ਹਿਸਾਰ: ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਹਿਸਾਰ ਹਵਾਈ ਅੱਡੇ ‘ਤੇ ਹਿਸਾਰ ਫੇਰੀ ਦੀ ਜਾਣਕਾਰੀ ਮਿਲਣ ਤੋਂ ਬਾਅਦ ਸੈਂਕੜੇ ਕਿਸਾਨ ਏਅਰਪੋਰਟ ਪਹੁੰਚ ਗਏ। ਪ੍ਰਸ਼ਾਸਨ ਨੇ ਪਹਿਲਾਂ ਹੀ ਕਿਸਾਨਾਂ ਦੇ ਵਿਰੋਧ ਦੇ ਮੱਦੇਨਜ਼ਰ ਬੈਰੀਕੇਡਾਂ ਤੇ ਵਜਰ ਵਾਹਨਾਂ, ਫਾਇਰ ਬ੍ਰਿਗੇਡਾਂ ਦਾ ਪ੍ਰਬੰਧ ਕੀਤਾ ਹੋਇਆ ਸੀ।


ਕਿਸਾਨਾਂ ਦੇ ਵਿਰੋਧ ਦੇ ਮੱਦੇਨਜ਼ਰ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਹਿਸਾਰ ਏਅਰਪੋਰਟ ਨੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਤੋਂ ਬਾਅਦ ਹਵਾਈ ਅੱਡੇ ਤੋਂ ਹੈਲੀਕਾਪਟਰ ਰਾਹੀਂ ਉਹ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਹੈਲੀਪੈਡ 'ਤੇ ਉੱਤਰੇ ਤੇ ਮਿੰਨੀ ਸਕੱਤਰੇਤ ਪਹੁੰਚੇ। ਇਸ ਤਰ੍ਹਾਂ ਦੁਸ਼ਯੰਤ ਚੌਟਾਲਾ ਕਿਸਾਨਾਂ ਨੂੰ ਚਕਮਾ ਦੇਣ 'ਚ ਕਾਮਯਾਬ ਹੋਏ ਤੇ ਉਨ੍ਹਾਂ ਨੇ ਜਲਦਬਾਜ਼ੀ ਵਿੱਚ ਪ੍ਰੋਗਰਾਮ ਵਿੱਚ ਹਿੱਸਾ ਲਿਆ। ਹੁਣ ਕਿਸਾਨਾਂ ਨੇ ਮੀਟਿੰਗ ਕਰ ਫੈਸਲਾ ਕੀਤਾ ਹੈ ਕਿ ਉਹ ਦੁਸ਼ਯੰਤ ਚੌਟਾਲਾ ਦਾ ਘੇਰਾਓ ਕਰਕੇ ਉਨ੍ਹਾਂ ਦੇ ਪੁਤਲੇ ਫੂਕਣਗੇ।


ਦੱਸ ਦਈਏ ਕਿ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਸੂਬੇ 'ਚ ਭਾਜਪਾ-ਜੇਜੇਪੀ ਗਠਬੰਧਨ ਸਰਕਾਰ ਦਾ ਬਾਈਕਾਟ ਤੇ ਕਿਤੇ ਵੀ ਉਨ੍ਹਾਂ ਦਾ ਕੋਈ ਪ੍ਰੋਗ੍ਰਾਮ ਸਫਲ ਨਾ ਹੋਣ ਦੇਣ ਦਾ ਐਲਾਨ ਕੀਤਾ ਹੋਇਆ ਹੈ। ਇਸੇ ਐਲਾਨ ਦੇ ਮੱਦੇਨਜ਼ਰ ਕਿਸਾਨ ਹਵਾਈ ਅੱਡੇ 'ਤੇ ਡਿਪਟੀ ਸੀਐਮ ਦੁਸ਼ਯੰਤ ਚੌਟਾਲਾ ਨੂੰ ਕਾਲੇ ਝੰਡੇ ਦਿਖਾਉਣ ਲਈ ਪਹੁੰਚੇ ਸੀ। ਇਸ ਸਮੇਂ ਦੌਰਾਨ ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ ਤੇ ਪੁਲਿਸ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ। ਇਸ ਦੇ ਨਾਲ ਹੀ ਹਾਈਵੇ 'ਤੇ ਕੁਝ ਦੇਰ ਲਈ ਜਾਮ ਵੀ ਲੱਗ ਗਿਆ। ਮੌਕੇ 'ਤੇ ਡੀਸੀ ਡਾ. ਪ੍ਰਿਯੰਕਾ ਸੋਨੀ, ਡੀਆਈਜੀ ਕਮ ਪੁਲਿਸ ਸੁਪਰਡੈਂਟ ਬਲਵਾਨ ਸਿੰਘ ਰਾਣਾ ਵੀ ਪਹੁੰਚੇ।


ਇਹ ਪਹਿਲੀ ਵਾਰ ਨਹੀਂ ਹੋ ਜਦੋਂ ਦੁਸ਼ਯੰਤ ਚੌਟਾਲਾ ਨੂੰ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਹੋਵੇ। ਇਸ ਤੋੰ ਪਹਲਿਾਂ ਵੀ ਕਿਸਾਨਾਂ ਨੇ ਉਨ੍ਹਾਂ ਦੇ ਕਈ ਪ੍ਰੋਗ੍ਰਾਮਾਂ 'ਚ ਪਹੁੰਚ ਵਿਰੋਧ ਜ਼ਾਹਰ ਕੀਤਾ ਹੈ।


ਇਹ ਵੀ ਪੜ੍ਹੋ: ਬੰਗਾਲ 'ਚ ਬਾਹਰੀ ਗੁੰਡਿਆਂ ਦਾ ਹਮਲਾ? ਮਮਤਾ ਬੈਨਰਜੀ ਨੇ ਮਿਲਾਇਆ ਸਿੱਧਾ ਰਾਜਪਾਲ ਨੂੰ ਫੋਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904