ਭੁਵਨੇਸ਼ਵਰ: ਓਡੀਸ਼ਾ ਦੇ ਸਬਲਪੁਰ ‘ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਹੈਲੀਕਾਪਟਰ ਦੀ ਜਾਂਚ ਦੇ ਆਦੇਸ਼ ਦੇਣ ਵਾਲੇ ਅਧਿਕਾਰੀ ਨੂੰ ਮੁਅਤੱਲ ਕਰ ਦਿੱਤਾ ਗਿਆ ਹੈ। ਚੋਣ ਕਮਿਸ਼ਨ ਨੇ ਓਡੀਸ਼ਾ ਦੇ ਜਨਰਲ ਸੁਪਰਵਾਈਜ਼ਰ ਨੂੰ ਬੁੱਧਵਾਰ ਨੂੰ ਸਸਪੈਂਡ ਕਰ ਦਿੱਤਾ। ਵਿਭਾਗ ਵੱਲੋਂ ਜਾਰੀ ਆਦੇਸ਼ ਮੁਤਾਬਕ, ਕਰਨਾਟਕ ਕੇਡਰ ਦੇ 1996 ਬੈਚ ਦੇ ਆਈਏਐਸ ਅਧਿਕਾਰੀ ਮੁਹੰਮਦ ਮੋਹਸਿਨ ਨੇ ਐਸਪੀਜੀ ਸੁਰੱਖਿਆ ਨਾਲ ਜੁੜੇ ਚੋਣ ਕਮਿਸ਼ਨ ਦੇ ਹੁਕਮਾਂ ਦਾ ਪਾਲਨ ਨਹੀਂ ਕੀਤਾ।
ਜ਼ਿਲ੍ਹਾ ਕਲੈਕਟਰ ਤੇ ਪੁਲਿਸ ਡਾਇਰੈਕਟਰ ਦੀ ਰਿਪੋਰਟ ਦੇ ਆਧਾਰ ‘ਤੇ ਸੰਬਲਪੁਰ ਦੇ ਜਨਰਲ ਸੁਪਰਵਾਈਜ਼ਰ ਨੂੰ ਘਟਨਾ ਦੇ ਇੱਕ ਦਿਨ ਬਾਅਦ ਮੁਅੱਤਲ ਕਰ ਦਿੱਤਾ ਗਿਆ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੰਬਲਪੁਰ ‘ਚ ਪ੍ਰਧਾਨ ਮੰਤਰੀ ਦੇ ਹੈਲੀਕਾਪਟਰ ਦੀ ਜਾਂਚ ਕਰਨਾ ਚੋਣ ਕਮਿਸ਼ਨ ਦੇ ਨਿਯਮਾਂ ਮੁਤਾਬਕ ਨਹੀਂ ਸੀ। ਐਸਪੀਜੀ ਸੁਰੱਖਿਆ ਹਾਸਲ ਲੋਕਾਂ ਨੂੰ ਅਜਿਹੀ ਜਾਂਚ ‘ਚ ਛੂਟ ਹੁੰਦੀ ਹੈ।
ਸੂਬੇ ‘ਚ ਅੱਜ ਪੰਜ ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਆਖਰੀ ਗੇੜ ਦੀਆਂ ਚੋਣਾਂ 29 ਅਪਰੈਲ ਨੂੰ ਛੇ ਸੀਟਾਂ ‘ਤੇ ਹਨ। ਸੂਬੇ ‘ਚ ਬੀਜੇਡੀ ਦਾ ਰਾਜਨੀਤੀ ‘ਚ ਕਾਫੀ ਪ੍ਰਭਾਅ ਹੈ ਤੇ ਪਾਰਟੀ ਦੇ ਨੇਤਾ ਨਵੀਨ ਪਟਨਾਇਕ ਇੱਥੇ 19 ਸਾਲ ਤੋਂ ਮੁੱਖ ਮੰਤਰੀ ਹਨ।
ਮੋਦੀ ਦੇ ਹੈਲੀਕਾਪਟਰ ਦੀ ਜਾਂਚ ਕਰਨ ਵਾਲੇ ਅਫਸਰ ਦੀ ਸ਼ਾਮਤ, ਚੋਣ ਕਮਿਸ਼ਨ ਦੀ ਕਾਰਵਾਈ
ਏਬੀਪੀ ਸਾਂਝਾ
Updated at:
18 Apr 2019 11:51 AM (IST)
ਓਡੀਸ਼ਾ ਦੇ ਸਬਲਪੁਰ ‘ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਹੈਲੀਕਾਪਟਰ ਦੀ ਜਾਂਚ ਦੇ ਆਦੇਸ਼ ਦੇਣ ਵਾਲੇ ਅਧਿਕਾਰੀ ਨੂੰ ਮੁਅਤੱਲ ਕਰ ਦਿੱਤਾ ਗਿਆ ਹੈ। ਚੋਣ ਕਮਿਸ਼ਨ ਨੇ ਓਡੀਸ਼ਾ ਦੇ ਜਨਰਲ ਸੁਪਰਵਾਈਜ਼ਰ ਨੂੰ ਬੁੱਧਵਾਰ ਨੂੰ ਸਸਪੈਂਡ ਕਰ ਦਿੱਤਾ।
- - - - - - - - - Advertisement - - - - - - - - -