ਨਵੀਂ ਦਿੱਲੀ: ਲੋਕ ਸਭਾ ਚੋਣਾਂ ਵਿੱਚ ਮੋਦੀ ਲਹਿਰ ਵਿਰੋਧੀ ਦਲਾਂ ‘ਤੇ ਸੁਨਾਮੀ ਦੀ ਤਰ੍ਹਾਂ ਰਹੀ। ਦਿੱਲੀ ‘ਚ ਆਮ ਆਦਮੀ ਪਾਰਟੀ (ਆਪ) ਦੇ ਕਈ ਉਮੀਦਵਾਰ ਜ਼ਮਾਨਤ ਬਚਾਉਣ ‘ਚ ਵੀ ਕਾਮਯਾਬ ਨਹੀਂ ਹੋ ਸਕੇ। ਇਹ ਹੀ ਨਹੀਂ ਸੱਤਾ ‘ਚ ਰਹਿਣ ਤੋਂ ਬਾਅਦ ਵੀ 'ਆਪ' ਸੱਤ 'ਚੋਂ ਪੰਜ ਸੀਟਾਂ ‘ਤੇ ਤੀਜੇ ਨੰਬਰ ‘ਤੇ ਚਲੀ ਗਈ। 2014 ਦੀਆਂ ਚੋਣਾਂ ‘ਚ ਬੀਜੇਪੀ ਪਹਿਲੇ, 'ਆਪ' ਦੂਜੇ ਤੇ ਕਾਂਗਰਸ ਤੀਜੇ ਨੰਬਰ ‘ਤੇ ਰਹੀ ਸੀ। ਇਸ ਤੋਂ ਬਾਅਦ ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਰਿਕਾਰਡ 70 'ਚੋਂ 67 ਸੀਟਾਂ ‘ਤੇ ਜਿੱਤ ਹਾਸਲ ਕਰਨ ‘ਚ ਕਾਮਯਾਬ ਰਹੀ ਸੀ। ਇਨ੍ਹਾਂ ਚੋਣਾਂ ਨੇ ਤਸਵੀਰ ਪੂਰੀ ਤਰ੍ਹਾਂ ਬਦਲ ਦਿੱਤੀ ਹੈ।



ਦਿੱਲੀ ‘ਚ ਬੀਜੇਪੀ ਨੇ 2014 ਨੂੰ ਦੁਹਰਾ ਦਿੱਤਾ ਤੇ ਸਾਰੀਆਂ ਸੱਤ ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ। ਕਾਂਗਰਸ ਉਮੀਦਵਾਰ ਪੰਜ ਸੀਟਾਂ ‘ਤੇ ਦੂਜੇ ਨੰਬਰ ‘ਤੇ, ਦੋ ਸੀਟਾਂ ‘ਤੇ ਤੀਜੇ ਨੰਬਰ ‘ਤੇ ਰਹੇ। 'ਆਪ' ਦੀ ਗੱਲ ਕਰੀਏ ਤਾਂ ਉਹ ਪੰਜ ਸੀਟਾਂ ‘ਤੇ ਤੀਜੇ ਤੇ ਦੋ ਸੀਟਾਂ ‘ਤੇ ਤੀਜੇ ਨੰਬਰ ‘ਤੇ ਰਹੀ।




ਹੁਣ ਜਾਣੋ ਹਰ ਇੱਕ ਸੀਟ ਦਾ ਹਾਲ



ਚਾਂਦਨੀ ਚੌਕ ‘ਚ ਬੀਜੇਪੀ ਨੂੰ ਮਿਲੇ 52.35 ਫੀਸਦ ਵੋਟ, 'ਆਪ'-14.74 ਫੀਸਦ ਤੇ ਕਾਂਗਰਸ ਨੂੰ ਇੱਥੇ ਮਿਲੀਆਂ 29.67 ਫੀਸਦ ਵੋਟਾਂ।




ਪੂਰਬੀ ਦਿੱਲੀ ‘ਚ ਬੀਜੇਪੀ ਨੂੰ ਮਿਲੇ 55.35 ਫੀਸਦ, 'ਆਪ' ਨੂੰ 17.44 ਫੀਸਦ ਤੇ ਕਾਂਗਰਸ ਨੂੰ 24.24 ਫੀਸਦ ਵੋਟਾਂ ਮਿਲੀਆਂ ਹਨ।




ਗੱਲ ਕਰਦੇ ਹਾਂ ਨਵੀਂ ਦਿੱਲੀ ਸੀਟ ਦੀ ਜਿੱਥੇ ਪਾਰਟੀਆਂ 'ਚੋਂ ਬੀਜੇਪੀ 54.77%, 'ਆਪ' 16.33% ਤੇ ਕਾਂਗਰਸ 26.91% ਵੋਟਾਂ ਹਾਸਲ ਕਰਨ ‘ਚ ਕਾਮਯਾਬ ਰਹੀ।




ਉੱਤਰੀ ਪੂਰਬੀ ਦਿੱਲੀ ਤੋਂ ਬੀਜੇਪੀ ਉਮੀਦਵਾਰ ਮਨੋਜ ਤਿਵਾੜੀ ਨੂੰ ਜਿੱਤ ਲਈ 53.09% ਵੋਟਾਂ ਮਿਲੀਆਂ ਹਨ। ਇਸ ਤੋਂ ਬਾਅਦ 'ਆਪ' ਨੂੰ 13.06 ਅਤੇ ਕਾਂਗਰਸ ਨੂੰ 28.85 ਫੀਸਦ ਵੋਟਾਂ ਹਾਸਲ ਹੋਇਆਂ ਹਨ।




ਉੱਤਰੀ ਪੱਛਮੀ ਦਿੱਲੀ ਤੋਂ ਬੀਜੇਪੀ ਨੂੰ 60.49%, 'ਆਪ' 21.01% ਤੇ ਕਾਂਗਰਸ ਨੂੰ 16.88% ਵੋਟਾਂ ਮਿਲੀਆਂ।




ਦੱਖਣੀ ਦਿੱਲੀ ਤੋਂ ਬੀਜੇਪੀ ਦੇ ਰਮੇਸ਼ ਬਿਧੂੜੀ ਨੂੰ 56.58 ਫੀਸਦ ਵੋਟਾਂ, 'ਆਪ' 26.35% ਵੋਟਾਂ ਤੇ ਕਾਂਗਰਸ 13.56 ਫੀਸਦ ਵੋਟਾਂ ਹਾਲ ਕਰ ਸਕੇ ਹਨ।



ਹੁਣ ਗੱਲ ਪੰਜਵੀਂ ਸੀਟ ਯਾਨੀ ਪੱਛਮੀ ਦਿੱਲੀ ਦੀ ਜਿੱਥੇ ਬੀਜੇਪੀ 60.05 ਫੀਸਦ, 'ਆਪ' 17.47 ਫੀਸਦ ਤੇ ਕਾਂਗਰਸ 19.92 ਫੀਸਦ ਵੋਟਾਂ ਹਾਸਲ ਕਰਨ ‘ਚ ਕਾਮਯਾਬ ਰਹੀ ਹੈ।




ਦਿਲੀਪ ਪਾਂਡੇ, ਪੰਕਜ ਗੁਪਤਾ ਤੇ ਬ੍ਰਿਜੇਸ਼ ਗੋਇਲ ਦੀ ਜ਼ਮਾਨਤ ਤਕ ਜ਼ਬਤ ਹੋ ਗਈ। ਇੱਥੇ ਤਕ ਕੀ ਬਾਕਸਰ ਵਿਜੇਂਦਰ ਸਿੰਘ ਵੀ ਆਪਣੀ ਜ਼ਮਾਨਤ ਜ਼ਬਤ ਹੋਣ ਤੋਂ ਬਚਾ ਨਹੀਂ ਸਕੇ। ਉਮੀਦਵਾਰ ਕੁੱਲ ਵੋਟਾਂ ਦਾ ਛੇਵਾਂ ਹਿੱਸਾ ਨਾ ਮਿਲਣ ‘ਤੇ ਉਨ੍ਹਾਂ ਦੀ ਜ਼ਮਾਨਤ ਜ਼ਬਤ ਕਰ ਲਈ ਜਾਂਦੀ ਹੈ।