤੇ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। 


ਕੀ ਕਹਿੰਦੀ ਹੈ ਹਰਿਆਣਾ ਦੀ ਸਿਆਸਤ ?


ਇਸ ਚੋਣ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਸਾਬਕਾ ਮੁੱਖ ਮੰਤਰੀ ਭੂਪੇਂਦਰ ਸਿੰਘ ਹੁੱਡਾ ਤੇ ਕਾਂਗਰਸ ਦੀ ਵਿਨੇਸ਼ ਫੋਗਾਟ ਤੇ ਜੇਜੇਪੀ ਦੇ ਦੁਸ਼ਯੰਤ ਚੌਟਾਲਾ ਸਮੇਤ ਕੁੱਲ 1031 ਉਮੀਦਵਾਰਾਂ ਦੀ ਕਿਸਮਤ ਦਾਅ ’ਤੇ ਲੱਗੀ ਹੋਈ ਹੈ। ਇਨ੍ਹਾਂ ਵਿੱਚੋਂ 464 ਆਜ਼ਾਦ ਉਮੀਦਵਾਰ ਹਨ।


ਇਹ ਵੀ ਪੜ੍ਹੋ-Haryana Election: ਹਰਿਆਣਾ 'ਚ ਵੋਟਿੰਗ ਦੌਰਾਨ ਭਾਜਪਾ ਦੀ ਵੱਡੀ ਕਾਰਵਾਈ, 4 ਵੱਡੇ ਲੀਡਰਾਂ ਨੂੰ ਕੱਢਿਆ ਪਾਰਟੀ ਚੋਂ ਬਾਹਰ, ਜਾਣੋ ਕਿਉਂ ਹੋਈ ਕਾਰਵਾਈ


ਸੂਬੇ ਵਿੱਚ ਪਹਿਲੀ ਵਾਰ 5 ਸਿਆਸੀ ਪਾਰਟੀਆਂ ਕਾਂਗਰਸ, ਭਾਜਪਾ, ਜਨਨਾਇਕ ਜਨਤਾ ਪਾਰਟੀ (JJP), ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਅਤੇ ਆਮ ਆਦਮੀ ਪਾਰਟੀ (AAP) ਚੋਣ ਮੈਦਾਨ ਵਿੱਚ ਹਨ। ਭਾਜਪਾ ਅਤੇ 'ਆਪ' ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਹੋਰਨਾਂ ਪਾਰਟੀਆਂ ਨਾਲ ਗਠਜੋੜ ਕਰਕੇ ਚੋਣਾਂ ਲੜ ਰਹੀਆਂ ਹਨ। ਕਾਂਗਰਸ ਨੇ ਇੱਕ ਸੀਟ 'ਤੇ ਸੀਪੀਆਈ-ਐਮ ਨਾਲ ਗਠਜੋੜ ਕੀਤਾ ਹੈ। ਜੇਜੇਪੀ ਸੰਸਦ ਮੈਂਬਰ ਚੰਦਰਸ਼ੇਖਰ ਆਜ਼ਾਦ ਦੀ ਆਜ਼ਾਦ ਸਮਾਜ ਪਾਰਟੀ (ਏਐਸਪੀ) ਨਾਲ ਚੋਣ ਲੜ ਰਹੀ ਹੈ, ਜਦਕਿ ਇਨੈਲੋ ਬਹੁਜਨ ਸਮਾਜ ਪਾਰਟੀ (ਬਸਪਾ) ਨਾਲ ਚੋਣ ਲੜ ਰਹੀ ਹੈ।