Maharashtra Earthquake:: ਮਹਾਰਾਸ਼ਟਰ ਦੇ ਅਮਰਾਵਤੀ ਵਿੱਚ ਬੁੱਧਵਾਰ (4 ਜੂਨ) ਰਾਤ 9:57 ਵਜੇ 3.8 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਦਾ ਕੇਂਦਰ ਧਰਤੀ ਤੋਂ 10 ਕਿਲੋਮੀਟਰ ਦੀ ਗਹਿਰਾਈ ਵਿੱਚ ਸੀ। ਇਹ ਜਾਣਕਾਰੀ ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਵੱਲੋਂ ਦਿੱਤੀ ਗਈ ਹੈ। ਹਾਲਾਂਕਿ ਕਿਸੇ ਵੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਮਿਲੀ।
ਦੱਸ ਦਈਏ ਕਿ ਮੱਧ ਪ੍ਰਦੇਸ਼ ਦੇ ਖੰਡਵਾ ਅਤੇ ਬੁਰਹਾਨਪੁਰ ਜ਼ਿਲ੍ਹਿਆਂ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਦੋਂ ਧਰਤੀ ਹਿੱਲੀ ਤਾਂ ਲੋਕ ਡਰ ਗਏ ਅਤੇ ਘਰਾਂ ਤੋਂ ਬਾਹਰ ਨਿਕਲ ਆਏ। ਇਹ ਝਟਕੇ ਬੁੱਧਵਾਰ (4 ਜੂਨ) ਰਾਤ ਲਗਭਗ 9:58 ਵਜੇ ਆਏ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 3.8 ਮਾਪੀ ਗਈ ਹੈ। ਇਸਦਾ ਕੇਂਦਰ ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲ੍ਹੇ ਵਿੱਚ ਸੀ, ਜੋ ਜ਼ਮੀਨ ਤੋਂ 10 ਕਿਲੋਮੀਟਰ ਦੀ ਗਹਿਰਾਈ ਵਿੱਚ ਸੀ।
ਮੌਸਮ ਐਕਸਪਰਟ ਸੌਰਭ ਗੁਪਤਾ ਦੇ ਅਨੁਸਾਰ, ਭੂਚਾਲ ਦਾ ਕੇਂਦਰ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਦੀ ਸਰਹੱਦ ’ਤੇ ਸੀ। ਇਹ ਥਾਂ ਖੰਡਵਾ ਤੋਂ 66 ਕਿਲੋਮੀਟਰ ਦੂਰ ਸਥਿਤ ਸੀ। ਇਸੇ ਕਰਕੇ ਦੋਹਾਂ ਰਾਜਾਂ ਵਿੱਚ ਝਟਕੇ ਮਹਿਸੂਸ ਕੀਤੇ ਗਏ।
ਗੁਪਤਾ ਮੁਤਾਬਕ, ਮਹਾਰਾਸ਼ਟਰ ਵਿੱਚ ਹੋਈ ਤੇਜ਼ ਮੀਂਹ ਕਾਰਨ ਜ਼ਮੀਨ ਵਿੱਚ ਪਾਣੀ ਚਲਾ ਗਿਆ ਸੀ, ਜਿਸ ਨਾਲ ਹਵਾ ਵਿੱਚ ਹਲਚਲ ਹੋਈ ਅਤੇ ਇਸੇ ਕਰਕੇ ਮਧਮ ਦਰਜੇ ਦੇ ਝਟਕੇ ਆਏ। ਖੰਡਵਾ ਜ਼ਿਲ੍ਹੇ ਦੇ ਪੰਧਾਨਾ ਬਲਾਕ ਦੇ ਕਈ ਪਿੰਡਾਂ ਵਿਚ ਇਹ ਝਟਕਾ ਮਹਿਸੂਸ ਕੀਤਾ ਗਿਆ, ਜਿਵੇਂ ਕੋਹਦਡ, ਬੋਰਗਾਂਵ ਅਤੇ ਰੁਸਤਮਪੁਰ। ਇਸਦੇ ਨਾਲ ਨਾਲ ਬੁਰਹਾਨਪੁਰ ਜ਼ਿਲ੍ਹੇ ਦੇ ਨੇਪਾਨਗਰ ਖੇਤਰ ਵਿਚ ਵੀ ਇਹ ਝਟਕੇ ਮਹਿਸੂਸ ਕੀਤੇ ਗਏ। ਖੰਡਵਾ ਅਤੇ ਆਸਪਾਸ ਦੇ ਪਿੰਡਾਂ ਵਿੱਚ ਵੀ ਹੌਲੀ ਤਰੰਗਾਂ ਦਰਜ ਕੀਤੀਆਂ ਗਈਆਂ।
ਉਨ੍ਹਾਂ ਕਿਹਾ ਕਿ ਹੁਣ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਦੇ ਵਿਚਕਾਰ ਮਾਨਸੂਨੀ ਪ੍ਰਣਾਲੀ ਦੀ ਸਰਗਰਮੀ ਵਧ ਰਹੀ ਹੈ। ਇਸ ਕਾਰਨ ਧਰਤੀ ਦਾ ਤਾਪਮਾਨ ਵੀ ਬਦਲ ਰਿਹਾ ਹੈ। ਇਸ ਨਾਲ ਅਜਿਹੀ ਸਥਿਤੀ ਬਣਨ ਦੀ ਸੰਭਾਵਨਾ ਵਧ ਰਹੀ ਹੈ।