ਜੰਮੂ: ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਮਨੀ ਲਾਂਡਰਿੰਗ ਰੋਕੂ ਐਕਟ (PMLA) ਤਹਿਤ ਗ੍ਰਿਫਤਾਰ ਨੈਸ਼ਨਲ ਕਾਨਫਰੰਸ ਦੇ ਸੀਨੀਅਰ ਨੇਤਾ ਤੇ ਜੰਮੂ-ਕਸ਼ਮੀਰ ਦੇ ਸਾਬਕਾ ਵਿੱਤ ਮੰਤਰੀ ਅਬਦੁੱਲ ਰਹੀਮ ਰਾਥੇਰ ਦੇ ਬੇਟੇ ਹਲਾਲ ਰਾਥੇਰ ਦੇ 14 ਟਿਕਾਣਿਆਂ 'ਤੇ ਛਾਪਾਮਾਰੀ ਕੀਤੀ ਗਈ। ਛਾਪੇਮਾਰੀ ਦੇਸ਼ ਦੇ 4 ਵੱਖ-ਵੱਖ ਸ਼ਹਿਰਾਂ ਵਿੱਚ ਕੀਤੀ ਗਈ।


ਵੀਰਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ 177 ਕਰੋੜ ਰੁਪਏ ਦੇ ਬੈਂਕ ਲੋਨ ਘੁਟਾਲੇ ਵਿੱਚ ਹਲਾਲ ਰਾਥੇਰ ਦੇ ਜੰਮੂ, ਸ੍ਰੀਨਗਰ, ਲੁਧਿਆਣਾ ਤੇ ਦਿੱਲੀ ਵਿੱਚ ਕਈ ਥਾਂਵਾਂ 'ਤੇ ਛਾਪੇ ਮਾਰੇ। ਸੂਤਰਾਂ ਦੀ ਮੰਨੀਏ ਤਾਂ ਇਨ੍ਹਾਂ ਥਾਂਵਾਂ 'ਤੇ ਵੀਰਵਾਰ ਦੀ ਸ਼ਾਮ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਜਿੱਥੇ ਇਹ ਕਾਰਵਾਈ ਕੀਤੀ, ਹਲਾਲ ਤੇ ਉਸ ਦੇ ਸਾਥੀਆਂ ਨੇ ਉੱਥੇ ਕਾਫੀ ਪੈਸਾ ਲਾਇਆ ਹੈ।

ਵੀਰਵਾਰ ਨੂੰ ਕੀਤੀ ਗਈ ਛਾਪੇਮਾਰੀ ਵਿੱਚ ਡਾਇਰੈਕਟੋਰੇਟ ਨੂੰ ਕੁਝ ਅਹਿਮ ਦਸਤਾਵੇਜ਼ ਵੀ ਮਿਲੇ, ਜੋ ਸਾਬਤ ਕਰ ਸਕਦੇ ਹਨ ਕਿ ਹਾਊਸਿੰਗ ਪ੍ਰਾਜੈਕਟ ਲਈ ਹਲਾਲ ਨੇ ਜੰਮੂ-ਕਸ਼ਮੀਰ ਬੈਂਕ ਤੋਂ ਕਰਜ਼ਾ ਲਿਆ ਸੀ ਤੇ ਇਸ ਕਰਜ਼ ਦਾ ਇਸਤੇਮਾਲ ਬੇਨਾਮੀ ਜਾਇਦਾਦ ਖਰੀਦਣ ਲਈ ਕੀਤਾ ਗਿਆ ਸੀ। ਵੀਰਵਾਰ ਨੂੰ ਇਸ ਛਾਪੇਮਾਰੀ ਵਿੱਚ ਈਡੀ ਦੇ ਰਾਡਾਰ 'ਤੇ ਹਲਾਲ ਦੇ ਕੁਝ ਸਾਥੀਆਂ ਖਿਲਾਫ ਸਬੂਤ ਇਕੱਠੇ ਕੀਤੇ ਗਏ।

ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਐਂਟੀ ਕੁਰੱਪਸ਼ਨ ਬਿਊਰੋ ਨੇ ਇਸ ਧੋਖਾਧੜੀ ਦੇ ਮਾਮਲੇ ਵਿੱਚ ਇਸ ਸਾਲ 16 ਜਨਵਰੀ ਨੂੰ ਹਲਾਲ ਨੂੰ ਗ੍ਰਿਫ਼ਤਾਰ ਕੀਤਾ ਸੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904