ECI Show Cause Notice To Priyanka Gandhi: ਚੋਣ ਕਮਿਸ਼ਨ ਨੇ ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਹੈ। ਮਾਮਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਬਿਆਨ ਦੇਣ ਨਾਲ ਜੁੜਿਆ ਹੋਇਆ ਹੈ। ਪ੍ਰਿਅੰਕਾ ਨੇ ਹਾਲ ਹੀ 'ਚ ਇਕ ਰੈਲੀ ਦੌਰਾਨ ਬਿਆਨ ਦਿੱਤਾ ਸੀ।

  


ਚੋਣ ਕਮਿਸ਼ਨ ਨੇ ਪ੍ਰਿਯੰਕਾ ਗਾਂਧੀ ਨੂੰ ਭੇਜੇ ਨੋਟਿਸ 'ਚ ਕਿਹਾ ਹੈ, 'ਕਮਿਸ਼ਨ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਮਿਤੀ 10.11.2023 (ਕਾਪੀ ਨੱਥੀ) ਦੀ ਸ਼ਿਕਾਇਤ ਮਿਲੀ ਹੈ, ਜਿਸ 'ਚ ਦੋਸ਼ ਲਗਾਇਆ ਗਿਆ ਹੈ ਕਿ ਮੱਧ ਪ੍ਰਦੇਸ਼ ਦੇ ਸਾਂਵੇਰ ਵਿਧਾਨ ਸਭਾ ਹਲਕੇ 'ਚ ਇੱਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਤੁਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਗੈਰ-ਪ੍ਰਮਾਣਿਤ ਅਤੇ ਗ਼ਲਤ ਬਿਆਨ ਦਿੱਤੇ ਹਨ, ਜਿਸ ਵਿੱਚ ਜਨਤਾ ਨੂੰ ਗੁੰਮਰਾਹ ਕਰਨ ਅਤੇ ਪ੍ਰਧਾਨ ਮੰਤਰੀ ਦੇ ਅਕਸ ਨੂੰ ਖਰਾਬ ਕਰਨ ਦੀ ਸਮਰੱਥਾ ਹੈ।


ਚੋਣ ਕਮਿਸ਼ਨ ਦੇ ਨੋਟਿਸ ਅਨੁਸਾਰ ਭਾਸ਼ਣ ਦੀ ਵੀਡੀਓ ਅਤੇ ਮੱਧ ਪ੍ਰਦੇਸ਼ ਦੇ ਸੀਬੀਓ ਰਾਹੀਂ ਪ੍ਰਾਪਤ ਟ੍ਰਾਂਸਕ੍ਰਿਪਟ ਦੇ ਅਨੁਸਾਰ, ਪ੍ਰਿਯੰਕਾ ਗਾਂਧੀ ਨੇ ਕਿਹਾ ਸੀ, "ਮੋਦੀ ਜੀ, ਇਹ BHEL ਸੀ, ਜਿਸ ਨਾਲ ਸਾਨੂੰ ਰੁਜ਼ਗਾਰ ਮਿਲਦੇ ਸੀ, ਜਿਸ ਕਾਰਨ ਦੇਸ਼ ਅੱਗੇ ਵੱਧ ਰਿਹਾ ਸੀ, ਤੁਸੀਂ ਇਸਦਾ ਕੀ ਕੀਤਾ, ਕਿਸ ਨੂੰ ਦੇ ਦਿੱਤਾ, ਦੱਸੋ ਮੋਦੀ ਜੀ ਤੁਸੀਂ ਕਿਸ ਨੂੰ ਦਿੱਤਾ, ਆਪਣੇ ਵੱਡੇ ਉਦਯੋਗਪਤੀ ਦੋਸਤਾਂ ਨੂੰ ਕਿਉਂ ਦੇ ਦਿੱਤਾ।






ਇਹ ਵੀ ਪੜ੍ਹੋ: Agra Rape Case: ਆਗਰਾ ਹੋਮ ਸਟੇਅ ਗੈਂਗਰੇਪ ਮਾਮਲੇ 'ਚ 5 ਦੋਸ਼ੀ ਗ੍ਰਿਫਤਾਰ, ਜ਼ਬਰਦਸਤੀ ਸ਼ਰਾਬ ਪਿਆ ਕੇ ਕੀਤੀ ਸੀ ਦਰਿੰਦਗੀ


ਨੋਟਿਸ 'ਚ ਚੋਣ ਕਮਿਸ਼ਨ ਨੇ ਕਿਹਾ, ''ਆਮ ਤੌਰ 'ਤੇ ਜਨਤਾ ਦਾ ਮੰਨਣਾ ਹੈ ਕਿ ਕਿਸੇ ਸੀਨੀਅਰ ਨੇਤਾ, ਉਹ ਵੀ ਇਕ ਰਾਸ਼ਟਰੀ ਪਾਰਟੀ ਦੇ ਸਟਾਰ ਪ੍ਰਚਾਰਕ ਵੱਲੋਂ ਦਿੱਤੇ ਗਏ ਬਿਆਨ ਸੱਚ ਹਨ, ਅਜਿਹੇ 'ਚ ਉਮੀਦ ਕੀਤੀ ਜਾਂਦੀ ਹੈ ਕਿ ਨੇਤਾਵਾਂ ਵਲੋਂ ਦਿੱਤੇ ਗਏ ਬਿਆਨਾਂ ਦੀ ਉਨ੍ਹਾਂ ਨੂੰ ਜਾਣਕਾਰੀ ਹੋਵੇ ਅਤੇ ਉਨ੍ਹਾਂ ਕੋਲ ਤੱਥਾਂ ਦੇ ਆਧਾਰ ਹੋਣ... ਤਾਂ ਜੋ ਵੋਟਰਾਂ ਨੂੰ ਗੁੰਮਰਾਹ ਕਰਨ ਦੀ ਕੋਈ ਸੰਭਾਵਨਾ ਨਾ ਰਹੇ।


ਕਦੋਂ ਤੱਕ ਮੰਗਿਆ ਗਿਆ ਪ੍ਰਿਅੰਕਾ ਗਾਂਧੀ ਤੋਂ ਜਵਾਬ?


ਨੋਟਿਸ ਵਿੱਚ ਅੱਗੇ ਕਿਹਾ ਗਿਆ, “ਇਸ ਲਈ ਹੁਣ ਤੁਹਾਨੂੰ ਕਿਸੇ ਹੋਰ ਰਾਸ਼ਟਰੀ ਪਾਰਟੀ ਦੇ ਸਟਾਰ ਪ੍ਰਚਾਰਕ ਵਿਰੁੱਧ ਦਿੱਤੇ ਗਏ ਆਪਣੇ ਬਿਆਨ ਨੂੰ ਸਪੱਸ਼ਟ ਕਰਨ ਅਤੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਵਿੱਚ 16 ਨਵੰਬਰ, 2023 ਨੂੰ 20:00 ਵਜੇ ਤੱਕ ਕਾਰਨ ਦਿਖਾਉਣ ਲਈ ਕਿਹਾ ਜਾਂਦਾ ਹੈ। “ਉਲੰਘਣਾ ਕਰਨ ਲਈ ਤੁਹਾਡੇ ਵਿਰੁੱਧ ਉਚਿਤ ਕਾਰਵਾਈ ਕਿਉਂ ਨਹੀਂ ਕੀਤੀ ਜਾਣੀ ਚਾਹੀਦੀ?


ਇਹ ਵੀ ਪੜ੍ਹੋ: EC show cause notice to AAP: ਚੋਣ ਕਮਿਸ਼ਨ ਨੇ 'ਆਪ' ਨੂੰ ਜਾਰੀ ਕੀਤਾ ਕਾਰਨ ਦੱਸੋ ਨੋਟਿਸ, ਜਾਣੋ ਕਾਰਨ