ਈਦ ਤੇ ਬਕਰੀਦ ਤੋਂ ਇਲਾਵਾ ਵੀ ਮੁਸਲਮਾਨਾਂ ਦਾ ਇਕ ਮੁੱਖ ਤਿਉਹਾਰ ਹੈ ਜਿਸ ਨੂੰ ਈਦ ਏ ਮਿਲਾਦੁਨ ਨਬੀ ਕਿਹਾ ਜਾਂਦਾ ਹੈ। ਇਹ ਮੁਸਲਮਾਨਾਂ ਲਈ ਇਕ ਬੇਹੱਦ ਖਾਸ ਦਿਨ ਮੰਨਿਆ ਜਾਂਦਾ ਹੈ। ਇਸਲਾਮਿਕ ਕਲੈਂਡਰ ਦੇ ਤੀਜੇ ਮਹੀਨੇ ਰਬਿਓਲਅਵਲ ਦੀ 12 ਤਾਰੀਖ ਨੂੰ ਮਨਾਏ ਜਾਣ ਵਾਲੇ ਇਸ ਤਿਉਹਾਰ ਦੀ ਆਪਣੀ ਅਹਿਮੀਅਤ ਹੈ।


ਇਸ ਦਿਨ ਆਖਰੀ ਨਬੀ 'ਤੇ ਪੈਗੰਬਰ ਹਜ਼ਰਤ ਮੋਹੰਮਦ ਸਾਹਬ ਦਾ ਜਨਮ ਹੋਇਆ ਸੀ। ਇਸ ਦਿਨ ਮੁਸਲਿਮ ਭਾਈਚਾਰੇ ਦੇ ਲੋਕ ਜਸ਼ਨ ਮਨਾਉਂਦੇ ਹਨ ਤੇ ਮਠਿਆਈਆਂ ਵੰਡਦੇ ਹਨ ਤੇ ਜਲੂਸ ਕੱਢਦੇ ਹਨ।


ਇਸ ਲਈ ਮਨਾਈ ਜਾਂਦੀ ਈਦ ਏ ਮਿਲਾਦੁਨ ਨਬੀ


ਈਦ ਏ ਮਿਲਾਦੁਨ ਨਬੀ ਇਸਲਾਮ ਦੇ ਇਤਿਹਾਸ ਦਾ ਸਭ ਤੋਂ ਅਹਿਮ ਦਿਨ ਮੰਨਿਆ ਜਾਂਦਾ ਹੈ। ਪੈਗੰਬਰ ਮੁਹੰਮਦ ਸਾਹਿਬ ਦਾ ਜਨਮ ਇਸ ਤੀਜੇ ਮਹੀਨੇ ਦੇ 12ਵੇਂ ਦਿਨ ਹੋਇਆ ਸੀ। ਇਸ ਦਿਨ ਨੂੰ ਮਨਾਉਣ ਲਈ ਸ਼ੁਰੂਆਤ ਮਿਸਰ ਤੋਂ 11ਵੀਂਸਦੀ 'ਚ ਹੋਈ ਸੀ। ਫਾਤਿਮਿਦ ਵੰਸ਼ ਦੇ ਸੁਲਤਾਨਾਂ ਨੇ ਇਸ ਈਦ ਨੂੰ ਮਨਾਉਣਾ ਸ਼ੁਰੂ ਕਰ ਦਿੱਤਾ ਹੈ।


ਵੇਖੋ ਕੈਪਟਨ ਦੀ ਅਫਸਰਸ਼ਾਹੀ ਦਾ ਹਾਲ! ਗਰੀਬਾਂ ਨੂੰ ਨਹੀਂ ਵੰਡਿਆ, ਮਿੱਟੀ 'ਚ ਦੱਬਿਆ 20 ਕੁਇੰਟਲ ਆਟਾ


ਪੈਟਰੋਲ ਡੀਜ਼ਲ 'ਤੇ ਟੈਕਸ ਵਧਾਉਣ ਦੀ ਤਿਆਰੀ 'ਚ ਮੋਦੀ ਸਰਕਾਰ! ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨੂੰ ਦਿੱਤੀ ਇਹ ਨਸੀਹਤ


ਪੈਗੰਬਰ ਦੇ ਇਸ ਦੁਨੀਆਂ ਤੋਂ ਜਾਣ ਤੋਂ ਚਾਰ ਸਦੀਆਂ ਬਾਅਦ ਇਸ ਤਿਉਹਾਰ ਦੀ ਤਰ੍ਹਾਂ ਮਨਾਇਆ ਜਾਣ ਲੱਗਾ। ਇਸ ਮੌਕੇ 'ਤੇ ਲੋਕ ਰਾਤ ਭਰ ਜਾਗਦੇ ਹਨ ਤੇ ਮਸਜਿਦਾਂ 'ਚ ਪੈਗੰਬਰ ਵੱਲੋਂ ਦਿੱਤੀ ਗਈ ਕੁਰਾਨ ਅਤੇ ਦੀਨ ਦੀ ਰਾਤ ਭਰ ਜਾਗਦੇ ਹਨ ਤੇ ਮਸਜਿਦਾਂ 'ਚ ਪੈਗੰਬਰ ਵੱਲੋਂ ਦਿੱਤੀ ਗਈ ਕੁਰਾਨ ਅਤੇ ਦੀਨ ਦੀ ਤਾਲੀਮ ਦਾ ਜ਼ਿਕਰ ਕੀਤਾ ਜਾਂਦਾ ਹੈ। ਇਸ ਦਿਨ ਮਸਜਿਦਾਂ 'ਚ ਤਕਰੀਰ ਕਰਕੇ ਪੈਗੰਬਰ ਦੇ ਦੱਸੇ ਜਾਣ ਵਾਲੇ ਰਸਤੇ 'ਤੇ ਅਤੇ ਆਦਰਸ਼ਾਂ 'ਤੇ ਚੱਲਣ ਦੀ ਸਲਾਹ ਦਿੱਤੀ ਗਈ ਹੈ।


ਮੋਦੀ ਸਰਕਾਰ ਵੱਲੋਂ ਪੰਜਾਬ ਨੂੰ ਇਕ ਹੋਰ ਵੱਡਾ ਝਟਕਾ ਦੇਣ ਦੀ ਤਿਆਰੀ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ