ਨਵੀਂ ਦਿੱਲੀ: ਅਰੁਣਾਚਲ ਪ੍ਰਦੇਸ਼, ਅਸਮ ਤੇ ਹੋਰ ਪੂਰਬ-ਉੱਤਰੀ ਸੂਬਿਆਂ ‘ਚ ਸ਼ੁੱਕਰਵਾਰ ਦੁਪਹਿਰ ਬਾਅਦ 5.6 ਤੀਬਰਤਾ ਨਾਲ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਮੌਸਮ ਵਿਭਾਗ ਦੀ ਵੈੱਬਸਾਈਟ ਮੁਤਾਬਕ ਭੂਚਾਲ ਦਾ ਕੇਂਦਰ ਅਰੁਣਾਚਲ ਪ੍ਰਦੇਸ਼ ਦੇ ਪੂਰਬੀ ਕਾਮੇਂਗ ਜ਼ਿਲ੍ਹੇ ‘ਚ 10 ਕਿਮੀ ਦੀ ਡੂੰਘਾਈ ਸੀ।
ਰਿਪੋਰਟ ਮੁਤਾਬਕ ਦੁਪਹਿਰ ਬਾਅਦ ਕਰੀਬ 2:52 ਵਜੇ ਗੁਹਾਟੀ ਸਣੇ ਅਸਮ ਦੇ ਕੁਝ ਹਿੱਸਿਆਂ, ਨਾਗਾਲੈਂਡ ਦੇ ਦੀਮਾਪੁਰ ਦੇ ਨਾਲ ਹੀ ਕਈ ਹੋਰ ਇਲਾਕਿਆਂ ‘ਚ ਝਟਕੇ ਮਹਿਸੂਸ ਕੀਤੇ ਗਏ। ਅਧਿਕਾਰੀਆਂ ਨੇ ਕਿਹਾ ਕਿ ਇਸ ‘ਚ ਹੁਣ ਤਕ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਰੀ ਜਾਣਕਾਰੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਭੂਚਾਲ ਦਾ ਪਹਿਲਾਂ ਤੋਂ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਪਰ ਸਾਵਧਾਨੀ ਵਰਤਣ ‘ਤੇ ਨੁਕਸਾਨ ਨੂੰ ਘੱਟ ਜ਼ਰੂਰ ਕੀਤਾ ਜਾ ਸਕਦਾ ਹੈ।
ਅਰੁਣਾਚਲ ਪ੍ਰਦੇਸ਼, ਅਸਮ ‘ਚ ਭੂਚਾਲ ਦੇ ਝਟਕੇ, ਲੋਕਾਂ ‘ਚ ਦਹਿਸ਼ਤ
ਏਬੀਪੀ ਸਾਂਝਾ
Updated at:
19 Jul 2019 05:38 PM (IST)
ਅਰੁਣਾਚਲ ਪ੍ਰਦੇਸ਼, ਅਸਮ ਤੇ ਹੋਰ ਪੂਰਬ-ਉੱਤਰੀ ਸੂਬਿਆਂ ‘ਚ ਸ਼ੁੱਕਰਵਾਰ ਦੁਪਹਿਰ ਬਾਅਦ 5.6 ਤੀਬਰਤਾ ਨਾਲ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਮੌਸਮ ਵਿਭਾਗ ਦੀ ਵੈੱਬਸਾਈਟ ਮੁਤਾਬਕ ਭੂਚਾਲ ਦਾ ਕੇਂਦਰ ਅਰੁਣਾਚਲ ਪ੍ਰਦੇਸ਼ ਦੇ ਪੂਰਬੀ ਕਾਮੇਂਗ ਜ਼ਿਲ੍ਹੇ ‘ਚ 10 ਕਿਮੀ ਦੀ ਡੂੰਘਾਈ ਸੀ।
- - - - - - - - - Advertisement - - - - - - - - -