Delhi Excise Policy Case: ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਈਡੀ ਨੇ 21 ਮਾਰਚ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਈਡੀ ਨੇ ਸ਼ਰਾਬ ਨੀਤੀ ਮਾਮਲੇ ਵਿੱਚ ਮਨੀ ਲ੍ਰਾਂਡਰਿੰਗ ਦੇ ਮਾਮਲੇ ਵਿੱਚ ਦੋ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਂਚ ਏਜੰਸੀ ਨੇ ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਰਾਊਜ਼ ਐਵਨਿਊ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਮੌਕੇ ਈਡੀ ਨੇ ਕੇਜਰੀਵਾਲ ਦੇ 10 ਦਿਨਾਂ ਦੀ ਰਿਮਾਂਡ ਦੀ ਮੰਗ ਕੀਤੀ ਹੈ।


ਕੋਰਟ ਦੀ ਸੁਣਵਾਈ ਦੌਰਾਨ ਈਡੀ ਵੱਲੋਂ ਪੇਸ਼ ਹੋਏ ASG ਰਾਜੂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਇਸ ਭ੍ਰਿਸ਼ਟਾਚਾਰ ਨੂੰ ਰਚਿਆ ਹੈ। ਈਡੀ ਨੇ ਕੇਜਰੀਵਾਲ ਨੂੰ ਇਸ ਮਾਮਲੇ ਦਾ ਕਿੰਗਪਿੰਨ ਦੱਸਿਆ। ਇਨ੍ਹਾਂ ਹੀ ਨਹੀਂ ASG ਨੇ ਦਾਅਵਾ ਕੀਤਾ ਕਿ ਦਿੱਲੀ ਸ਼ਰਾਬ ਨੀਤੀ ਘਪਲੇ ਵਿੱਚ ਮਨੀਸ਼ ਸਿਸੋਦੀਆ ਨੇ ਮੁੱਖ ਭੂਮਿਕਾ ਨਿਭਾਈ। ਉਨ੍ਹਾਂ ਦੀ ਜ਼ਮਾਨਤ ਸੁਪਰੀਮ ਕੋਰਟ ਨੇ ਰੱਦ ਕੀਤੀ ਹੈ। 


ਏਐਸਜੀ ਰਾਜੂ ਨੇ ਅਦਾਲਤ ਵਿੱਚ ਕਿਹਾ, "ਅਰਵਿੰਦ ਕੇਜਰੀਵਾਲ ਆਮ ਆਦਮੀ  ਪਾਰਟੀ ਦੇ ਮੁਖੀ ਹਨ, ਨਵੀਂ ਸ਼ਰਾਬ ਨੀਤੀ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਸੰਜੇ ਸਿੰਘ ਦੁਆਰਾ ਲਾਗੂ ਕੀਤੀ ਗਈ ਸੀ।" ਉਸ ਨੇ ਦਾਅਵਾ ਕੀਤਾ ਕਿ ਨਕਦੀ ਦੋ ਵਾਰ ਟਰਾਂਸਫਰ ਕੀਤੀ ਗਈ ਸੀ। ਫੜੇ ਗਏ ਮੁਲਜ਼ਮ ਬਚੀ ਬਾਬੂ ਰਾਹੀਂ ਪਹਿਲਾਂ 10 ਕਰੋੜ ਰੁਪਏ ਅਤੇ ਫਿਰ 15 ਕਰੋੜ ਰੁਪਏ ਟਰਾਂਸਫਰ ਕੀਤੇ ਗਏ। ਏਐਸਜੀ ਰਾਜੂ ਨੇ ਦੱਸਿਆ ਕਿ ਰਿਸ਼ਵਤ ਦੇ ਪੈਸੇ ਗੋਆ ਵਿਧਾਨ ਸਭਾ ਚੋਣਾਂ ਵਿੱਚ ਵਰਤੇ ਗਏ ਸਨ।


ਏਐਸਜੀ ਰਾਜੂ ਨੇ ਅਦਾਲਤ ਵਿੱਚ ਕਿਹਾ, "ਅਰਵਿੰਦ ਕੇਜਰੀਵਾਲ ਆਮ ਆਦਮੀ  ਪਾਰਟੀ ਦੇ ਮੁਖੀ ਹਨ, ਨਵੀਂ ਸ਼ਰਾਬ ਨੀਤੀ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਸੰਜੇ ਸਿੰਘ ਦੁਆਰਾ ਲਾਗੂ ਕੀਤੀ ਗਈ ਸੀ।" ਉਸ ਨੇ ਦਾਅਵਾ ਕੀਤਾ ਕਿ ਨਕਦੀ ਦੋ ਵਾਰ ਟਰਾਂਸਫਰ ਕੀਤੀ ਗਈ ਸੀ। ਫੜੇ ਗਏ ਮੁਲਜ਼ਮ ਬਚੀ ਬਾਬੂ ਰਾਹੀਂ ਪਹਿਲਾਂ 10 ਕਰੋੜ ਰੁਪਏ ਅਤੇ ਫਿਰ 15 ਕਰੋੜ ਰੁਪਏ ਟਰਾਂਸਫਰ ਕੀਤੇ ਗਏ। ਏਐਸਜੀ ਰਾਜੂ ਨੇ ਦੱਸਿਆ ਕਿ ਰਿਸ਼ਵਤ ਦੇ ਪੈਸੇ ਗੋਆ ਵਿਧਾਨ ਸਭਾ ਚੋਣਾਂ ਵਿੱਚ ਵਰਤੇ ਗਏ ਸਨ।


ਈਡੀ ਨੇ ਵਿਜੇ ਨਾਇਰ ਦਾ ਵੀ ਜ਼ਿਕਰ ਕੀਤਾ


ਸੁਣਵਾਈ ਦੌਰਾਨ ਈਡੀ ਨੇ ਸ਼ਰਾਬ ਨੀਤੀ ਮਾਮਲੇ ਵਿੱਚ ਗ੍ਰਿਫ਼ਤਾਰ ਇੱਕ ਹੋਰ ਮੁਲਜ਼ਮ ਵਿਜੇ ਨਾਇਰ ਦਾ ਜ਼ਿਕਰ ਕੀਤਾ। ਈਡੀ ਨੇ ਕਿਹਾ ਕਿ ਵਿਜੇ ਨਾਇਰ ਕੇਜਰੀਵਾਲ ਦਾ ਸੱਜਾ ਹੱਥ ਹੈ, ਉਹ ਕੇਜਰੀਵਾਲ ਲਈ ਰਿਸ਼ਵਤ ਇਕੱਠੀ ਕਰਦਾ ਸੀ। ਉਹ ਨੀਤੀ ਲਾਗੂ ਕਰਦਾ ਸੀ ਅਤੇ ਨਾ ਮੰਨਣ ਵਾਲਿਆਂ ਨੂੰ ਧਮਕੀਆਂ ਦਿੰਦਾ ਸੀ।


ਈਡੀ ਨੇ ਅਦਾਲਤ ਵਿੱਚ ਕਿਹਾ, ਇਸ ਪੂਰੇ ਅਪਰਾਧ ਦੀ ਆਮਦਨ ਨਾ ਸਿਰਫ਼ 100 ਕਰੋੜ ਰੁਪਏ ਹੈ, ਸਗੋਂ ਕੰਪਨੀਆਂ ਨੂੰ ਮਿਲਣ ਵਾਲਾ ਵਾਧੂ ਮੁਨਾਫ਼ਾ ਵੀ ਹੈ। ਏਐਸਜੀ ਰਾਜੂ ਨੇ ਕਿਹਾ ਕਿ ਸਾਡੇ ਕੋਲ ਚੈਟ ਵੀ ਹਨ ਜੋ ਪੁਸ਼ਟੀ ਕਰਦੇ ਹਨ ਕਿ ਜ਼ਿਆਦਾਤਰ ਵਿਕਰੇਤਾਵਾਂ ਨੇ ਵੱਧ ਤੋਂ ਵੱਧ ਸੀਮਾ ਤੱਕ ਨਕਦ ਭੁਗਤਾਨ ਕੀਤਾ ਹੈ। ਏਐਸਜੀ ਰਾਜੂ ਨੇ ਕਿਹਾ ਕਿ ਕੇਜਰੀਵਾਲ ਦਾ ਸਾਰਾ ਕੰਮ ਵਿਜੇ ਨਾਇਰ ਨੇ ਕੀਤਾ ਹੈ। ਕੇਜਰੀਵਾਲ ਨੇ ਦੱਖਣੀ ਗਰੁੱਪ ਤੋਂ ਰਿਸ਼ਵਤ ਲਈ ਸੀ। ਇਸ ਮਾਮਲੇ ਦੇ ਦੂਜੇ ਮੁਲਜ਼ਮ ਮੁੰਗਟਾ ਦਾ ਬਿਆਨ ਪੜ੍ਹਦਿਆਂ ਈਡੀ ਨੇ ਕਿਹਾ ਕਿ ਕੇਜਰੀਵਾਲ ਚਾਹੁੰਦਾ ਸੀ ਕਿ ਉਸ ਦੇ ਪਿਤਾ ਦਿੱਲੀ ਵਿੱਚ ਸ਼ਰਾਬ ਦੇ ਕਾਰੋਬਾਰ ਦਾ ਚਿਹਰਾ ਬਣ ਜਾਣ।


ਈਡੀ ਨੇ ਕਿਹਾ ਕਿ ਹਵਾਲਾ ਰਾਹੀਂ 45 ਕਰੋੜ ਰੁਪਏ ਗੋਆ ਟਰਾਂਸਫਰ ਕੀਤੇ ਗਏ ਸਨ। ਇਸ ਗੱਲ ਦੀ ਪੁਸ਼ਟੀ ਨਾ ਸਿਰਫ਼ ਬਿਆਨ ਤੋਂ ਹੁੰਦੀ ਹੈ, ਸਗੋਂ ਸੀ.ਡੀ.ਆਰ. ਨਾਲ ਵੀ ਇਸ ਦੀ ਪੁਸ਼ਟੀ ਹੁੰਦੀ ਹੈ। ਅਸੀਂ ਮਨੀ ਟ੍ਰੇਲ ਦੀ ਵੀ ਜਾਂਚ ਕੀਤੀ ਹੈ। ਚਾਰ ਰੂਟਾਂ ਰਾਹੀਂ ਪੈਸਾ ਗੋਆ ਆਇਆ। ਇਨ੍ਹਾਂ ਦੋਸ਼ਾਂ ਦੀ ਪੁਸ਼ਟੀ ਗੋਆ 'ਚ 'ਆਪ' ਉਮੀਦਵਾਰ ਨੇ ਵੀ ਕੀਤੀ ਹੈ। ਇਸ ਵਿਅਕਤੀ ਨੂੰ ਨਕਦ ਭੁਗਤਾਨ ਵੀ ਕੀਤਾ ਗਿਆ ਸੀ। ਉਨ੍ਹਾਂ ਕੋਲ ਨਕਦੀ ਕਿੱਥੋਂ ਆਈ?