Embassy of India in Russia issues guidelines for Indian students, says no security reasons for them to leave yet


Russia-Ukraine War: ਰੂਸ ਵਿੱਚ ਭਾਰਤੀ ਦੂਤਾਵਾਸ ਨੇ ਦੇਸ਼ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਦੂਤਾਵਾਸ ਵਲੋਂ ਭਾਰਤੀ ਵਿਦਿਆਰਥੀਆਂ ਨੂੰ ਕਿਹਾ ਗਿਆ ਹੈ ਕਿ "ਅਸੀਂ ਸਾਰੇ ਵਿਦਿਆਰਥੀਆਂ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਫਿਲਹਾਲ ਕੋਈ ਸੁਰੱਖਿਆ ਕਾਰਨ ਨਹੀਂ ਹੈ, ਜਿਸ ਕਰਕੇ ਦੇਸ਼ ਛੱਡਿਆ ਜਾਵੇ।"






ਦੂਤਘਰ ਵਲੋਂ ਕਿਹਾ ਗਿਆ ਹੈ ਕਿ ਰੂਸ ਵਿਚ ਮੌਜੂਦ ਯੂਨੀਵਰਸਿਟੀਆਂ, ਭਾਰਤੀ ਵਿਦਿਆਰਥੀਆਂ ਤੋਂ ਸਲਾਹ ਮੰਗੀ ਗਈ ਸੀ ਕਿ ਵਿਦਿਆਰਥੀਆਂ ਨੂੰ ਰੂਸ ਵਿਚ ਰਹਿਣਾ ਚਾਹੀਦਾ ਹੈ ਜਾਂ ਨਹੀਂ। ਦੂਤਾਵਾਸ ਵਿਦਿਆਰਥੀਆਂ ਅਤੇ ਭਾਰਤੀਆਂ ਦੀ ਸੁਰੱਖਿਆ ਨੂੰ ਲੈ ਕੇ ਸਾਰੇ ਸਬੰਧਤ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ। ਭਾਰਤ ਅਤੇ ਰੂਸ ਦਰਮਿਆਨ ਉਡਾਣਾਂ ਅਤੇ ਬੈਂਕਿੰਗ ਸੇਵਾਵਾਂ ਦੇ ਸਿੱਧੇ ਸੰਪਰਕ ਵਿੱਚ ਮਾਮੂਲੀ ਰੁਕਾਵਟ ਆਈ ਹੈ। ਵਿਦਿਆਰਥੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੀਆਂ ਯੂਨੀਵਰਸਿਟੀਆਂ ਨਾਲ ਲਗਾਤਾਰ ਸੰਪਰਕ ਵਿੱਚ ਰਹਿਣ। ਬਗੈਰ ਕਿਸੇ ਸਮੱਸਿਆ ਦੇ ਆਪਣੀ ਪੜ੍ਹਾਈ ਜਾਰੀ ਰੱਖਣ।


ਦੂਜੇ ਪਾਸੇ ਦਿੱਲੀ, ਕੀਵ ਅਤੇ ਮਾਸਕੋ ਵਿੱਚ ਵੱਖ-ਵੱਖ ਤੀਬਰ ਕੂਟਨੀਤਕ ਸੰਪਰਕ ਅਤੇ ਯੂਕਰੇਨ ਵਿੱਚ ਭਾਰਤੀ ਅਧਿਕਾਰੀਆਂ ਦੀਆਂ ਤਿੰਨ ਟੀਮਾਂ ਵਲੋਂ 24 ਘੰਟੇ ਜ਼ਮੀਨੀ ਕਾਰਵਾਈ ਨੇ ਸੁਮੀ ਸ਼ਹਿਰ ਤੋਂ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢਣਾ ਸੰਭਵ ਬਣਾਇਆ। ਅਧਿਕਾਰੀਆਂ ਮੁਤਾਬਕ ਯੁੱਧ ਪ੍ਰਭਾਵਿਤ ਯੂਕਰੇਨ ਦੇ ਉੱਤਰ-ਪੂਰਬੀ ਸ਼ਹਿਰ ਤੋਂ ਲਗਪਗ 600 ਵਿਦਿਆਰਥੀਆਂ ਨੂੰ ਕੱਢਣ ਲਈ ਭਾਰਤ ਦੇ "ਮੁਸ਼ਕਲ ਅਤੇ ਗੁੰਝਲਦਾਰ" ਮਿਸ਼ਨ ਦੇ ਇਹ ਤਿੰਨ ਮੁੱਖ ਹਿੱਸੇ ਸੀ।


ਇਹ ਵੀ ਪੜ੍ਹੋ: Village of Shaheed-e-Azam Bhagat Singh: ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਪਿੰਡ 'ਚ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਸ਼ੁਰੂ, 25 ਹਜ਼ਾਰ ਲੋਕਾਂ ਦੇ ਬੈਠਣ ਦਾ ਪ੍ਰਬੰਧ