ਪੰਜਾਬ 'ਚ ਗਰਮੀ ਨੇ ਵੱਟ ਕੱਢੇ ਹੋਏ ਹਨ ਤਾਂ ਇਸ ਤੋਂ ਬਚਣ ਲਈ ਬਹੁਤ ਵੱਡੀ ਗਿਣਤੀ 'ਚ ਲੋਕ ਏਅਰ ਕੰਡੀਸ਼ਨਰ ਦੀ ਵਰਤੋਂ ਕਰਦੇ ਹਨ। ਇਹ ਖ਼ਬਰ ਉਹਨਾਂ ਨੂੰ ਝਟਕਾ ਦੇ ਸਕਦੀ ਹੈ ਜੋ ਏਅਰ ਕੰਡੀਸ਼ਨਰ (AC) ਰਾਤ ਵੇਲੇ ਜ਼ਿਆਦਾ ਚਲਾਉਂਦੇ ਹਨ। ਰਾਤ ਵੇਲੇ AC ਚਲਾਉਣ 'ਤੇ ਤਹੁਾਨੂੰ ਜ਼ਿਆਦਾ ਬਿੱਲ ਅਦਾ ਕਰਨਾ ਪਵੇਗਾ। ਕੇਂਦਰੀ ਬਿਜਲੀ ਮੰਤਰਾਲੇ ਵੱਲੋਂ ਤਿਆਰ ਕੀਤੇ ਗਏ ਬਿਜਲੀ ਟੈਰਿਫ ਨੂੰ ਸਰਕਾਰ ਨੇ ਸ਼ੁੱਕਰਵਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ। 



ਇਸ ਦੇ ਤਹਿਤ ਦਿਨ ਸਮੇਂ ਬਿਜਲੀ ਦੀ ਦਰ ਮੌਜੂਦਾ ਕੀਮਤ ਤੋਂ 20 ਫੀਸਦ ਤੱਕ ਘੱਟ ਹੋਵੇਗੀ ਪਰ ਰਾਤ ਵੇਲੇ ਬਿਜਲੀ ਦੀ ਦਰ 10 ਤੋਂ 20 ਫੀਸਦ ਤੱਕ ਜ਼ਿਆਦਾ ਕਰ ਦਿੱਤੀ ਜਾਵੇਗੀ। ਇਸ ਲਈ ਬਿਜਲੀ ਖਪਤਕਾਰਾਂ ਦੇ ਅਧਿਕਾਰ ਨਿਯਮ 2020 'ਚ ਜ਼ਰੂਰੀ ਸੋਧ ਕਰਦਿਆਂ ਦਿਨ ਸਮੇਂ ਟੀਓਡੀ ਯਾਨੀ ਟਾਈਮ ਆਫ਼ ਡੇ ਟੈਰਿਫ ਵਿਵਸਥਾ ਲਾਗੂ ਕੀਤੀ ਗਈ ਹੈ।  ਬਿਜਲੀ ਮੰਤਰਾਲੇ ਮੁਤਾਬਕ ਟੀਓਡੀ ਟੈਰਿਫ 10 ਕਿਲੋਵਾਟ ਜਾਂ ਇਸ ਤੋਂ ਜ਼ਿਆਦਾ ਬਿਜਲੀ ਦੀ ਖਪਤ ਕਰਨ ਵਾਲੇ ਖਪਤਕਾਰਾਂ ਲਈ 1 ਅਪ੍ਰੈਲ 2024 ਤੋਂ ਲਾਗੂ ਕੀਤੀ ਜਾਵੇਗੀ। ਜਦਕਿ ਦੂਜੇ ਖਪਤਕਾਰਾਂ ਲਈ 1 ਅਪ੍ਰੈਲ 2025 ਤੋਂ ਲਾਗੂ ਹੋਵੇਗੀ, ਇਸ ਵਿੱਚ ਖੇਤੀ ਖੇਤਰ ਨੂੰ ਬਾਹਰ ਰੱਖਿਆ ਗਿਆ ਹੈ। 



ਇਸ ਨਵੀਂ ਵਿਵਸਥਾ ਬਾਰੇ ਕੇਂਦਰੀ ਬਿਜਲੀ ਮੰਤਰੀ ਆਰ ਕੇ ਸਿੰਘ ਨੇ ਕਿਹਾ ਕਿ ਇਸ ਨਾਲ ਖਪਤਕਾਰਾਂ ਨੂੰ ਬਿਜਲੀ ਦਾ ਬਿੱਲ ਘੱਟ ਕਰਨ 'ਚ ਮਦਦ ਮਿਲੇਗੀ। ਜੇਕਰ ਕੋਈ ਰਾਤ ਵੇਲੇ ਜ਼ਿਆਦਾ ਬਿਜਲੀ ਦੀ ਖਪਤ ਕਰਦਾ ਹੈ ਤਾਂ ਉਸ ਨੂੰ ਦਿਨ ਵੇਲੇ ਬਿਜਲੀ ਖਪਤ ਤੋਂ ਘੱਟ ਟੈਰਿਫ ਹੋਣ ਨਾਲ ਬਚਤ ਹੋ ਜਾਵੇਗੀ। 


 ਸਰਕਾਰ ਦੇ ਇਸ ਕਦਮ ਪਿੱਛੇ ਦੇ ਵੱਡੇ ਕਾਰਨ ਮੰਨੇ ਜਾ ਰਹੇ ਹਨ। ਪਹਿਲਾਂ ਹੈ ਕਿ ਦੇਸ਼ ਵਿੱਚ ਸੌਰ ਅਤੇ ਨਵਿਆਉਣਯੋਗ ਉਰਜਾ ਵਸੀਲਿਆਂ ਨਾਲ ਉਤਪਾਦਿਤ ਬਿਜਲੀ ਦੀ ਮੰਗ ਵਧੇ। ਸੌਰ ਊਰਜਾ ਨਾਲ ਬਿਜਲੀ ਦਿਨ ਸਮੇਂ ਪੈਦਾ ਹੁੰਦੀ ਹੈ ਤਾਂ ਬਿਜਲੀ ਸਪਲਾਈ ਕੰਪਨੀਆਂ ਇਸ ਤੋਂ ਬਣੀ ਬਿਜਲੀ ਦੀ ਖਰੀਦ ਦਿਨ ਸਮੇਂ ਜ਼ਿਆਦਾ ਕਰਨਗੀਆਂ। 


ਦੂਸਰਾ ਕਾਰਨ ਹੈ ਕਿ ਰਾਤ ਸਮੇਂ ਜ਼ਿਆਦਾ ਬਿਜਲੀ ਬਿੱਲ ਆਉਣ ਦੀ ਸੰਭਾਵਨਾ ਦੇਖਦਿਆਂ ਆਮ ਖਪਤਕਾਰ ਇਸ ਦੌਰਾਨ ਬਿਜਲੀ ਦੀ ਖਪਤ 'ਚ ਕਿਫਾਇਤ ਵਰਤਣਗੇ। 


 


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।