ਕੋਲਕਾਤਾ: ਚੋਣ ਕਮਿਸ਼ਨ (EC) ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਟੀਐਮਸੀ ਦੀ ਪ੍ਰਧਾਨ ਮਮਤਾ ਬੈਨਰਜੀ ਦੀ ਚੋਣ ਮੁਹਿੰਮ 'ਤੇ 24 ਘੰਟਿਆਂ ਲਈ ਪਾਬੰਦੀ ਲਗਾ ਦਿੱਤੀ ਹੈ। ਦੱਸ ਦੇਈਏ ਕਿ 7 ਅਪ੍ਰੈਲ ਨੂੰ ਚੋਣ ਕਮਿਸ਼ਨ ਨੇ ਮੁੱਖ ਮੰਤਰੀ ਨੂੰ ਘੱਟਗਿਣਤੀ ਵੋਟਾਂ ਦੀ ਵੰਡ ਨਾ ਕਰਨ ਸਬੰਧੀ ਇੱਕ ਨੋਟਿਸ ਭੇਜਿਆ ਸੀ।
ਨੋਟਿਸ ਵਿਚ ਕਿਹਾ ਗਿਆ ਹੈ ਕਿ ਚੋਣ ਕਮਿਸ਼ਨ ਨੂੰ ਬੀਜੇਪੀ ਦੇ ਵਫ਼ਦ ਵੱਲੋਂ ਇੱਕ ਸ਼ਿਕਾਇਤ ਮਿਲੀ ਸੀ ਜਿਸ ਵਿਚ ਦੋਸ਼ ਲਾਇਆ ਗਿਆ ਸੀ ਕਿ 3 ਅਪ੍ਰੈਲ ਨੂੰ ਬੈਨਰਜੀ ਨੇ ਮੁਸਲਮਾਨ ਵੋਟਰਾਂ ਨੂੰ ਹੁਗਲੀ ਦੇ ਤਾਰਕੇਸ਼ਵਰ ਵਿਖੇ ਚੋਣ ਰੈਲੀ ਦੌਰਾਨ ਵੱਖ-ਵੱਖ ਪਾਰਟੀਆਂ ਵਿਚ ਆਪਣੀ ਵੋਟ ਨਾ ਵੰਡਣ ਲਈ ਕਿਹਾ ਸੀ।
ਨੋਟਿਸ ਵਿਚ ਬੈਨਰਜੀ ਦੇ ਹਵਾਲੇ ਨਾਲ ਕਿਹਾ ਗਿਆ ਹੈ, “ਯੂਨੀਵਰਸਿਟੀਆਂ ਲਈ ਕੰਨਿਆਸ਼੍ਰੀ ਵਜ਼ੀਫ਼ਾ ਹੈ। ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਲਈ ਲਈ ਸ਼ਿਕਸ਼ਾਸ੍ਰੀ ਹੈ। ਸਵਾਮੀ ਵਿਵੇਕਾਨੰਦ ਸਕਾਲਰਸ਼ਿਪ ਆਮ ਸ਼੍ਰੇਣੀ ਲਈ ਹੈ। ਘੱਟ ਗਿਣਤੀ ਭਾਈਚਾਰੇ ਤੋਂ ਆਏ ਮੇਰੇ ਭਰਾਵਾਂ ਅਤੇ ਭੈਣਾਂ ਲਈ ਏਕਾਸ਼੍ਰੀ ਹੈ ਅਤੇ ਮੈਂ ਇਸ ਨੂੰ ਦੋ ਕਰੋੜ 35 ਲੱਖ ਲਾਭਪਾਤਰੀਆਂ ਨੂੰ ਦੇ ਦਿੱਤਾ। ਹੱਥ ਜੋੜ ਕੇ ਮੈਂ ਆਪਣੇ ਘੱਟਗਿਣਤੀ ਭੈਣ ਭਰਾਵਾਂ ਨੂੰ ਵੋਟਾਂ ਸ਼ੈਤਾਨ ਨੂੰ ਨਾ ਦੇਣ ਅਤੇ ਅਪੀਲ ਕਰਦੀ ਹਾਂ ਕਿ ਆਪਣੀਆਂ ਵੋਟਾਂ ਨਾ ਵੰਡਣ ਦੀ ਅਪੀਲ ਕਰਦੀ ਹਾਂ, ਜਿਨ੍ਹਾਂ ਨੇ ਭਾਜਪਾ ਤੋਂ ਪੈਸੇ ਲਏ ਹਨ।”
ਚੋਣ ਕਮਿਸ਼ਨ ਨੇ ਕਿਹਾ ਕਿ ਪਤਾ ਲੱਗਿਆ ਹੈ ਕਿ ਉਨ੍ਹਾਂ ਦਾ ਭਾਸ਼ਣ ਲੋਕ ਪ੍ਰਤੀਨਿਧਤਾ ਐਕਟ ਅਤੇ ਚੋਣ ਜਾਬਤਾ ਦੀਆਂ ਧਾਰਾਵਾਂ ਦੀ ਉਲੰਘਣਾ ਕਰਦਾ ਹੈ। ਹੁਣ ਚੋਣ ਕਮਿਸ਼ਨ ਨੇ ਮਮਤਾ ਦੀ ਮੁਹਿੰਮ ਨੂੰ ਰਾਤ ਅੱਠ ਵਜੇ ਤੋਂ ਲੈ ਕੇ ਅਗਲੀ ਰਾਤ ਅੱਠ ਵਜੇ ਤੱਕ ਬੈਨ ਕਰ ਦਿੱਤਾ ਹੈ। ਦੱਸ ਦਈਏ ਕਿ ਪੱਛਮੀ ਬੰਗਾਲ ਵਿੱਚ ਮਤਦਾਨ ਦੇ ਚਾਰ ਪੜਾਅ ਹੋ ਚੁੱਕੇ ਹਨ। ਪੰਜਵੇਂ ਪੜਾਅ ਲਈ 17 ਅਪ੍ਰੈਲ ਨੂੰ ਵੋਟਾਂ ਪਾਈਆਂ ਜਾਣਗੀਆਂ। ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਮਮਤਾ ਦੇ ਚੋਣ ਪ੍ਰਚਾਰ 'ਤੇ ਪਾਬੰਦੀ ਲਗਾਈ ਹੈ।
ਇਸ ਦੇ ਨਾਲ ਹੀ ਪੱਛਮੀ ਬੰਗਾਲ ਵਿਚ ਛੇਵੇਂ ਪੜਾਅ ਲਈ 22 ਅਪ੍ਰੈਲ, ਸੱਤਵੇਂ ਪੜਾਅ ਲਈ 26 ਅਪ੍ਰੈਲ ਅਤੇ ਅੱਠਵੇਂ ਪੜਾਅ ਲਈ 29 ਅਪ੍ਰੈਲ ਨੂੰ ਵੋਟਾਂ ਪਾਈਆਂ ਜਾਣਗੀਆਂ. ਨਤੀਜੇ 2 ਮਈ ਨੂੰ ਐਲਾਨੇ ਜਾਣਗੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin