Young India Office Seal : ਨੈਸ਼ਨਲ ਹੈਰਾਲਡ ਮਾਮਲੇ 'ਚ ਵੱਡੀ ਕਾਰਵਾਈ ਕਰਦੇ ਹੋਏ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਹੇਰਾਲਡ ਹਾਊਸ ਸਥਿਤ ਯੰਗ ਇੰਡੀਆ ਦੇ ਦਫਤਰ ਨੂੰ ਸੀਲ ਕਰ ਦਿੱਤਾ ਹੈ। ਕੱਲ੍ਹ ਈਡੀ ਨੇ ਇਸ ਦਫ਼ਤਰ ਦੀ ਤਲਾਸ਼ੀ ਲਈ ਸੀ, ਜਿਸ ਤੋਂ ਬਾਅਦ ਇਸ ਨੂੰ ਸੀਲ ਕਰ ਦਿੱਤਾ ਗਿਆ ਹੈ। ਯੰਗ ਇੰਡੀਅਨ ਕੰਪਨੀ ਦੇ 38% ਸ਼ੇਅਰ ਸੋਨੀਆ ਗਾਂਧੀ ਕੋਲ ਹਨ ਅਤੇ ਇੰਨੇ ਹੀ ਸ਼ੇਅਰ ਰਾਹੁਲ ਗਾਂਧੀ ਕੋਲ ਹਨ। ਯੰਗ ਇੰਡੀਅਨ ਉਹ ਕੰਪਨੀ ਹੈ ,ਜਿਸ ਨੇ ਐਸੋਸੀਏਟਡ ਜਰਨਲਜ਼ ਲਿਮਿਟੇਡ ਯਾਨੀ AJL ਦਾ ਟੇਕ ਓਵਰ ਕੀਤਾ ਸੀ।


ਨੈਸ਼ਨਲ ਹੈਰਾਲਡ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਮੰਗਲਵਾਰ ਨੂੰ ਈਡੀ ਨੇ ਹੇਰਾਲਡ ਹਾਊਸ ਸਮੇਤ 12 ਥਾਵਾਂ 'ਤੇ ਛਾਪੇਮਾਰੀ ਕੀਤੀ ਸੀ। ਇਸ ਮਾਮਲੇ 'ਚ ਸੋਨੀਆ ਅਤੇ ਰਾਹੁਲ ਗਾਂਧੀ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਪੁੱਛਗਿੱਛ ਦੌਰਾਨ ਈਡੀ ਵੱਲੋਂ ਸੋਨੀਆ ਗਾਂਧੀ ਤੋਂ ਪੁੱਛਗਿੱਛ ਕੀਤੀ ਗਈ ਕਿ ਏਜੇਐਲ ਦੀ ਪ੍ਰਾਪਤੀ ਵਿੱਚ 90 ਕਰੋੜ ਰੁਪਏ ਦੇ ਕਰਜ਼ੇ ਦਾ ਜ਼ਿਕਰ ਕਿਉਂ ਨਹੀਂ ਕੀਤਾ ਗਿਆ ਅਤੇ ਡੋਟੈਕਸ ਕੰਪਨੀ ਵੱਲੋਂ ਦਿੱਤਾ ਗਿਆ 1 ਕਰੋੜ ਰੁਪਏ ਦਾ ਕਰਜ਼ਾ ਕਿਸ ਰੂਪ ਵਿੱਚ ਲਿਆ ਗਿਆ। ਇਸ ਦਾ ਜਵਾਬ ਦਿੰਦੇ ਹੋਏ ਸੋਨੀਆ ਨੇ ਕਿਹਾ ਕਿ ਉਨ੍ਹਾਂ ਨੂੰ ਇਨ੍ਹਾਂ ਸਾਰੀਆਂ ਗੱਲਾਂ ਦੀ ਜਾਣਕਾਰੀ ਨਹੀਂ ਸੀ ਪਰ ਮੋਤੀ ਲਾਲ ਵੋਰਾ ਨੂੰ ਸੀ।


 ਮਨੀ ਲਾਂਡਰਿੰਗ ਐਂਗਲ ਤੋਂ ਜਾਂਚ 'ਚ ਜੁਟੀ ਈਡੀ 

ਈਡੀ ਨੂੰ ਸ਼ੱਕ ਹੈ ਕਿ ਡੋਟੈਕਸ ਕੰਪਨੀ ਨੇ 1 ਕਰੋੜ ਰੁਪਏ ਦਾ ਲੋਨ ਜੋ ਯੰਗ ਇੰਡੀਆ ਨੂੰ ਦਿੱਤਾ ਹੈ , ਉਹ ਮਨੀ ਲਾਂਡਰਿੰਗ ਦੇ ਜ਼ਰੀਏ ਦਿੱਤਾ ਗਿਆ ਹੈ। ਪ੍ਰਾਪਤੀ ਵਿੱਚ ਯੰਗ ਇੰਡੀਆ ਕੰਪਨੀ ਨੂੰ ਏਜੇਐਲ ਦੇ 9 ਕਰੋੜ ਸ਼ੇਅਰ ਮਿਲੇ ਹਨ ਤਾਂ ਦੂਜੇ ਪਾਸੇ ਸੋਨੀਆ ਅਤੇ ਰਾਹੁਲ ਗਾਂਧੀ ਨੇ ਕਿਹਾ ਕਿ ਮੋਤੀ ਲਾਲ ਵੋਰਾ ਪੈਸਿਆਂ ਦੇ ਲੈਣ-ਦੇਣ ਦਾ ਸਾਰਾ ਮਾਮਲਾ ਦੇਖਦੇ ਸਨ। ਤੁਹਾਨੂੰ ਦੱਸ ਦੇਈਏ ਕਿ ਯੰਗ ਇੰਡੀਆ ਦੇ 4 ਸ਼ੇਅਰਧਾਰਕ ਸੋਨੀਆ ਗਾਂਧੀ, ਰਾਹੁਲ ਗਾਂਧੀ, ਮੋਤੀ ਲਾਲ ਵੋਰਾ ਅਤੇ ਆਸਕਰ ਫਰਨਾਂਡੀਜ਼ ਸਨ। ਇਸ 'ਚ ਸੋਨੀਆ ਅਤੇ ਰਾਹੁਲ ਦੀ ਕੰਪਨੀ 'ਚ 76 ਫੀਸਦੀ ਹਿੱਸੇਦਾਰੀ ਹੈ। ਨੈਸ਼ਨਲ ਹੈਰਾਲਡ ਨੇ ਕਾਂਗਰਸ ਨੂੰ ਆਪਣਾ ਕਰਜ਼ਾ ਮੋੜਨ ਲਈ 90 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਸੀ, ਜਿਸ ਨੂੰ ਬਾਅਦ ਵਿੱਚ ਪਾਰਟੀ ਨੇ ਮੁਆਫ਼ ਕਰ ਦਿੱਤਾ ਸੀ।